ਅੱਜ ਭਾਵ 3 ਜੁਲਾਈ, 2024 ਤੋਂ, Jio ਅਤੇ Airtel ਦੇ ਰੀਚਾਰਜ 25% ਮਹਿੰਗੇ ਹੋ ਗਏ ਹਨ। ਦੋਵਾਂ ਕੰਪਨੀਆਂ ਨੇ 27 ਅਤੇ 28 ਜੂਨ ਨੂੰ ਟੈਰਿਫ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਸੀ, ਜੋ ਅੱਜ ਤੋਂ ਲਾਗੂ ਹੋ ਰਿਹਾ ਹੈ। ਅੱਜ ਤੋਂ ਜੀਓ ਦੇ 239 ਰੁਪਏ ਵਾਲੇ ਪਲਾਨ ਦੀ ਕੀਮਤ 299 ਰੁਪਏ ਹੋ ਗਈ ਹੈ।
ਇਸ ‘ਚ ਅਨਲਿਮਟਿਡ ਕਾਲਿੰਗ ਦੇ ਨਾਲ ਤੁਹਾਨੂੰ ਰੋਜ਼ਾਨਾ 1.5GB ਡਾਟਾ ਅਤੇ 300 SMS ਮਿਲਦੇ ਹਨ। ਇਸ ਦੇ ਨਾਲ ਹੀ ਏਅਰਟੈੱਲ ਦਾ 179 ਰੁਪਏ ਦਾ ਸਭ ਤੋਂ ਕਿਫਾਇਤੀ ਰੀਚਾਰਜ ਪਲਾਨ ਹੁਣ 199 ਰੁਪਏ ਦਾ ਹੋ ਗਿਆ ਹੈ। ਇਸ ‘ਚ 28 ਦਿਨਾਂ ਲਈ ਅਨਲਿਮਟਿਡ ਕਾਲਿੰਗ, 2GB ਡਾਟਾ ਅਤੇ 100 SMS ਰੋਜ਼ਾਨਾ ਉਪਲਬਧ ਹਨ।
ਇਸ ਦੇ ਨਾਲ ਹੀ, ਵੋਡਾਫੋਨ-ਆਈਡੀਆ (VI) ਨੇ ਵੀ ਟੈਰਿਫ ਦਰਾਂ ਵਿੱਚ ਲਗਭਗ 20% ਵਾਧੇ ਦਾ ਐਲਾਨ ਕੀਤਾ ਹੈ। VI ਰੀਚਾਰਜ ਦੀਆਂ ਨਵੀਆਂ ਦਰਾਂ ਕੱਲ੍ਹ ਯਾਨੀ 4 ਜੁਲਾਈ ਤੋਂ ਲਾਗੂ ਹੋਣਗੀਆਂ। ਕੰਪਨੀ ਦਾ 179 ਰੁਪਏ ਦਾ ਸਭ ਤੋਂ ਸਸਤਾ ਪਲਾਨ ਹੁਣ 199 ਰੁਪਏ ਦਾ ਹੋ ਗਿਆ ਹੈ।ਇਸ ਤੋਂ ਪਹਿਲਾਂ, ਸਾਰੀਆਂ ਟੈਲੀਕਾਮ ਕੰਪਨੀਆਂ ਨੇ ਦਸੰਬਰ 2021 ਵਿੱਚ ਆਪਣੇ ਟੈਰਿਫ ਵਿੱਚ 20% ਤੋਂ ਵੱਧ ਦਾ ਵਾਧਾ ਕੀਤਾ ਸੀ।
ਨਾਲ ਹੀ, ਜੀਓ ਨੇ 2016 ਵਿੱਚ ਲਾਂਚ ਹੋਣ ਤੋਂ ਬਾਅਦ 2019 ਵਿੱਚ ਪਹਿਲੀ ਵਾਰ ਟੈਰਿਫ ਵਿੱਚ ਵਾਧਾ ਕੀਤਾ ਸੀ। ਜੀਓ ਨੇ 2019 ਵਿੱਚ ਟੈਰਿਫ ਵਿੱਚ 20-40% ਦਾ ਵਾਧਾ ਕੀਤਾ ਸੀ।