ਗੁਰਦਾਸਪੁਰ ‘ਚ ਦੇਖੇ ਗਏ 2 ਸ਼ੱਕੀ ਵਿਅਕਤੀ, ਪੁਲਿਸ ਵੱਲੋਂ ਭਾਲ ਜਾਰੀ
ਭਾਰਤ-ਪਾਕਿ ਸਰਹੱਦ ‘ਤੇ ਹਥਿਆਰਬੰਦ ਸ਼ੱਕੀ ਵਿਅਕਤੀਆਂ ਦੇ ਨਜ਼ਰ ਆਉਣ ਤੋਂ ਬਾਅਦ ਹੁਣ ਐਤਵਾਰ ਦੇਰ ਰਾਤ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ‘ਚ ਰੇਲਵੇ ਸਟੇਸ਼ਨ ਦੇ ਨਾਲ ਲੱਗਦੀ ਗੁਰੂ ਨਾਨਕ ਨਗਰੀ ਕਾਲੋਨੀ ‘ਚ ਦੋ ਸ਼ੱਕੀ ਵਿਅਕਤੀ ਦੇਖਣ ਨੂੰ ਮਿਲੇ ਹਨ। ਆਸ ਪਾਸ ਦੇ ਇਲਾਕੇ ਵਿਚ ਪੁਲਿਸ ਫੋਰਸ ਤਾਇਨਾਤ ਹਨ। ਉਨ੍ਹਾਂ ਵੱਲੋਂ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ : ਸ਼ਤਰੂਘਨ ਸਿਨਹਾ ਪਿਛਲੇ 5 ਦਿਨਾਂ ਤੋਂ ਹਸਪਤਾਲ ‘ਚ ਦਾਖਲ, ਬੇਟੇ ਲਵ ਨੇ ਦੱਸਿਆ ਇਹ ਕਾਰਨ || Latest News
ਜਾਣਕਾਰੀ ਅਨੁਸਾਰ ਰਾਤ ਕਰੀਬ 9.30 ਵਜੇ ਜਦੋਂ ਘਰ ਦਾ ਪਾਲਤੂ ਕੁੱਤਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੇ ਪਿੱਛੇ ਗਲੀ ‘ਚ ਲਗਾਤਾਰ ਭੌਂਕਣ ਲੱਗਾ ਤਾਂ ਉਕਤ ਔਰਤ ਨੇ ਫਾਟਕ ਨੇੜੇ ਘਰ ਦੇ ਅੰਦਰੋਂ ਆ ਕੇ ਦੋ ਨਕਾਬਪੋਸ਼ ਵਿਅਕਤੀਆਂ ਨੂੰ ਗਲੀ ‘ਚੋਂ ਲੰਘਦੇ ਦੇਖਿਆ। ਮਹਿਲਾ ਆਸ਼ਾ ਕੁਮਾਰੀ ਨੇ ਦੱਸਿਆ ਕਿ ਦੋਵਾਂ ਸ਼ੱਕੀਆਂ ਨੇ ਆਪਣੇ ਮੂੰਹ ਕਾਲੇ ਕੱਪੜਿਆਂ ਨਾਲ ਢੱਕੇ ਹੋਏ ਸਨ ਅਤੇ ਪਿੱਠ ‘ਤੇ ਬੈਗ ਲਟਕਾਏ ਹੋਏ ਸਨ।
ਉਹ ਦੋਵੇਂ ਉਸਦੇ ਘਰ ਦੇ ਕੋਲ ਗਲੀ ਵਿੱਚ ਅੱਗੇ ਵਧੇ। ਉਸ ਦਾ ਘਰ ਗਲੀ ਦੇ ਸਿਰੇ ‘ਤੇ ਹੈ ਅਤੇ ਇਸ ਦੇ ਸਾਹਮਣੇ ਵਾਲੀ ਖਾਲੀ ਜ਼ਮੀਨ ‘ਤੇ ਪਲੇਟਫਾਰਮ ਦੀ ਕੰਧ ਤੱਕ ਝਾੜੀਆਂ ਉੱਗੀਆਂ ਹੋਈਆਂ ਹਨ। ਦੋਵੇਂ ਸ਼ੱਕੀ ਵਿਅਕਤੀਆਂ ਨੂੰ ਦੇਖ ਕੇ ਔਰਤ ਡਰ ਗਈ ਅਤੇ ਘਰ ਦੇ ਗੇਟ ਦੇ ਪਿੱਛੇ ਲੁਕ ਗਈ। ਕੁਝ ਸਮੇਂ ਬਾਅਦ ਉਸ ਨੇ ਇਸ ਬਾਰੇ ਗੁਆਂਢੀਆਂ ਨੂੰ ਦੱਸਿਆ। ਜਿਸ ਤੋਂ ਬਾਅਦ ਇਸਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਮੈਚ ਦੌਰਾਨ ਨੌਜਵਾਨ ਲਗਾ ਰਹੇ ਸਨ ਸੱਟਾ, ਪੁਲਿਸ ਨੇ 3 ਸੱਟੇਬਾਜ਼ਾਂ ਨੂੰ ਕੀਤਾ ਕਾਬੂ ॥ Punjab News ॥ Latest News
ਸੂਚਨਾ ਮਿਲਦੇ ਹੀ ਐਸਪੀ ਬਲਵਿੰਦਰ ਸਿੰਘ ਅਤੇ ਡੀਐਸਪੀ ਹੈੱਡ ਕੁਆਟਰ ਸੁਖਰਾਜ ਸਿੰਘ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਵੀ ਚਲਾਈ। ਪਰ ਰਾਤ ਨੂੰ ਹਨੇਰਾ ਹੋਣ ਕਾਰਨ ਕੋਈ ਸਫਲਤਾ ਨਹੀਂ ਮਿਲੀ। ਗੁਰੂ ਨਾਨਕ ਨਗਰੀ ਦੇ ਲੋਕਾਂ ਨੇ ਦੱਸਿਆ ਕਿ ਜਿਸ ਗਲੀ ਵਿੱਚ ਸ਼ੱਕੀ ਵਿਅਕਤੀ ਨਜ਼ਰ ਆਉਂਦੇ ਹਨ, ਉਥੇ ਰਾਤ ਸਮੇਂ ਗਲੀ ਦੇ ਲੋਕਾਂ ਤੋਂ ਇਲਾਵਾ ਕਿਸੇ ਦੀ ਵੀ ਕੋਈ ਹਲਚਲ ਨਹੀਂ ਹੁੰਦੀ।
ਇਹ ਵੀ ਪੜ੍ਹੋ : ਬ੍ਰੈਸਟ ਕੈਂਸਰ ਦੀ ਜਾਣਕਾਰੀ ਦੇਣ ਤੋਂ ਬਾਅਦ ਹਿਨਾ ਖਾਨ ਨੇ ਸ਼ੇਅਰ ਕੀਤੀ ਆਪਣੀ ਪਹਿਲੀ ਪੋਸਟ || Latest News
ਅਜਿਹੇ ‘ਚ ਸ਼ੱਕੀ ਲੋਕਾਂ ਦੀ ਹਰਕਤ ਨੂੰ ਦੇਖ ਕੇ ਇਲਾਕੇ ਦੇ ਲੋਕ ਵੀ ਡਰੇ ਹੋਏ ਹਨ। ਜੀਆਰਪੀ ਚੌਕੀ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਅਤੇ ਰੇਲਵੇ ਕਰਾਸਿੰਗ ਸਮੇਤ ਸੰਵੇਦਨਸ਼ੀਲ ਥਾਵਾਂ ’ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਦੱਸ ਦਈਏ ਕਿ 27 ਜੁਲਾਈ 2015 ਨੂੰ ਦੀਨਾਨਗਰ ‘ਚ ਵੀ ਆਤਮਘਾਤੀ ਅੱਤਵਾਦੀ ਹਮਲਾ ਹੋਇਆ ਸੀ।