ਸੌਂਫ ਦੇ ਸੇਵਨ ਨਾਲ ਪੇਟ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਦੂਰ, ਜਾਣੋ ਹੋਰ ਫਾਇਦੇ Health News

0
89

ਸੌਂਫ ਦੇ ਸੇਵਨ ਨਾਲ ਪੇਟ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਦੂਰ, ਜਾਣੋ ਹੋਰ ਫਾਇਦੇ

ਸੌਂਫ ‘ਚ ਵਿਟਾਮਿਨ-ਸੀ, ਵਿਟਾਮਿਨ-ਈ, ਕੈਲਸ਼ੀਅਮ, ਜ਼ਿੰਕ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਉਧਰ ਦੁੱਧ ‘ਚ ਵੀ ਕੈਲਸ਼ੀਅਮ ਅਤੇ ਪ੍ਰੋਟੀਨ ਦੋਵੇਂ ਕਾਫ਼ੀ ਚੰਗੀ ਮਾਤਰਾ ‘ਚ ਪਾਏ ਜਾਂਦੇ ਹਨ। ਸੌਂਫ, ਮਿਸ਼ਰੀ ਵਾਲਾ ਦੁੱਧ ਪੀਣ ਨਾਲ ਤੁਹਾਨੂੰ ਕਈ ਸਿਹਤ ਸਬੰਧੀ ਲਾਭ ਮਿਲਣਗੇ। ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ ‘ਚ…

ਢਿੱਡ ਸਬੰਧੀ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ
ਦੁੱਧ ‘ਚ ਸੌਂਫ ਅਤੇ ਮਿਸ਼ਰੀ ਮਿਲਾ ਕੇ ਪੀਣ ਨਾਲ ਤੁਹਾਨੂੰ ਢਿੱਡ ਸਬੰਧੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਸੌਂਫ ‘ਚ ਐਸਟ੍ਰੈਗਲ ਅਤੇ ਐਨੇਥੋਲ ਵਰਗੇ ਪੋਸ਼ਕ ਤੱਕ ਪਾਏ ਜਾਂਦੇ ਹਨ। ਇਹ ਪੋਸ਼ਕ ਤੱਕ ਗੈਸ ਅਤੇ ਅਪਚ ਤੋਂ ਵੀ ਰਾਹਤ ਦਿਵਾਉਣ ‘ਚ ਸਹਾਇਤਾ ਕਰਦੇ ਹਨ। ਸੌਂਫ ਐਸਿਡਿਟੀ ਅਤੇ ਸੋਜ ਵੀ ਘੱਟ ਕਰਨ ‘ਚ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਦੁੱਧ ਦਾ ਸੇਵਨ ਕਰਨ ਨਾਲ ਢਿੱਡ ਵੀ ਇਕਦਮ ਸਿਹਤਮੰਦ ਰਹਿੰਦਾ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਨੇ ਹੌਲਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫਤਾਰ ||…
ਭਾਰ ਕਰੇ ਘੱਟ
ਭਾਰ ਘੱਟ ਕਰਨ ਲਈ ਵੀ ਤੁਸੀਂ ਦੁੱਧ ‘ਚ ਸੌਂਫ ਅਤੇ ਮਿਸ਼ਰੀ ਮਿਲਾ ਕੇ ਪੀ ਸਕਦੇ ਹੋ। ਇਸ ਦੁੱਧ ਦਾ ਸੇਵਨ ਕਰਨ ਨਾਲ ਤੁਹਾਡਾ ਢਿੱਡ ਲੰਬੇ ਸਮੇਂ ਤੱਕ ਭਰਿਆ ਰਹੇਗਾ। ਸੌਂਫ ‘ਚ ਫਾਈਬਰ ਦੀ ਮਾਤਰਾ ਚੰਗੀ ਪਾਈ ਜਾਂਦੀ ਹੈ। ਫਾਈਬਰ ਯੁਕਤ ਆਹਾਰ ਦਾ ਸੇਵਨ ਕਰਨ ਨਾਲ ਤੁਹਾਡੀ ਭੁੱਖ ਵੀ ਕੰਟਰੋਲ ਹੋ ਸਕਦੀ ਹੈ ਅਤੇ ਤੁਹਾਡਾ ਭਾਰ ਘੱਟ ਕਰਨ ‘ਚ ਵੀ ਸਹਾਇਤਾ ਮਿਲਦੀ ਹੈ। ਇਹ ਦੁੱਧ ਤੁਹਾਡੇ ਸਰੀਰ ‘ਚੋਂ ਵਾਧੂ ਫੈਟ ਅਤੇ ਕੈਲੋਰੀ ਨੂੰ ਵੀ ਬਰਨ ਕਰਨ ‘ਚ ਸਹਾਇਤਾ ਕਰਦਾ ਹੈ।

ਤਣਾਅ ਕਰੇ ਘੱਟ
ਬਦਲਦੇ ਲਾਈਫ ਸਟਾਈਲ ਕਾਰਨ ਕਈ ਲੋਕ ਤਣਾਅ ਵਰਗੀ ਸਮੱਸਿਆ ਦਾ ਵੀ ਸਾਹਮਣਾ ਕਰ ਰਹੇ ਹਨ। ਤਣਾਅ ਤੋਂ ਰਾਹਤ ਪਾਉਣ ਲਈ ਤੁਸੀਂ ਦੁੱਧ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡਾ ਤਣਾਅ ਵੀ ਦੂਰ ਕਰਨ ‘ਚ ਸਹਾਇਤਾ ਕਰਦਾ ਹੈ। ਦੁੱਧ ‘ਚ ਮਿਸ਼ਰੀ ਅਤੇ ਸੌਂਫ ਮਿਲਾ ਕੇ ਪੀਣ ਨਾਲ ਤੁਹਾਡਾ ਤਣਾਅ ਦੂਰ ਹੋ ਜਾਵੇਗਾ।

ਵਧਾਏ ਅੱਖਾਂ ਦੀ ਰੌਸ਼ਨੀ
ਸੌਂਫ ‘ਚ ਵਿਟਾਮਿਨ-ਏ ਦੀ ਮਾਤਰਾ ਵੀ ਬਹੁਤ ਚੰਗੀ ਪਾਈ ਜਾਂਦੀ ਹੈ। ਵਿਟਾਮਿਨ-ਏ ਤੁਹਾਡੀਆਂ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੁੱਧ ਨੂੰ ਪੀਣ ਨਾਲ ਤੁਹਾਡੀਆਂ ਅੱਖਾਂ ਵੀ ਸਿਹਤਮੰਦ ਰਹਿਣਗੀਆਂ। ਇਸ ਤੋਂ ਇਲਾਵਾ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਵੀ ਇਹ ਦੁੱਧ ਬਹੁਤ ਹੀ ਲਾਭਕਾਰੀ ਹੁੰਦਾ ਹੈ। ਦੁੱਧ ‘ਚ ਸੌਂਫ ਅਤੇ ਮਿਸ਼ਰੀ ਮਿਲਾ ਕੇ ਪੀਣ ਨਾਲ ਤੁਹਾਡੀਆਂ ਅੱਖਾਂ ਸਿਹਤਮੰਦ ਰਹਿਣਗੀਆਂ।

ਸਕਿਨ ਬਣਾਏ ਹੈਲਦੀ
ਦੁੱਧ ‘ਚ ਸੌਂਫ ਮਿਲਾ ਕੇ ਪੀਣ ਨਾਲ ਤੁਹਾਡੀ ਸਕਿਨ ਵੀ ਸਿਹਤਮੰਦ ਰਹੇਗੀ। ਸੌਂਫ ‘ਚ ਪਾਏ ਜਾਣ ਵਾਲੇ ਐਂਟੀ-ਬੈਕਟੀਰੀਅਲ ਗੁਣ ਸਕਿਨ ਦੇ ਮੁਹਾਸੇ ਠੀਕ ਕਰਨ ‘ਚ ਮਦਦ ਕਰਦੇ ਹਨ। ਇਸ ਦੁੱਧ ਨੂੰ ਪੀਣ ਨਾਲ ਢਿੱਡ ‘ਚ ਜਮ੍ਹਾ ਗੰਦਗੀ ਵੀ ਆਸਾਨੀ ਨਾਲ ਨਿਕਲ ਜਾਂਦੀ ਹੈ। ਸਰੀਰ ‘ਚੋਂ ਟਾਕੀਸਨਸ ਸਾਫ਼ ਹੁੰਦੇ ਹਨ ਅਤੇ ਸਕਿਨ ‘ਚ ਚਮਕ ਆਉਂਦੀ ਹੈ।

LEAVE A REPLY

Please enter your comment!
Please enter your name here