ਫਰੀਦਕੋਟ ਦੀ ਮਾਡਰਨ ਕੇਂਦਰੀ ਜੇਲ੍ਹ ਦਾ ਵਾਰਡਨ ਗ੍ਰਿਫਤਾਰ
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਮੋਬਾਇਲ ਫੋਨ ਅਤੇ ਨਸ਼ਾ ਮੁਹੱਈਆ ਕਰਵਾਉਣ ਦੇ ਮਾਮਲੇ ਵਿਚ ਫਰੀਦਕੋਟ ਪੁਲਿਸ ਨੇ ਜੇਲ੍ਹ ਵਾਰਡਨ ਜਸਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਹੁਣ ਉਸ ਤੋਂ ਪੁਛਗਿੱਛ ਕਰ ਹੋਰ ਰਾਜ ਪਤਾ ਲਗਾਉਣ ਦੀ ਕੋਸਿਸ ਕਰ ਰਹੀ ਹੈ।
ਗੱਲਬਾਤ ਕਰਦਿਆ ਡੀਐਸਪੀ ਫਰੀਦਕੋਟ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਜੇਲ੍ਹ ਅੰਦਰ ਕੰਧ ਉਪਰੋਂ ਥਰੋ ਕਰ ਕੇ ਨਸ਼ੀਲੇ ਪਦਾਰਥ ਅਤੇ ਮੋਬਾਇਲ ਫੋਨਸ ਟੁੱਟਣ ਦੇ ਮਾਮਲੇ ਵਿਚ ਗ੍ਰਿਫਤਾਰ ਦੋ ਵਿਅਕਤੀਆਂ ਨੇ ਪੁਲਿਸ ਪਾਸ ਬਿਆਨ ਦਿੱਤਾ ਸੀ ਕਿ ਉਹਨਾਂ ਤੋਂ ਇਹ ਕੰਮ ਜੇਲ੍ਹ ਵਿਚ ਤੈਨਾਤ ਵਾਰਡਨ ਜਸਵੀਰ ਸਿੰਘ ਕਰਵਾਉਂਦਾ ਹੈ। ਉਹ ਜੇਲ੍ਹ ਅੰਦਰ ਕੰਧ ਰਾਹੀਂ ਸੁੱਟੇ ਗਏ ਮੋਬਾਇਲ ਅਤੇ ਨਸੀਲੇ ਪਦਾਰਥ ਅੱਗੇ ਜੇਲ੍ਹ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਮਹਿੰਗੇ ਭਾਅ ਤੇ ਵੇਚਦਾ ਹੈ।
ਉਹਨਾਂ ਦੱਸਿਆ ਕਿ ਇਸੇ ਦੇ ਅਧਾਰ ਤੇ ਪੁਲਿਸ ਨੇ ਜੇਲ੍ਹ ਅੇਕਟ ਤਹਿਤ ਮੁਕੱਦਮਾਂ ਦਰਜ ਕਰ ਜੇਲ੍ਹ ਵਾਰਡਨ ਜਸਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਪੇਸ਼ ਅਦਾਲਤ ਕਰ ਪੁਲਿਸ ਰਿਮਾਂਡ ਹਾਸਲ ਕਰ ਹੋਰ ਡੂੰਘਾਈ ਨਾਲ ਪੁੱਛਪੜਤਾਲ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿਚ ਉਸ ਦਾ ਹੋਰ ਕੌਣ ਕੌਣ ਸਾਥ ਦਿੰਦੇ ਹਨ ਇਹ ਪਤਾ ਲਗਾਉਣ ਦੀ ਕੋਸਿਸ ਕੀਤੀ ਜਾਵੇਗੀ।









