ਜਿਸ ਨੂੰ ‘ਦਫਨ’ ਕਰਨ ਜਾ ਰਹੇ ਸੀ ਘਰਵਾਲੇ, ਉਹ ਦੂਜੇ ਸ਼ਹਿਰ ‘ਚ ਮਿਲਿਆ ਜ਼ਿੰਦਾ
ਤੇਲੰਗਾਨਾ ਤੋਂ ਇਕ ਬਹੁਤ ਹੀ ਅਜੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਅਕਤੀ ਨੂੰ ਮਰਿਆ ਮੰਨ ਕੇ ਘਰਵਾਲੇ ਦਫਨ ਕਰਨ ਜਾ ਰਹੇ ਸਨ, ਉਹ ਦੂਜੇ ਸ਼ਹਿਰ ਵਿਚ ਜ਼ਿੰਦਾ ਪਾਇਆ ਗਿਆ। ਮ੍ਰਿਤਕ ਵਿਅਕਤੀ ਦੀ ਗਲਤ ਪਛਾਣ ਦੇ ਚੱਲਦੇ ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ ਵਿਚ ਇਹ ਹੋਇਆ ਹੈ | ਰਾਜਕੀ ਰੇਲਵੇ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵਿਕਾਰਾਬਾਦ ਜ਼ਿਲ੍ਹੇ ਦੇ ਨਵੰਦਗੀ ਪਿੰਡ ਵਿਚ ਹੋਈ ਜਿਥੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਦਫਨਾਉਣ ਦੀ ਤਿਆਰੀ ਕਰ ਰਹੇ ਸਨ।
22 ਜੂਨ ਨੂੰ ਰੇਲਵੇ ਸਟੇਸ਼ਨ ‘ਤੇ ਪਟੜੀਆਂ ‘ਤੇ ਇਕ ਅਣਪਛਾਤੇ ਵਿਅਕਤੀ ਦੀ ਮਿਲੀ ਸੀ ਲਾਸ਼
ਪੇਸ਼ੇ ਤੋਂ ਦਿਹਾੜੀ ਮਜ਼ਦੂਰ ਪੀ. ਯੇਲੱਪਾ (40) ਦੇ ਪਰਿਵਾਰ ਦੇ ਮੈਂਬਰਾਂ ਨੂੰ ਉਸ ਦੀ ਮੌਤ ਬਾਰੇ ਸੂਚਿਤ ਕੀਤਾ ਗਿਆ ਸੀ। ਇਕ ਲਾਸ਼ ਦੇ ਨਾਲ ਯੇਲੱਪਾ ਦਾ ਮੋਬਾਈਲ ਫੋਨ ਮਿਲਿਆ ਸੀ ਜਿਸ ਦੇ ਬਾਅਦ ਯੇਲੱਪਾ ਨੂੰ ਮ੍ਰਿਤਕ ਮੰਨ ਲਿਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਜੀਆਰਪੀ ਮੁਲਾਜ਼ਮਾਂ ਨੂੰ 22 ਜੂਨ ਦੀ ਰਾਤ ਵਿਕਾਰਾਬਾਦ ਰੇਲਵੇ ਸਟੇਸ਼ਨ ‘ਤੇ ਪਟੜੀਆਂ ‘ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਜਿਸ ਦਾ ਸਿਰ ਦਰੜਿਆ ਹੋਇਆ ਸੀ ਤੇ ਪਛਾਣ ਤੋਂ ਪਰ੍ਹੇ ਸੀ।
ਲਾਸ਼ ਕੋਲੋਂ ਇਕ ਮੋਬਾਈਲ ਫੋਨ ਮਿਲਿਆ ਤੇ ਪੁਲਿਸ ਅਧਿਕਾਰੀਆਂ ਨੇ ਉਸ ਫੋਨ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਯੇਲੱਪਾ ਦਾ ਹੈ। ਅਧਿਕਾਰੀ ਨੇ ਕਿਹਾ ਕਿ ਯੇਲੱਪਾ ਦੀ ਪਤੀ ਦੇ ਉਸ ਦੇ ਪਰਿਵਾਰ ਦੇ ਮੈਂਬਰ 23 ਜੂਨ ਨੂੰ ਵਿਕਾਰਾਬਾਦ ਦੇ ਸਰਕਾਰੀ ਹਸਪਤਾਲ ਪਹੁੰਚੇ ਤੇ ਲਾਸ਼ ਦੀ ਪਛਾਣ ਕਰਕੇ ਦੱਸਿਆ ਕਿ ਇਹ ਯੇਲੱਪਾ ਦਾ ਹੈ।
ਇਹ ਵੀ ਪੜ੍ਹੋ : ਅਦਾਲਤ ‘ਚ ਸੁਣਵਾਈ ਦੌਰਾਨ ਕੇਜਰੀਵਾਲ ਦੀ ਵਿਗੜੀ ਸਿਹਤ
ਮ੍ਰਿਤਕ ਦੀ ਅਜੇ ਤੱਕ ਨਹੀਂ ਹੋ ਸਕੀ ਪਛਾਣ
ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਤੇ ਉਹ ਉਸ ਨੂੰ ਆਪਣੇ ਪਿੰਡ ਲੈ ਗਏ ਜਦੋਂ ਪਰਿਵਾਰ ਤੇ ਰਿਸ਼ਤੇਦਾਰ ਲਾਸ਼ ਨੂੰ ਦਫਨਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਦੁਪਹਿਰ ਦੇ ਸਮੇਂ ਕੁਝ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਤੰਦੂਰ ਸ਼ਹਿਰ ਵਿਚ ਯੇਲੱਪਾ ਨੂੰ ਜੀਵਤ ਦੇਖਿਆ ਹੈ। ਇਸ ਦਰਮਿਆਨ ਯੇਲੱਪਾ ਨੇ ਵੀ ਘਰ ਪਰਤ ਕੇ ਪਰਿਵਾਰ ਵਾਲਿਆਂ ਨੂੰ ਹੈਰਾਨ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਯੇਲੱਪਾ ਦੇ ਪਰਿਵਾਰ ਦੇ ਮੈਂਬਰਾਂ ਨੇ ਤੁਰੰਤ ਜੀਆਰਪੀ ਨੂੰ ਸੂਚਿਤ ਕੀਤਾ ਜੋ ਪਿੰਡ ਪਹੁੰਚੀ ਤੇ ਲਾਸ਼ ਨੂੰ ਵਾਪਸ ਲਿਆ ਕੇ ਵਿਕਾਰਾਬਾਦ ਦੇ ਸਰਕਾਰੀ ਹਸਪਤਾਲ ਦੀ ਮੋਰਚੀ ਵਿਚ ਰਖਵਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।