ਜ਼ਮੀਨੀ ਵਿਵਾਦ ‘ਚ 3 ਲੋਕਾਂ ਦੀ ਹੋਈ ਮੌ.ਤ
ਪਟਿਆਲਾ ‘ਚ 3 ਲੋਕਾਂ ਦੀ ਝਗੜੇ ਦੌਰਾਨ ਮੌ.ਤ ਹੋ ਗਈ ਹੈ। ਪਟਿਆਲਾ ਦੇ ਹਲਕਾ ਘਨੌਰ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਸਵੇਰੇ ਹੋਏ ਦੋ ਧਿਰਾਂ ਦੇ ਟਕਰਾਓ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌ.ਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਕਿਸੇ ਪ੍ਰਾਈਵੇਟ ਕੰਪਨੀ ਦੀ ਜ਼ਮੀਨ ਠੇਕੇ ਤੇ ਲੈਣ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਆਪਸੀ ਟਕਰਾਓ ਚੱਲ ਰਿਹਾ ਸੀ ਅਤੇ ਜਿਸ ਦੇ ਚਲਦੇ ਦੋਵੇਂ ਹੀ ਧਿਰਾਂ ਦੇ ਵਿੱਚਕਾਰ ਪਹਿਲਾਂ ਵੀ ਪੰਚਾਇਤੀ ਰਾਜੀਨਾਮਾ ਹੋਇਆ ਸੀ।
ਇਹ ਵੀ ਪੜ੍ਹੋ : ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜਨਗੇ ਪ੍ਰਧਾਨ ਮੰਤਰੀ ਬਾ/ਜੇ/ਕੇ! || Political News
ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਸਤਵਿੰਦਰ ਸੱਤਾ ਵਾਸੀ ਚਤਰ ਨਗਰ ਆਪਣੇ ਖੇਤ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਤੋਂ ਜੀਰੀ ਲਗਵਾ ਰਿਹਾ ਸੀ ਤਾਂ ਮੌਕੇ ਦੇ ਉੱਪਰ ਦੂਜੀ ਧਿਰ ਦੇ ਦਿਲਬਾਗ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਨਗਾਵਾਂ ਦੇ ਨਾਲ ਹੋਏ ਟਕਰਾਓ ਦੇ ਵਿੱਚ ਤਿੰਨੇ ਵਿਅਕਤੀਆਂ ਦਾ ਕਤਲ ਹੋ ਜਾਂਦਾ ਹੈ॥
ਪੋਸਟਮਾਰਟਮ ਲਈ ਭੇਜੀਆਂ ਤਿੰਨੋਂ ਵਿਅਕਤੀਆਂ ਦੀਆਂ ਲਾਸ਼ਾਂ
ਝੜਪ ਦੀ ਸੂਚਨਾ ਮਿਲਦਿਆਂ ਹੀ ਘਨੌਰ ਦੇ ਡੀਐਸਪੀ ਬੂਟਾ ਸਿੰਘ ਅਤੇ ਥਾਣਾ ਸ਼ੰਭੂ ਦੇ ਐਸਐਚਓ ਅਮਨਪਾਲ ਸਿੰਘ ਵਿਰਕ ਭਾਰੀ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜੇ। ਡੀਐਸਪੀ ਘਨੌਰ ਬੂਟਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਦੇ ਵੱਲੋਂ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਦੋਵਾਂ ਵਿਚਕਾਰ ਕਰੀਬ 30 ਏਕੜ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਕਾਰਨ ਦੋਵਾਂ ਵਿਚਾਲੇ ਖੂਨੀ ਝੜਪ ਹੋ ਗਈ। ਦੋਵਾਂ ਨੇ ਅੱਜ ਗੱਲਬਾਤ ਲਈ ਸਮਾਂ ਰੱਖਿਆ ਸੀ ਪਰ ਗੱਲਬਾਤ ਦੌਰਾਨ ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਇੱਕ ਧਿਰ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।