ਆੜੂ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਤੋਂ ਮਿਲਦੀ ਹੈ ਰਾਹਤ, ਜਾਣੋ ਇਸਦੇ ਹੋਰ ਫਾਇਦੇ Health News

0
100

ਆੜੂ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਤੋਂ ਮਿਲਦੀ ਹੈ ਰਾਹਤ, ਜਾਣੋ ਇਸਦੇ ਹੋਰ ਫਾਇਦੇ

ਆੜੂ ‘ਚ ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ, ਐਂਟੀ-ਆਕਸੀਡੈਂਟ ਤੇ ਹੋਰ ਕਈ ਗੁਣ ਮੌਜੂਦ ਹੁੰਦੇ ਹਨ। ਪੀਲੇ ਅਤੇ ਹਲਕੇ ਗੁਲਾਬੀ ਰੰਗ ਦਾ ਇਹ ਫਲ ਖਾਣ ‘ਚ ਸੁਆਦ ਅਤੇ ਰਸਦਾਰ ਹੁੰਦਾ ਹੈ। ਸਿਰਫ ਸੁਆਦ ਹੀ ਨਹੀਂ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਸਦੇ ਮੈਡੀਕਲ ਗੁਣ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਸਾਡੀ ਰੱਖਿਆ ਕਰਦੇ ਹਨ।

ਅੱਖ, ਚਮੜੀ ਦੇ ਨਾਲ-ਨਾਲ ਇਹ ਵਾਲਾਂ ਲਈ ਵੀ ਬੈਸਟ ਮੰਨਿਆ ਜਾਂਦਾ ਹੈ। ਜੇ ਤੁਸੀਂ ਆੜੂ ਖਾਣਾ ਪਸੰਦ ਨਹੀਂ ਕਰਦੇ ਤਾਂ ਯਕੀਨਣ ਇਸਦੇ ਗੁਣਾਂ ਨੂੰ ਜਾਣ ਕੇ ਅੱਜ ਹੀ ਇਸ ਨੂੰ ਖਾਣਾ ਸ਼ੁਰੂ ਕਰ ਦੇਵੋਗੇ। ਅੱਜ ਅਸੀਂ ਤੁਹਾਨੂੰ ਆੜੂ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ…

ਇਹ ਵੀ ਪੜ੍ਹੋ : ਨਹਿਰ ‘ਚ ਡੁੱਬੇ ਪਿਓ-ਪੁੱਤ, ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ || Latest News

1. ਬ੍ਰੈਸਟ ਕੈਂਸਰ ਤੋਂ ਬਚਾਅ
ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਬਚਣ ਲਈ ਆੜੂ ਦੀ ਵਰਤੋਂ ਕਰੋ। ਇਸ ‘ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ, ਜੋ ਬ੍ਰੈਸਟ ਕੈਂਸਰ ਨੂੰ ਵਧਣ ਤੋਂ ਰੋਕਦੇ ਹਨ। ਇਸ ਲਈ ਔਰਤਾਂ ਨੂੰ ਇਸਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

2. ਗਠੀਆ
ਇਸ ‘ਚ ਸੋਜ ਨੂੰ ਘੱਟ ਕਰਨ ਵਾਲੇ ਰੋਗਾਣੂਰੋਧੀ ਤੇ ਐਂਟੀ-ਆਕਸੀਡੈਂਟ ਗੁਣ ਭਰਪੂਰ ਮਾਤਰਾ ‘ਚ ਮੋਜੂਦ ਹੁੰਦੇ ਹਨ। ਗਠੀਆ ਪੀੜਤ ਲੋਕਾਂ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ ਹੈ।

3. ਕਬਜ਼ ਤੋਂ ਰਾਹਤ
ਸਹੀ ਸਮੇਂ ‘ਤੇ ਭੋਜਨ ਨਾ ਕਰਨਾ ਜਾਂ ਫਿਰ ਕਿਸੇ ਹੋਰ ਕਾਰਨਾਂ ਕਰਕੇ ਕਈ ਲੋਕਾਂ ਨੂੰ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਬਜ਼ ਦੀ ਸਮੱਸਿਆ ਦੂਰ ਕਰਨ ‘ਚ ਆੜੂ ਦਾ ਰਸ ਬੇਹੱਦ ਫਾਇਦੇਮੰਦ ਹੈ।

4. ਗਰਭਵਤੀ ਔਰਤਾਂ ਲਈ ਫਾਇਦੇਮੰਦ
ਪ੍ਰੈਗਨੇਂਸੀ ‘ਚ ਆੜੂ ਦੀ ਵਰਤੋਂ ਕਰਨ ਨਾਲ ਫਾਇਦਾ ਮਿਲਦਾ ਹੈ। ਇਸ ‘ਚ ਮੌਜੂਦ ਫਾਈਬਰ ਪ੍ਰੈਗਨੇਂਸੀ ਦੌਰਾਨ ਕਾਫੀ ਅਹਿਮ ਹੁੰਦੇ ਹਨ।

5. ਚਮੜੀ ਲਈ ਲਾਭਕਾਰੀ
ਇਸ ‘ਚ ਵਿਟਾਮਿਨ ਏ ਅਤੇ ਸੀ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ, ਜੋ ਚਮੜੀ ਨੂੰ ਸਿਹਤਮੰਦ ਰੱਖਣ ‘ਚ ਬੇਹੱਦ ਮਦਦਗਾਰ ਹਨ। ਡਾਰਕ ਸਰਕਲਸ ਅਤੇ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਨੂੰ ਫੇਸਪੈਕ ਦੇ ਤੌਰ ‘ਤੇ ਵਰਤੋਂ ਕਰ ਸਕਦੇ ਹੋ।

6. ਕੋਲੈਸਟਰੋਲ ਕੰਟਰੋਲ ਕਰੇ
ਆੜੂ ਖਾਣ ਨਾਲ ਕੋਲੈਸਟਰੋਲ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਇਸ ‘ਚ ਬੀਟਾ ਕੈਰੋਟੀਨ ਹੁੰਦਾ ਹੈ, ਜੋ ਖੂਨ ਦੇ ਪ੍ਰਵਾਹ ‘ਚ ਕੋਲੈਸਟਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ।

7. ਅਨੀਮੀਆ
ਅਨੀਮੀਆ ਤੋਂ ਪੀੜਤ ਲੋਕਾਂ ਲਈ ਵੀ ਆੜੂ ਫਾਇਦੇਮੰਦ ਹੈ। ਇਸ ‘ਚ ਮੌਜੂਦ ਵਿਟਾਮਿਨ ਸੀ ਤੁਹਾਡੇ ਸਰੀਰ ‘ਚ ਲੋਹੇ ਨੂੰ ਬਿਹਤਰ ਤਰੀਕੇ ਨਾਲ ਸੋਖਣ ‘ਚ ਮਦਦਗਾਰ ਹੈ।

8.ਝੁਰੜੀਆਂ ਦੂਰ ਕਰੇ
ਜੇਕਰ ਤੁਹਾਡੇ ਚਿਹਰੇ ’ਤੇ ਝੁਰੜੀਆਂ ਦੀ ਸਮੱਸਿਆ ਹੈ ਤਾਂ ਆੜੂ ਅਤੇ ਟਮਾਟਰ ਦਾ ਪੇਸਟ ਤਿਆਰ ਕਰਕੇ 10-15 ਮਿੰਟ ਚਿਹਰੇ ’ਤੇ ਲਗਾਓ। ਇਸ ਨਾਲ ਝੁਰੜੀਆਂ ਗਾਇਬ ਹੋ ਜਾਣਗੀਆਂ ।

9.ਪਾਚਣ ਨੂੰ ਮਜ਼ਬੂਤ ਰੱਖੋ
ਜੇ ਤੁਹਾਨੂੰ ਪੇਟ ਵਿਚ ਦਰਦ, ਕਬਜ਼, ਗੈਸ, ਹੇਮੋਰੋਇਡ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਹਨ, ਤਾਂ ਨਿਯਮਿਤ ਤੌਰ ‘ਤੇ ਇਸਦਾ ਸੇਵਨ ਕਰੋ। ਇਹ ਜਿਗਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਵਿਚ ਮਦਦ ਕਰਦਾ ਹੈ, ਜੋ ਪੇਟ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਰੱਖਦਾ ਹੈ। ਇਸ ਦੇ ਤਾਜ਼ੇ ਪੱਤਿਆਂ ਦਾ ਜੂਸ ਲੈ ਕੇ ਪੀਣ ਨਾਲ ਪੇਟ ਦੇ ਕੀੜੇ-ਮਕੌੜੇ ਵੀ ਮਰ ਜਾਂਦੇ ਹਨ।

LEAVE A REPLY

Please enter your comment!
Please enter your name here