ਵਿਜੀਲੈਂਸ ਨੇ ਘੱਟ ਰੇਟ ‘ਤੇ ਚੌਲਾਂ ਨੂੰ ਵੇਚੇ ਜਾਣ ਦੇ ਘਪਲੇ ਦਾ ਕੀਤਾ ਪਰਦਾਫਾਸ਼, 3 ਲੋਕ ਗ੍ਰਿਫਤਾਰ || Punjab News

0
134
Vigilance exposed the scam of selling rice at a low rate, 3 people were arrested

ਵਿਜੀਲੈਂਸ ਨੇ ਘੱਟ ਰੇਟ ‘ਤੇ ਚੌਲਾਂ ਨੂੰ ਵੇਚੇ ਜਾਣ ਦੇ ਘਪਲੇ ਦਾ ਕੀਤਾ ਪਰਦਾਫਾਸ਼, 3 ਲੋਕ ਗ੍ਰਿਫਤਾਰ

ਭਾਰਤ ਬਰਾਂਡ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਘੱਟ ਰੇਟ ਵਿੱਚ ਦਿੱਤੇ ਜਾਣ ਵਾਲੇ ਚਾਵਲਾਂ ਨੂੰ ਸਿੱਧੇ ਤੌਰ ‘ਤੇ ਸ਼ੈਲਰਾਂ ਵਿੱਚ ਵੇਚਣ ਜਾ ਰਹੀ ਟੈਂਡਰਕਾਰ ਜੈ ਜਨੋਦਰ ਫਰਮ ‘ਤੇ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਤਿੰਨ ਲੋਕ ਗ੍ਰਿਫਤਾਰ ਕੀਤੇ ਗਏ ਹਨ। ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਬਠਿੰਡਾ ਵੱਲੋਂ ਹੋਣ ਜਾ ਰਹੇ ਵੱਡੇ ਘਪਲੇ ਦਾ ਪਰਦਾਫਾਸ਼ ਕਰਦੇ ਹੋਏ ਗੋਪਾਲ ਗੋਇਲ ਮਾਲਕ ਸਿਵ ਸ਼ਕਤੀ, ਰਾਇਸ ਮਿੱਲ, ਗੜਸ਼ੰਕਰ, ਜਿਲ੍ਹਾ ਹੁਸ਼ਿਆਰਪੁਰ, ਟਰੱਕ ਡਰਾਇਵਰ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਮੌਕਾ ਪਰ ਗ੍ਰਿਫਤਾਰ ਕੀਤਾ ਗਿਆ।

ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਭਾਰਤ ਬਰਾਂਡ ਯੋਜਨਾ

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਡੀਐਸਪੀ ਕੁਲਵੰਤ ਸਿੰਘ ਲਹਿਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਭਾਰਤ ਬਰਾਂਡ ਯੋਜਨਾ ਚਲਾਈ ਜਾ ਰਹੀ ਹੈ, ਇਸ ਯੋਜਨਾ ਅਧੀਨ ਨੈਸ਼ਨਲ ਕੈਪਅਪਰੇਟਿ ਕਨਜਿਊਮਰ ਫੈਡਰੇਸ਼ਨ ਆਫ ਇੰਡੀਆਂ ਵੱਲੋਂ ਬਠਿੰਡਾ, ਭੁੱਚੋ, ਮੌੜ, ਰਾਮਪੁਰਾ ਫੂਲ ਅਤੇ ਬੁਢਲਾਡਾ ਦੀ ਮੰਡੀਆ ਵਿੱਚ 70,000 ਮੀਟ੍ਰਿਕ ਟਨ ਚਾਵਲ ਦੀ ਵੰਡ ਆਮ ਗਰੀਬ ਲੋਕਾਂ ਨੂੰ ਕਰਨੀ ਸੀ, ਜਿਸ ਦੀ ਕੁੱਲ ਕੀਮਤ ਕਰੀਬ 130 ਕੋਰੜ ਰੁਪਏ ਬਣਦੀ ਹੈ। ਜਿਸ ਵਿੱਚੋਂ ਉਕਤ ਯੋਜਨਾ ਅਧੀਨ 1000 ਮੀਟ੍ਰਿਕ ਟਨ ਚਾਵਲ 18.50/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਣ ਉਪਰੰਤ 5 ਕਿਲੋ ਅਤੇ 10 ਕਿਲੋ ਦੇ ਬੈਗਾਂ ਵਿੱਚ ਭਰਾਈ ਕਰਕੇ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਮ ਗਰੀਬ ਲੋਕਾਂ ਨੂੰ ਸਪਲਾਈ ਕਰਨ ਸਬੰਧੀ ਟੈਂਡਰ ਜੈ ਜਨੋਦਰ ਫਰਮ ਨੂੰ ਮਿਲਿਆ ਸੀ।

ਚਾਵਲਾ ਨੂੰ ਬਿਨਾ ਸਾਫ ਸਫਾਈ ਕੀਤੇ ਸੈਲਰਾ ਨੂੰ ਵੇਚਕੇ ਮੋਟੀ ਰਕਮ ਹਾਸਲ

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਉਰੋ ਨੂੰ ਭਰੋਸੇਯੋਗ ਸੂਤਰਾ ਤੋਂ ਖਬਰ ਮਿਲੀ ਕੇ ਟੈਂਡਰਕਾਰ ਜੈ ਜਨੇਦਰ ਫਰਮ ਹਮਜਾਪੁਰ ਵੱਲੋ ਸ਼ੈਲਰ ਮਾਲਕਾਂ ਨਾਲ ਮਿਲ ਕੇ 3,40,000,00/- ਰੁਪਏ ਦਾ ਚਾਵਲ ਗਬਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕੋਸ਼ਿਸ਼ ਦੇ ਅਧੀਨ ਅੱਜ 02 ਟਰੱਕ ਜਿਨ੍ਹਾਂ ਵਿੱਚ ਇਸ ਯੋਜਨਾ ਦੇ ਤਹਿਤ 1138 ਘੰਟੇ ਚਾਵਲ ਹਨ ਜਿਨਾਂ ਨੂੰ ਹਮਜਾਪੁਰ (ਫਤਿਆਬਾਦ) ਵਿਖੇ ਭੇਜਿਆ ਜਾਣਾ ਹੈ, ਇਹ ਚਾਵਲ ਫਤਿਆਬਾਦ ਨਾ ਭੇਜਕੇ ਟੈਂਡਰਕਾਰ ਫਰਮ ਨੇ ਇਨ੍ਹਾ ਚਾਵਲਾ ਨੂੰ ਬਿਨਾ ਸਾਫ ਸਫਾਈ ਕੀਤੇ ਅਤੇ ਬਿਨਾਂ ਬੈਗਾ ਵਿੱਚ ਭਰਾਈ ਕੀਤੇ ਸਿੱਧੇ ਤੌਰ ਤੇ ਸੈਲਰਾ ਨੂੰ ਵੇਚਕੇ ਮੋਟੀ ਰਕਮ ਹਾਸਲ ਕਰਨੀ ਹੈ। ਅਜਿਹਾ ਕਰਨ ਨਾਲ ਟੈਂਡਰਕਾਰ ਫਰਮ ਚਾਵਲਾ ਦੀ ਸਾਫ-ਸਫਾਈ ਅਤੇ ਗੱਟਿਆ ਵਿੱਚ ਭਰਾਈ ਵਾਲੀ ਰਕਮ ਤਾਂ ਬਚਾਏਗੀ ਹੀ ਇਸ ਤੋਂ ਇਲਾਵਾ ਇਹ ਚਾਵਲ ਸੈਲਰਾ ਨੂੰ ਮਹਿੰਗੇ ਭਾਅ 34 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਕੇ ਸਿੱਧੇ ਤੌਰ ਤੇ ਗਬਨ ਕਰਕੇ ਸਰਕਾਰ ਅਤੇ ਆਮ ਗਰੀਬ ਲੋਕਾਂ ਨੂੰ ਵੀ ਚੂਨਾ ਲਗਾਏਗੀ।

2 ਟਰੱਕਾਂ ਸਮੇਤ 1138 ਗੱਟੇ ਚਾਵਲਾ ਨੂੰ ਲਿਆ ਕਬਜ਼ੇ ਵਿੱਚ

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਨੇ ਇਸ ਖਬਰ ਦੇ ਅਧਾਰ ਪਰ ਮੁਕੱਦਮਾ ਦਰਜ ਕਰਕੇ ਜਾਲ ਵਿਛਾਇਆ। ਟੈਂਡਰਕਾਰ ਜੈ ਜਨੇਦਰ ਫਰਮ ਵੱਲੋ ਗਲੋਬਲ ਵੇਅਰ ਹਾਊਸ (ਸੋਮਾ ਵੇਅਰ ਹਾਊਸ), ਮੌੜ ਮੰਡੀ ਵਿੱਚੋਂ 02 ਟਰੱਕਾ ਰਾਹੀ 1138 ਗੱਟੇ ਹਾਸਲ ਕਰਕੇ, ਹਰੀਸ਼ ਕੁਮਾਰ ਨਾਮ ਦੇ ਦਲਾਲ ਰਾਹੀਂ ਇਸ ਵੇਅਰ ਹਾਊਸ ਦੇ ਅਧਿਕਾਰੀ/ਕਰਮਚਾਰੀ/ਕਸਟੋਡੀਅਨ, ਫੂਡ ਸਪਲਾਈ ਆਫ ਇੰਡੀਆ ਦੇ ਨਾ-ਮਲੂਮ ਅਧਿਕਾਰੀ/ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਰਿਸ਼ਵਤ ਦੇ ਕਰ ਅੰਜਨੀ ਰਾਇਸ ਮਿੱਲ ਕੁੱਤੀਵਾਲ ਕਲਾਂ, ਮੌੜ ਮੰਡੀ ਵਿੱਚ ਲਿਜਾ ਕੇ ਇਨ੍ਹਾ ਚਾਵਲਾਂ ਦੀ ਪਲਟੀ ਕਰਕੇ ਟਰੱਕਾਂ ਰਾਹੀਂ ਸਿਵ ਸ਼ਕਤੀ ਰਾਇਸ ਮਿੱਲ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਲਿਜਾਇਆ ਜਾਣਾ ਸੀ। ਵਿਜੀਲੈਂਸ ਬਿਊਰੋ, ਰੇਂਜ ਬਠਿੰਡਾ ਦੀ ਟੀਮ ਵੱਲੋਂ ਮੌਕਾ ਪਰ ਪਹੁੰਚ ਕੇ ਛਾਪਾ ਮਾਰ ਕੇ 02 ਟਰੱਕਾਂ ਨੂੰ ਸਮੇਤ 1138 ਗੱਟੇ ਚਾਵਲ ਦੇ ਆਪਣੇ ਕਬਜਾ ਵਿੱਚ ਲਿਆ ਗਿਆ। ਵਿਜੀਲੈਂਸ ਬਿਊਰੋ ਵੱਲੋ ਤਰੁੰਤ ਇਹ ਕਾਰਵਾਈ ਕਰਦੇ ਹੋਏ ਇੱਕ ਕਰੋੜ 55 ਲੱਖ ਦੇ ਹੋਣ ਜਾ ਰਹੇ ਵੱਡੇ ਘਪਲੇ ਨੂੰ ਰੋਕਿਆ ਗਿਆ।

ਇਹ ਵੀ ਪੜ੍ਹੋ : CM ਮਾਨ ਨਹੀਂ ਸੰਭਾਲਣਗੇ ਜਲੰਧਰ ਜ਼ਿਮਨੀ ਚੋਣ ਮੁਹਿੰਮ ਦੀ ਕਮਾਨ,  ਜਾਣੋ ਕਿਸਨੂੰ ਦਿੱਤੀ ਜਿੰਮੇਵਾਰੀ

ਮੁਕੱਦਮਾ ਕੀਤਾ ਗਿਆ ਦਰਜ

ਵਿਜੀਲੈਂਸ ਬਿਊਰੋ ਵੱਲੋਂ ਉਕਤ ਦੋਸ਼ਾਂ ਅਧੀਨ ਥਾਣਾ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਵਿਖੇ ਮਾਲਕ ਜੈ ਜਨੋਦਰ ਫਰਮ ਠੇਕੇਦਾਰ/ਟੈਂਡਰਕਾਰ, ਹਰੀਸ਼ ਦਲਾਲ, ਗੋਪਾਲ ਗੋਇਲ ਮਾਲਕ ਸਿਵ ਸ਼ਕਤੀ ਰਾਇਸ ਮਿਲ ਗੜ੍ਹਸੰਕਰ, ਹੁਸ਼ਿਆਰਪੁਰ, ਮਾਲਕ ਅੰਜਨੀ ਰਾਇਸ ਮਿੱਲ ਕੁੱਤੀਵਾਲ ਕਲਾਂ, ਮੋੜ ਮੰਡੀ ਜਿਲਾ ਬਠਿੰਡਾ, ਟਰੱਕ ਡਰਾਇਵਰ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਪਰ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।

 

 

 

LEAVE A REPLY

Please enter your comment!
Please enter your name here