ਪੀਯੂ ਦੇ ਵਿਦਿਆਰਥੀਆਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ, ਪਰੋਸਿਆ ਜਾ ਰਿਹਾ ਖਰਾਬ ਖਾਣਾ
ਪਿਛਲੇ ਕੁਝ ਦਿਨਾਂ ਤੋਂ ਖਾਣੇ ਵਿੱਚ ਇਤਰਾਜ਼ਯੋਗ ਚੀਜ਼ਾਂ ਪਾਏ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ | ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਜਿਹਾ ਹੀ ਇਕ ਮਾਮਲਾ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਤੋਂ ਸਾਹਮਣੇ ਆਇਆ ਹੈ।
ਖਾਣੇ ਵਿਚੋਂ ਨਿਕਲਿਆ ਕਾਕਰੋਚ
ਜਿੱਥੇ ਕਿ ਪੀਯੂ ਦੇ ਕੈਂਪਸ ਦੀ ਕੰਟੀਨ ਵਿੱਚ ਵਿਦਿਆਰਥੀਆਂ ਵੱਲੋਂ ਛਾਪਾ ਮਾਰਿਆ ਗਿਆ ਤੇ ਖਾਣੇ ਵਿਚੋਂ ਕਾਕਰੋਚ ਨਿਕਲਿਆ | ਬੈਂਗਣ ਤੇ ਆਲੂਆਂ ਸਣੇ ਸਬਜ਼ੀ ਵਿਚ ਸੁਸਰੀਆਂ ਪਈਆਂ ਹੋਈਆਂ ਸਨ ਜੋ ਕਿ ਪਲੇਟਾਂ ਵਿਚ ਪਾ ਕੇ ਵਿਦਿਆਰਥੀਆਂ ਨੂੰ ਪਰੋਸਿਆ ਜਾਣਾ ਸੀ। ਜਿਸ ਵੇਲੇ ਵਿਦਿਆਰਥੀਆਂ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ ਤਾਂ ਆਪਣੀ ਗਲਤੀ ਮੰਨਣ ਦੀ ਬਜਾਏ ਕੰਟੀਨ ਵਾਲੇ ਵਿਦਿਆਰਥੀਆਂ ‘ਤੇ ਹੀ ਔਖੇ ਹੁੰਦੇ ਦਿਖਾਈ ਦੇ ਰਹੇ ਸੀ |
ਇਸ ਦੇ ਨਾਲ ਹੀ ਕੰਟੀਨ ਵਿਚ ਸਫਾਈ ਦਾ ਵੀ ਕੋਈ ਪ੍ਰਬੰਧ ਨਹੀਂ ਹੈ । ਪੂਰੀ ਰਸੋਈ ਵਿਚ ਕਾਕਰੋਚ ਤੇ ਸੁੰਡੀਆਂ ਸਨ। ਇਹੀ ਖਰਾਬ ਸਬਜ਼ੀਆਂ ਦਾ ਖਾਣਾ ਬਣਾ ਕੇ ਵਿਦਿਆਰਥੀਆਂ ਨੂੰ ਦਿੱਤਾ ਜਾ ਰਿਹਾ ਹੈ। ਅਜਿਹੇ ਵਿਚ ਪੂਰੇ ਮਾਮਲੇ ਦੀ ਜਾਂਚ ਕਰਨੀ ਬੇਹੱਦ ਜ਼ਰੂਰੀ ਬਣ ਜਾਂਦੀ ਹੈ।