ਠੱਗੀ ਦਾ ਸ਼ਿਕਾਰ ਹੋਇਆ ਵਿਅਕਤੀ, ਅਣਪਛਾਤੇ ਵਿਅਕਤੀ ਨੇ ਚਲਾਕੀ ਨਾਲ ATM ਕਾਰਡ ਬਦਲ ਕੇ ਕਢਵਾਏ 80 ਹਜ਼ਾਰ ਰੁਪਏ
ਫਾਜ਼ਿਲਕਾ ਤੋਂ ਇੱਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਕ ਠੇਕੇਦਾਰ ਠੱਗੀ ਦਾ ਸ਼ਿਕਾਰ ਹੋ ਗਿਆ ਹੈ। SBI ਦੇ ATM ਵਿੱਚ ਪੁੱਜੇ ਇੱਕ ਲੇਬਰ ਠੇਕੇਦਾਰ ਨੂੰ ਕਿਸੇ ਚਲਾਕ ਵਿਅਕਤੀ ਨੇ ਠੱਗੀ ਮਾਰ ਕੇ ਏਟੀਐਮ ਬਦਲ ਦਿੱਤਾ। ਠੇਕੇਦਾਰ ਨੇ ਮਜ਼ਦੂਰਾਂ ਦੇ ਆਪਣੇ ਖਾਤੇ ਵਿੱਚ ਜਮ੍ਹਾਂ ਹੋਏ ਪੈਸਿਆਂ ਵਿੱਚੋਂ ਮਜ਼ਦੂਰੀ ਦੇਣ ਲਈ ਏ.ਟੀ.ਐਮ ਵਿੱਚੋਂ 20 ਹਜ਼ਾਰ ਰੁਪਏ ਕਢਵਾ ਲਏ, ਜਿਸ ਤੋਂ ਬਾਅਦ ਉਹ ਉਥੋਂ ਚਲਾ ਗਿਆ।
ਇਸ ਤੋਂ ਪਹਿਲਾਂ ਕਿ ਠੇਕੇਦਾਰ ਵਾਪਸ ਪਹੁੰਚਦਾ, ਉਸ ਦੇ ਖਾਤੇ ਵਿੱਚੋਂ ਪੈਸੇ ਕਢਵਾਉਣ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਅਤੇ ਕੁਝ ਹੀ ਸਮੇਂ ਵਿੱਚ ਖਾਤੇ ਵਿੱਚੋਂ 80 ਹਜ਼ਾਰ ਰੁਪਏ ਕਢਵਾ ਲਏ ਗਏ, ਜਿਸ ’ਤੇ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਕਾਰਵਾਈ ਦੀ ਮੰਗ ਕੀਤੀ ਘਟਨਾ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ ਦਿੱਲੀ ‘ਚ ਗਰਮੀ ਦਾ ਕਹਿਰ, 24 ਘੰਟਿਆਂ ‘ਚ 13 ਲੋਕਾਂ ਦੀ…
ਜਾਣਕਾਰੀ ਦਿੰਦਿਆਂ ਪੀੜਤ ਨਵਲ ਕੁਮਾਰ ਨੇ ਦੱਸਿਆ ਕਿ ਉਹ ਫਾਜ਼ਿਲਕਾ ਦੇ ਖਟੀਕਾ ਇਲਾਕੇ ਦਾ ਰਹਿਣ ਵਾਲਾ ਹੈ। ਉਹ ਪੈਸੇ ਕਢਵਾਉਣ ਲਈ ਸਟੇਟ ਬੈਂਕ ਦੀ ਮੇਨ ਬ੍ਰਾਂਚ ਦੇ ਏਟੀਐਮ ਵਿੱਚ ਗਿਆ ਸੀ, ਜਿੱਥੇ ਉਸ ਨੇ ਦੋ ਵਾਰ ਏਟੀਐਮ ਦੀ ਵਰਤੋਂ ਕਰਕੇ 20 ਹਜ਼ਾਰ ਰੁਪਏ ਕਢਵਾ ਲਏ ਤਾਂ ਉੱਥੇ ਮੌਜੂਦ ਇੱਕ ਵਿਅਕਤੀ ਨੇ ਉਸ ਦਾ ਏਟੀਐਮ ਦਾ ਪਿੰਨ ਬਦਲ ਲਿਆ।
ਪੀੜਤ ਨੇ ਦੱਸਿਆ ਕਿ ਉਸ ਦਾ ਏ.ਟੀ.ਐਮ. ਮਾਸਟਰ ਕਾਰਡ ਸੀ ਜਿਸ ਦੀ ਲਿਮਟ ਕਰੀਬ 1 ਲੱਖ ਰੁਪਏ ਸੀ, ਜਿਸ ਕਾਰਨ ਉਕਤ ਵਿਅਕਤੀ ਨੇ ਉਸ ਦੇ ਏ.ਟੀ.ਐਮ ਕਾਰਡ ਦੀ ਵਰਤੋਂ ਕਰਕੇ 80 ਹਜ਼ਾਰ ਰੁਪਏ ਕਢਵਾ ਕੇ ਠੱਗੀ ਮਾਰੀ ਹੈ, ਜਿਸ ਤੋਂ ਬਾਅਦ ਉਸ ਦੀ ਬੈਂਕ ਬ੍ਰਾਂਚ ‘ਚ ਪਹੁੰਚਣ ਦੀ ਸੀ.ਸੀ.ਟੀ.ਵੀ. ਵੀਡੀਓ ਵੀ ਬਣਾ ਲਈ ਗਈ ਹੈ ਅਤੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ।
ਨਵਲ ਕੁਮਾਰ ਦਾ ਕਹਿਣਾ ਹੈ ਕਿ ਉਹ ਲੇਬਰ ਠੇਕੇਦਾਰ ਵਜੋਂ ਕੰਮ ਕਰਦਾ ਹੈ ਅਤੇ ਮਜ਼ਦੂਰਾਂ ਦੇ ਪੈਸੇ ਉਸ ਦੇ ਖਾਤੇ ਵਿੱਚ ਆ ਗਏ ਸਨ ਜੋ ਕਿ ਮਜ਼ਦੂਰਾਂ ਵਿੱਚ ਵੰਡੇ ਜਾਣੇ ਸਨ, ਫਿਲਹਾਲ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।









