ਮਾਲਵਿੰਦਰ ਕੰਗ ਨੇ ਰਾਜਾ ਵੜਿੰਗ ‘ਤੇ ਚੁੱਕੇ ਸਵਾਲ
ਮਾਲਵਿੰਦਰ ਕੰਗ ਨੇ ਰਾਜਾ ਵੜਿੰਗ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ‘ਚ ਪੁਲਿਸ ਮੁਲਾਜ਼ਮ ਵੀ ਆਰਥਿਕ ਸੇਵਾਵਾਂ ਦੇ ਲਈ ਜੁੜੇ ਹਨ। ਪੰਜਾਬ ਸਰਕਾਰ ਨੇ ਇਸੇ ਜਾਲ ਨੂੰ ਤੋੜਨ ਲਈ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਹਨ।
ਰਾਜਾ ਵੜਿੰਗ ਵੱਲੋਂ ਦਿਤੇ ਗਏ ਬਿਆਨ ਨੂੰ ਘੇਰਦੇ ਹੋਏ ਕੰਗ ਨੇ ਕਿਹਾ ਕਿ ਵੜਿੰਗ ਨੂੰ ਕਿਵੇਂ ਪਤਾ ਲਗਿਆ ਕਿ ਪੁਲਿਸ ਮੁਲਾਜ਼ਮਾਂ ਨੇ ਕਾਂਗਰਸ ਨੂੰ ਵੋਟ ਪਾਈ ਹੈ ਜਾਂ ਨਹੀਂ ਪਾਈ?
ਇਹ ਵੀ ਪੜ੍ਹੋ : CM ਮਾਨ ਸ਼ਹੀਦ ਤਰਲੋਚਨ ਸਿੰਘ ਦੇ ਪਹੁੰਚੇ ਘਰ, ਪਰਿਵਾਰਕ ਮੈਂਬਰਾਂ ਨੂੰ…
ਰਾਜਾ ਵੜਿੰਗ ਨੂੰ ਪੁਲਿਸ ਦੀਆਂ ਬਦਲੀਆਂ ‘ਤੇ ਅਫਸੋਸ ਹੋਣ ਤੋਂ ਪ੍ਰਤੀਤ ਹੁੰਦਾ ਹੈ ਕਿ ਵੜਿੰਗ ਨੂੰ ਆਉਣ ਵਾਲੇ ਸਮੇਂ ‘ਚ ਆਰਥਿਕ ਨੁਕਸਾਨ ਹੋ ਸਕਦਾ।
ਇੱਕ ਸਵਾਲ ਇਹ ਵੀ ਹੈ ਕਿ ਕਿਤੇ ਨਾ ਕਿਤੇ ਵੜਿੰਗ ਦੀਆਂ ਤਾਰਾਂ ਵੀ ਜੁੜੀਆਂ ਹੋਈਆਂ ਹਨ ਇਸ ਜਾਲ ਚ…
ਕੀ ਰਾਜਾ ਵੜਿੰਗ ਦੀ ਕੋਈ ਨਿੱਜੀ ਦਿਲਚਸਪੀ ਹੈ?
ਨੇਕਸਸ ਨਾਲ ਵੜਿੰਗ ਦਾ ਕੀ ਕੋਈ ਰਿਸ਼ਤਾ ਹੈ?
ਵੋਟ ਪਾਉਣ ਵਾਲਿਆਂ ਦੀ ਪਹਿਚਾਣ ਕਾਂਗਰਸ ਨੇ ਕਿਵੇਂ ਕੀਤੀ? ਕਿਉਂਕਿ ਵੋਟ ਪਾਉਣਾ ਤਾਂ ਗੁਪਤ ਪ੍ਰਕਿਿਰਆ ਹੈ।