ਰਾਜਾ ਵੜਿੰਗ ਅੱਜ ਜ਼ਿਲ੍ਹਾ ਪ੍ਰਧਾਨਾਂ ਨਾਲ ਕਰਨਗੇ ਮੀਟਿੰਗ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਪਾਰਟੀ ਦੇ ਸਾਰੇ ਜ਼ਿਲਾ ਪ੍ਰਧਾਨਾਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਇਸ ਬੈਠਕ ‘ਚ ਚੋਣ ਨਤੀਜਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹ ਆਉਣ ਵਾਲੀਆਂ ਪੰਜ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਵੀ ਰਣਨੀਤੀ ਬਣਾਉਣਗੇ।
ਮੀਟਿੰਗ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸਵੇਰੇ 11:30 ਵਜੇ ਰੱਖੀ ਗਈ ਹੈ। ਪਾਰਟੀ ਲੋਕ ਸਭਾ ਚੋਣਾਂ ਤੋਂ ਮਿਲੀ ਆਕਸੀਜਨ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਸਿੱਧੇ ਤੌਰ ‘ਤੇ ਜਨਤਾ ਨਾਲ ਜੋੜਿਆ ਜਾਏ ਕਿਉਂਕਿ ਹੁਣ ਵਿਧਾਨ ਸਭਾ ਚੋਣਾਂ ਲਈ ਢਾਈ ਸਾਲ ਤੋਂ ਵੀ ਘੱਟ ਸਮਾਂ ਬਾਕੀ ਹੈ। ਅਜਿਹੇ ਵਿੱਚ ਪਾਰਟੀ ਕੋਈ ਕਸਰ ਬਾਕੀ ਛੱਡਣ ਦੇ ਮੂਡ ਵਿੱਚ ਨਹੀਂ ਹੈ।
ਇਸ ਵਾਰ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਪਾਰਟੀ ਨੇ 13 ਵਿੱਚੋਂ ਸੱਤ ਸੀਟਾਂ ਜਿੱਤੀਆਂ ਹਨ, ਜਦੋਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸਿਰਫ਼ ਤਿੰਨ ਸੀਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਤੇ ਦੋ ਆਜ਼ਾਦ ਉਮੀਦਵਾਰ ਜਿੱਤੇ। ਹਾਲਾਂਕਿ ਭਾਜਪਾ ਚੋਣਾਂ ‘ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ।
ਇਹ ਵੀ ਪੜ੍ਹੋ ਸਾਬਕਾ DSP ਨੇ ਕੀਤੀ ਖੁਦ.ਕੁਸ਼ੀ! || Punjab News
ਇਸ ਚੋਣ ਵਿਚ ਮਿਲੀ ਸਫਲਤਾ ਕਈ ਮਾਇਨਿਆਂ ਵਿਚ ਵਿਸ਼ੇਸ਼ ਸੀ, ਕਿਉਂਕਿ ਪਾਰਟੀ ਦੇ ਦਿੱਗਜ ਆਗੂ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਦੀ ਬਿਮਾਰੀ ਕਾਰਨ ਦੂਰ ਹੀ ਰਹੇ। ਸੂਬੇ ਵਿੱਚ ਪਾਰਟੀ ਦੀ ਸਰਕਾਰ ਨਹੀਂ ਸੀ। ਹਾਲਾਂਕਿ ਪਾਰਟੀ ਹਾਈਕਮਾਂਡ ਪੰਜਾਬ ਵਿੱਚ ਪੂਰੀ ਤਰ੍ਹਾਂ ਦਿਲਚਸਪੀ ਲੈ ਰਹੀ ਸੀ।
ਪ੍ਰਿਅੰਕਾ ਅਤੇ ਰਾਹੁਲ ਗਾਂਧੀ ਨੇ ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਵਿੱਚ ਰੈਲੀਆਂ ਕੀਤੀਆਂ। ਪਾਰਟੀ ਹਰ ਥਾਂ ਜਿੱਤੀ ਹੈ। ਹਾਲਾਂਕਿ 2019 ਵਿਚ ਸੂਬੇ ‘ਚ ਕਾਂਗਰਸ ਦੀ ਸਰਕਾਰ ਸੀ। ਉਸ ਸਮੇਂ ਪਾਰਟੀ ਨੇ 8 ਸੀਟਾਂ ਜਿੱਤੀਆਂ ਸਨ,। ਜਦੋਂ ਕਿ ਅਕਾਲੀ ਦਲ ਭਾਜਪਾ ਗਠਜੋੜ ਨੂੰ ਚਾਰ ਅਤੇ ‘ਆਪ’ ਨੂੰ ਇੱਕ ਸੀਟ ਮਿਲੀ ਸੀ।
ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਤੋਂ ਬਾਅਦ ਹੁਣ ਜਲੰਧਰ ਪੱਛਮੀ ਦੀ ਉਪ ਚੋਣ ਪਾਰਟੀ ਲਈ ਇਮਤਿਹਾਨ ਬਣ ਗਈ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਪਿਛਲੇ ਕੁਝ ਦਿਨਾਂ ਤੋਂ ਜਲੰਧਰ ਵਿੱਚ ਡੇਰੇ ਲਾਏ ਹੋਏ ਸਨ। ਸਾਰੇ ਪੁਰਾਣੇ ਦਿੱਗਜ ਆਗੂਆਂ ਨੂੰ ਇੱਕ ਮੰਚ ‘ਤੇ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।