ਨਹਿਰ ‘ਚ ਨਹਾਉਣ ਗਏ 3 ਬੱਚੇ ਰੁੜ੍ਹੇ, 2 ਦੀਆਂ ਮ੍ਰਿਤਕ ਦੇਹਾਂ ਬਰਾਮਦ
ਅੰਮ੍ਰਿਤਸਰ ‘ਚ ਨਹਿਰ ‘ਚ ਨਹਾਉਣ ਗਏ ਕਈ ਬੱਚੇ ਰੁੜ੍ਹ ਗਏ। ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਤੋਲਾ ਨੰਗਲ ਹਰਸ਼ਾ ਛੀਨਾ ਸ਼ਬਾਜ਼ਪੁਰਾ ਵਿਖੇ 3 ਬੱਚਿਆਂ ਦੀ ਨਹਿਰ ’ਚ ਡੁੱਬ ਕੇ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।
ਮ੍ਰਿਤਕ ਜਸਕਰਨ ਸਿੰਘ (13), ਕ੍ਰਿਸ਼ (14), ਲਵਪ੍ਰੀਤ ਸਿੰਘ (14) ਵਾਸੀ ਪਿੰਡ ਤੋਲਾ ਨੰਗਲ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੇੜਲੇ ਪਿੰਡ ਸ਼ਬਾਜ਼ਪੁਰਾ ਵਿਖੇ ਬਾਬਾ ਭਾਗ ਦੇ ਗੁਰਦੁਆਰਾ ਸਾਹਿਬ ਵਿਖੇ ਮੇਲਾ ਵੇਖਣ ਗਏ ਸਨ ਅਤੇ ਮੇਲਾ ਦੇਖਣ ਤੋਂ ਬਾਅਦ ਲਾਹੌਰ ਬ੍ਰਾਂਚ ਨਹਿਰ ’ਚ ਨਹਾਉਣ ਲੱਗੇ।
ਇਹ ਵੀ ਪੜ੍ਹੋ ਗਰਮੀ ਦਾ ਕਹਿਰ : ਪੰਜਾਬ ਦੇ 16 ਜ਼ਿਲ੍ਹਿਆਂ ‘ਚ ਹੀਟ ਵੇਵ…
ਇਸ ਦੌਰਾਨ 4 ਦੋਸਤ ਨਹਿਰ ’ਚ ਪਾਣੀ ਦੇ ਤੇਜ਼ ਵਹਾਅ ’ਚ ਫਸ ਕੇ ਰੁੜ੍ਹ ਗਏ, ਜਿਨ੍ਹਾਂ ’ਚੋਂ 1 ਬੱਚੇ ਨੂੰ ਸਥਾਨਕ ਲੋਕਾਂ ਨੇ ਬਚਾਅ ਲਿਆ, ਜਦੋਂਕਿ ਬਾਕੀ ਨਹਿਰ ’ਚ ਰੁੜ੍ਹ ਗਏ।
2 ਬੱਚਿਆਂ ਦੀਆਂ ਲਾਸ਼ਾਂ ਬਰਾਮਦ
ਮੌਕੇ ’ਤੇ ਪਹੁੰਚੇ ਥਾਣਾ ਰਾਜਾਸਾਂਸੀ ਦੇ ਐੱਸ.ਐੱਚ.ਓ. ਕਰਮਪਾਲ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ ਏ.ਡੀ.ਸੀ. ਅੰਮ੍ਰਿਤਸਰ ਨੇ ਪਹੁੰਚ ਕੇ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਅਤੇ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜਦਕਿ ਇਕ ਦੀ ਭਾਲ ਜਾਰੀ ਹੈ।