ਕੰਗਨਾ ਰਣੌਤ ਨੇ PM ਮੇਲੋਨੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ‘ਤੇ ਕੀਤਾ ਰੀਐਕਟ
ਕੰਗਨਾ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਜਿੱਤ ਕੇ ਰਾਜਨੀਤੀ ਵਿੱਚ ਆਉਣ ਦੇ ਨਾਲ ਹੀ ਆਪਣਾ ਨਾਮ ਬਣਾ ਲਿਆ ਹੈ। ਉਹ ਅਕਸਰ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਵੀ ਕਾਫੀ ਸੁਰਖੀਆਂ ‘ਚ ਰਹਿੰਦੀ ਹੈ | ਉਹ ਜਿਸ ਦੀ ਵੀ ਤਰੀਫ਼ ਕਰਨਾ ਚਾਹੁੰਦੀ ਹੈ, ਉਹ ਖੁੱਲ੍ਹ ਕੇ ਕਰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੁਆਰਾ ਸ਼ੇਅਰ ਕੀਤੇ ਵੀਡੀਓ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਵੀਡੀਓ ਨੂੰ ਦੁਬਾਰਾ ਸ਼ੇਅਰ ਕਰਦੇ ਹੋਏ ਕੰਗਨਾ ਰਣੌਤ ਨੇ ਲਿਖਿਆ …
ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਨੂੰ ਦੁਬਾਰਾ ਸ਼ੇਅਰ ਕਰਦੇ ਹੋਏ ਕੰਗਨਾ ਰਣੌਤ ਨੇ ਲਿਖਿਆ, ‘ਮੋਦੀ ਜੀ ਦਾ ਸਭ ਤੋਂ ਖਾਸ ਗੁਣ ਇਹ ਹੈ ਕਿ ਉਹ ਔਰਤਾਂ ਨੂੰ ਇਹ ਮਹਿਸੂਸ ਕਰਵਾਉਂਦੇ ਹਨ ਕਿ ਉਹ ਉਨ੍ਹਾਂ ਨੂੰ ਅੱਗੇ ਵਧਦਾ ਦੇਖਣਾ ਚਾਹੁੰਦੇ ਹਨ ਅਤੇ ਉਹ ਉਨ੍ਹਾਂ ਦੇ ਨਾਲ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੇਲੋਨੀ ਮੋਦੀ ਜੀ ਨਾਲ ਇਕ ਟੀਮ ਵਾਂਗ ਮੰਨਦੀ ਹਨ।
ਪੀਐਮ ਮੋਦੀ ਨੇ ਮੇਲੋਨੀ ਦਾ ਇਹ ਵੀਡੀਓ ਕੀਤਾ ਰਿਸ਼ੇਅਰ
ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਬਹੁਤ ਚੰਗੀ ਦੋਸਤੀ ਹੈ। ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੀ ਦੋਸਤੀ ਨੂੰ ਕਾਫੀ ਪਸੰਦ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੇ ਇਸ ਦੋਸਤੀ ਨੂੰ ‘ਹੈਸ਼ਟੈਗ ਮੈਲੋਡੀ’ ਦਾ ਟੈਗ ਵੀ ਦਿੱਤਾ ਹੈ।
ਮੁਲਾਕਾਤ ਦੌਰਾਨ ਮੇਲੋਨੀ ਨੇ ਪੀਐਮ ਮੋਦੀ ਨਾਲ ਇਕ ਵੀਡੀਓ ਬਣਾਈ ਅਤੇ ਸ਼ਨੀਵਾਰ ਨੂੰ ਆਪਣੇ ਐਕਸ ਹੈਂਡਲ ‘ਤੇ ਸ਼ੇਅਰ ਕੀਤੀ, ਜਿਸ ‘ਚ ਉਹ ਹੱਸਦੇ ਹੋਏ ‘ਟੀਮ ਮੇਲੋਡੀ ਤੋਂ ਹੈਲੋ’ ਕਹਿੰਦੇ ਹੋਏ ਨਜ਼ਰ ਆ ਰਹੇ ਹਨ। ਪੀਐਮ ਮੋਦੀ ਨੇ ਮੇਲੋਨੀ ਦਾ ਇਹ ਵੀਡੀਓ ਰਿਸ਼ੇਅਰ ਕੀਤਾ ਅਤੇ ਲਿਖਿਆ, ‘ਭਾਰਤ ਅਤੇ ਇਟਲੀ ਦੀ ਦੋਸਤੀ ਜ਼ਿੰਦਾਬਾਦ!’
ਇਹ ਵੀ ਪੜ੍ਹੋ :ਜਾਣੋ ਰੈਪਰ ਬਾਦਸ਼ਾਹ ਨੂੰ ਫੈਨਜ਼ ਤੋਂ ਕਿਉਂ ਮੰਗਣੀ ਪਈ ਮੁਆਫੀ ?
ਮੇਲੋਨੀ ਪਹਿਲਾਂ ਵੀ ਕਰ ਚੁੱਕੇ ਹਨ ਸੈਲਫੀ ਸਾਂਝੀ
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੇਲੋਨੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਸੈਲਫੀ ਸਾਂਝੀ ਕੀਤੀ ਹੈ। ਪਿਛਲੇ ਦਸੰਬਰ ਵਿੱਚ, ਦੁਬਈ ਵਿੱਚ ਆਯੋਜਿਤ ਵਿਸ਼ਵ ਜਲਵਾਯੂ ਐਕਸ਼ਨ ਸਮਿਟ (COP28) ਦੌਰਾਨ, ਉਨ੍ਹਾਂ ਨੇ ਇੱਕ ਸੈਲਫੀ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ, ‘COP28 ਵਿੱਚ ਚੰਗੇ ਦੋਸਤ… ਹੈਸ਼ਟੈਗ ਮੈਲੋਡੀ’।