ਫਗਵਾੜਾ ‘ਚ ਟਰੈਕਟਰਾਂ ਦੀ ਰੇਸ ਦੌਰਾਨ ਵਾਪਰਿਆ ਭਿਆਨਕ ਹਾਦਸਾ , ਦਰੜੇ ਗਏ ਕਈ ਲੋਕ
ਪੰਜਾਬ ਦੇ ਫਗਵਾੜਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਟਰੈਕਟਰਾਂ ਦੀ ਰੇਸ ਚੱਲ ਰਹੀ ਸੀ ਕਿ ਇਸ ਦੌਰਾਨ ਇੱਕ ਭਿਆਨਕ ਹਾਦਸਾ ਵਾਪਰ ਗਿਆ | ਰੇਸ ਮੁਕਾਬਲਿਆਂ ਦਰਮਿਆਨ ਇਕ ਟਰੈਕਟਰ ਬੇਕਾਬੂ ਹੋ ਦੌੜ ਦੇਖ ਰਹੇ ਦਰਸ਼ਕਾਂ ‘ਤੇ ਚੜ੍ਹ ਗਿਆ , ਜਿਸ ਕਾਰਨ ਕਾਫੀ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ | ਜਿਸ ਤੋਂ ਤੁਰੰਤ ਬਾਅਦ ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ |
ਟਰੈਕਟਰ ਗੁਆ ਬੈਠਾ ਆਪਣਾ ਸੰਤੁਲਨ
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਫਗਵਾੜਾ ਦੇ ਪਿੰਡ ਡੁਮੇਲੀ ਦੀ ਹੈ। ਜਿੱਥੇ ਮੌਤ ਦੀ ਖੇਡ ਯਾਨੀ ਟਰੈਕਟਰਾਂ ਦੀ ਦੌੜ ਦਾ ਆਯੋਜਨ ਕੀਤਾ ਗਿਆ ਸੀ । ਚੱਲਦੀ ਰੇਸ ਦੌਰਾਨ ਦੋ ਟਰੈਕਟਰਾਂ ‘ਚੋਂ ਇਕ ਆਪਣਾ ਸੰਤੁਲਨ ਇੰਨਾ ਗੁਆ ਬੈਠਾ ਕਿ ਉਹ ਨਾਲ ਖੜ੍ਹੇ ਲੋਕਾਂ ‘ਤੇ ਜਾ ਪਲਟਿਆ। ਜਿਸ ਕਾਰਨ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਅਤੇ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਫਗਵਾੜਾ ਪ੍ਰਸ਼ਾਸਨ ‘ਤੇ ਖੜ੍ਹੇ ਹੋ ਰਹੇ ਕਈ ਸਵਾਲ
ਇਸ ਵੱਡੇ ਹਾਦਸੇ ਤੋਂ ਬਾਅਦ ਫਗਵਾੜਾ ਪ੍ਰਸ਼ਾਸਨ ‘ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਗੰਭੀਰ ਜ਼ਖਮੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਟਰੈਕਟਰ ਦੀ ਰੇਸ ਦੌਰਾਨ ਇਕ ਟਰੈਕਟਰ ਬੇਕਾਬੂ ਹੋ ਕੇ ਉਸ ਵੱਲ ਆ ਗਿਆ ਅਤੇ ਉਸ ਦੀ ਲਪੇਟ ਵਿਚ ਆਏ ਕਰੀਬ 5 ਤੋਂ 10 ਵਿਅਕਤੀ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : 10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ, ਸਾਲ ‘ਚ 2 ਵਾਰ ਦੇ ਸਕਣਗੇ ਪ੍ਰੀਖਿਆ!
ਜਿਨ੍ਹਾਂ ਦਾ ਹੁਣ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਜ਼ਖਮੀ ਨੌਜਵਾਨ ਰਤਨ ਸਿੰਘ ਨੇ ਦੱਸਿਆ ਕਿ ਇਕ ਟਰੈਕਟਰ ਬੇਕਾਬੂ ਹੋ ਕੇ ਉਸ ਵੱਲ ਆ ਗਿਆ ਅਤੇ ਉਹ ਅਤੇ ਉਸ ਦੇ ਦੋਸਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ।