ਇਥੇ ਅਨੋਖੇ ਢੰਗ ਨਾਲ ਹੁੰਦਾ ਏ ਕੁੜੀ ਦਾ ਵਿਆਹ, ਪੂਰਾ ਪਿੰਡ ਮਿਲਕੇ ਚੁੱਕਦੈ ਖਰਚਾ || Latest News

0
91
A girl's marriage takes place here in a unique way, the whole village together bears the expenses

ਇਥੇ ਅਨੋਖੇ ਢੰਗ ਨਾਲ ਹੁੰਦਾ ਏ ਕੁੜੀ ਦਾ ਵਿਆਹ, ਪੂਰਾ ਪਿੰਡ ਮਿਲਕੇ ਚੁੱਕਦੈ ਖਰਚਾ

ਜੇਕਰ ਘਰ ‘ਚ ਵਿਆਹ ਦੀ ਗੱਲ ਚੱਲਦੀ ਹੈ ਤਾਂ ਸਾਰੀ ਜਿੰਮੇਵਾਰੀ ਮਾਂ – ਪਿਓ ‘ਤੇ ਆ ਜਾਂਦੀ ਹੈ ਅਜਿਹੇ ‘ਚ ਖਰਚੇ ਵੱਧ ਜਾਂਦੇ ਹਨ | ਇਸ ਸਭ ਦੇ ਵਿਚਕਾਰ ਇੱਕ ਅਜਿਹਾ ਪਿੰਡ ਹੈ ਜਿੱਥੇ ਪੂਰਾ ਪਿੰਡ ਮਾਂ – ਪਿਓ ਦੀ ਸਾਰੀ ਜਿੰਮੇਵਾਰੀ ਆਪਣੇ ਮੋਢਿਆਂ ‘ਤੇ ਲੈਂਦਾ ਹੈ ਅਤੇ ਧੀ ਦਾ ਵਿਆਹ ਬੜੀ ਧੂਮਧਾਮ ਨਾਲ ਕਰਦਾ ਹੈ। ਇਹ ਪੂਰਬੀ ਸਿੰਘਭੂਮ ਜ਼ਿਲ੍ਹੇ ਦਾ ਡੋਭਾਪਾਨੀ ਪਿੰਡ ਹੈ। ਜਿੱਥੇ ਵਿਆਹ ‘ਚ ਪਿੰਡ ਵਾਲੇ ਰਿਸ਼ਤੇਦਾਰਾਂ ਵਾਂਗ ਮਦਦ ਕਰਦੇ ਹਨ।

ਪੂਰਬੀ ਸਿੰਘਭੂਮ ਜ਼ਿਲੇ ਦੇ ਡੋਭਾਪਾਨੀ ਪਿੰਡ ‘ਚ ਲੜਕੀ ਦਾ ਵਿਆਹ ਹੋਣ ‘ਤੇ ਉਸ ਦੇ ਮਾਤਾ-ਪਿਤਾ ‘ਤੇ ਕੋਈ ਆਰਥਿਕ ਬੋਝ ਨਹੀਂ ਪੈਂਦਾ। ਸਗੋਂ ਉਸ ਸਮੇਂ ਸਾਰੇ ਪਿੰਡ ਵਾਲੇ ਰਿਸ਼ਤੇਦਾਰ ਬਣ ਜਾਂਦੇ ਹਨ। ਸਾਰੇ ਪਿੰਡ ਵਾਲੇ ਇੱਕ ਪਰਿਵਾਰ ਦੀ ਤਰ੍ਹਾਂ ਮਿਲ ਕੇ ਲੜਕੀ ਦਾ ਵਿਆਹ ਕਰਦੇ ਹਨ ਤੇ ਆਪਣੀ ਜਿੰਮੇਵਾਰੀ ਨੂੰ ਬਖ਼ੂਬੀ ਨਿਭਾਉਂਦੇ ਹਨ |

ਵਿਆਹ ਦੀ ਗੱਲ ਆਉਣ ‘ਤੇ ਘਬਰਾ ਜਾਂਦਾ ਬੰਦਾ

ਪਿੰਡ ਦੇ ਸੀਨੀਅਰ ਮੈਂਬਰ ਚੰਦਰਸ਼ੇਖਰ ਦਾ ਕਹਿਣਾ ਹੈ ਕਿ ਅਸੀਂ ਸੰਥਾਲੀ ਆਦਿਵਾਸੀ ਹਾਂ। ਇੱਥੇ ਬਹੁਤ ਗਰੀਬੀ ਹੈ। ਅਜਿਹੇ ‘ਚ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਤਾਂ ਬੰਦਾ ਘਬਰਾ ਜਾਂਦਾ ਹੈ ਕਿ ਖਰਚੇ ਕਿਵੇਂ ਪੂਰੇ ਹੋਣਗੇ। ਪੂਰੇ ਪਿੰਡ ਨੂੰ ਕੌਣ ਪਾਲੇਗਾ? ਕਿਉਂਕਿ ਸਾਡੇ ਇੱਥੇ ਵਿਆਹਾਂ ‘ਤੇ ਪੂਰੇ ਪਿੰਡ ਨੂੰ ਰੋਟੀ ਖੁਆਉਣ ਦੀ ਪਰੰਪਰਾ ਹੈ।

ਉਸ ਨੇ ਦੱਸਿਆ ਕਿ ਕੁੜੀ ਦੇ ਮਾਪਿਆਂ ‘ਤੇ ਕੋਈ ਬੋਝ ਨਾ ਪਵੇ, ਇਸ ਲਈ ਅਸੀਂ ਇਕੱਠੇ ਹੋ ਕੇ ਇਹ ਹੱਲ ਕੱਢਿਆ ਕਿ ਕਿਉਂ ਨਾ ਸਾਰਿਆਂ ਦੇ ਘਰੋਂ ਚੌਲ ਅਤੇ ਪੈਸੇ ਇਕੱਠੇ ਕਰਕੇ ਵਿਆਹ ‘ਚ ਵਰਤੇ ਜਾਣ। ਇਸ ਤੋਂ ਇਲਾਵਾ ਸਾਡੇ ਕੋਲ ਕਮਿਊਨਿਟੀ ਫੰਡ ਹੈ, ਜਿਸ ਵਿੱਚ ਚਿਕਨ ਅਤੇ ਮੱਛੀ ਵਰਗੀਆਂ ਚੀਜ਼ਾਂ ਹੁੰਦੀਆਂ ਹਨ। ਇਸ ਦੇ ਨਾਲ ਹੀ 25 ਕਿਲੋ ਮੁਰਗਾ ਅਤੇ 10 ਕਿਲੋ ਮੱਛੀ ਦਾਨ ਕੀਤੀ ਜਾਂਦੀ ਹੈ ਅਤੇ ਪੂਰੇ ਪਿੰਡ ਨੂੰ ਵਿਆਹ ਵਿੱਚ ਢਿੱਡ ਭਰ ਕੇ ਖੁਆਇਆ ਜਾਂਦਾ ਹੈ।

ਪਿੰਡ ਵਿੱਚ ਸੰਥਾਲੀ ਆਦਿਵਾਸੀਆਂ ਦੇ ਕੁੱਲ 40 ਘਰ

ਇਸ ਪਿੰਡ ਵਿੱਚ ਸੰਥਾਲੀ ਆਦਿਵਾਸੀਆਂ ਦੇ ਕੁੱਲ 40 ਘਰ ਹਨ। ਹਰ ਘਰ ਤੋਂ 200 ਰੁਪਏ ਨਕਦ ਅਤੇ ਪੰਜ ਪੋਇਲਾ (ਪੰਜ ਕਿਲੋ) ਚੌਲ ਅਤੇ ਹੋਰ ਸਮੱਗਰੀ ਇਕੱਠੀ ਕੀਤੀ ਜਾਂਦੀ ਹੈ ਅਤੇ ਸਾਰਾ ਪਿੰਡ ਮਿਲ ਕੇ ਧੀ ਦੇ ਵਿਆਹ ਅਤੇ ਵਿਦਾਈ ਦਾ ਜਸ਼ਨ ਬੜੀ ਧੂਮਧਾਮ ਨਾਲ ਮਨਾਉਂਦਾ ਹੈ।

ਇਹ ਵੀ ਪੜ੍ਹੋ : ਕੱਲ੍ਹ ਫ੍ਰੀ ਹੋਵੇਗਾ ਲਾਡੋਵਾਲ ਟੋਲ ਪਲਾਜ਼ਾ, ਕਿਸਾਨਾਂ ਨੇ ਸਾਲ ‘ਚ ਤੀਜੀ ਵਾਰ ਰੇਟ ਵਧਣ ‘ਤੇ ਦਿੱਤੀ ਚਿਤਾਵਨੀ

ਹੁਣ ਇਸ ਪਿੰਡ ਵਿੱਚ ਕਿਸੇ ਵੀ ਪਰਿਵਾਰ ਨੂੰ ਕਿਸੇ ਲੜਕੀ ਦੇ ਵਿਆਹ ਲਈ ਬਾਹਰੋਂ ਕਰਜ਼ਾ ਨਹੀਂ ਲੈਣਾ ਪੈਂਦਾ। ਸਗੋਂ ਪਿੰਡ ਵਾਸੀ ਇੱਕ ਦੂਜੇ ਦੀ ਮਦਦ ਕਰਕੇ ਇੱਕ ਮਿਸਾਲ ਕਾਇਮ ਕਰ ਰਹੇ ਹਨ। ਚੰਗੀ ਗੱਲ ਇਹ ਹੈ ਕਿ ਇਸ ਚੰਗੇ ਕੰਮ ਨੂੰ ਦੇਖ ਕੇ ਪਿੰਡ ਦੇ ਹੋਰ ਲੋਕ ਵੀ ਇਸ ਤਰ੍ਹਾਂ ਦੇ ਕੰਮ ਕਰਨ ਲਈ ਪ੍ਰੇਰਿਤ ਹੋ ਰਹੇ ਹਨ।

 

 

 

LEAVE A REPLY

Please enter your comment!
Please enter your name here