ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ ਸਿੱਖ ਤੀਰਥ ਯਾਤਰੀਆਂ ਦੇ ਵੀਜ਼ੇ ਹੋਏ ਮਨਜ਼ੂਰ || punjab news || today news

0
53
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ ਸਿੱਖ ਤੀਰਥ ਯਾਤਰੀਆਂ ਦੇ ਵੀਜ਼ੇ ਹੋਏ ਮਨਜ਼ੂਰ || punjab news || today news

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ ਸਿੱਖ ਤੀਰਥ ਯਾਤਰੀਆਂ ਦੇ ਵੀਜ਼ੇ ਹੋਏ ਮਨਜ਼ੂਰ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਨੇ ਤੀਰਥ ਯਾਤਰੀਆਂ ਦਾ ਵੀਜ਼ਾ ਸਵੀਕਾਰ ਕੀਤਾ ਹੈ। ਦਿੱਲੀ ਵਿਚ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। 21-30 ਜੂਨ 2022 ਤੱਕ ਪਾਕਿਸਤਾਨ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਹੋਣ ਵਾਲੇ ਸਾਲਾਨਾ ਸਮਾਗਮ ਵਿਚ ਸ਼ਾਮਲ ਹੋਣ ਲਈ ਭਾਰਤ ਦੇ ਸਿੱਖ ਤੀਰਥ ਯਾਤਰੀਆਂ ਨੂੰ 509 ਵੀਜ਼ੇ ਜਾਰੀ ਹੋਏ ਹਨ।

ਸਿੱਖ ਤੀਰਥ ਯਾਤਰੀ 30 ਜੂਨ ਨੂੰ ਪਰਤਣਗੇ ਭਾਰਤ ਵਾਪਸ

ਯਾਤਰਾ ਦੌਰਾਨ ਤੀਰਥ ਯਾਤਰੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੇ ਨਾਲ-ਨਾਲ ਪੰਜਾ ਸਾਹਿਬ, ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਜਾਣਗੇ। ਉਹ 21 ਜੂਨ ਨੂੰ ਪਾਕਿਸਤਾਨ ਜਾਣਗੇ ਤੇ 30 ਜੂਨ ਨੂੰ ਭਾਰਤ ਵਾਪਸ ਪਰਤਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਹਰ ਸਾਲ ਪਾਕਿਸਤਾਨ ਵੀਜ਼ਾ ਜਾਰੀ ਕਰਦਾ ਹੈ ਦੂਜੇ ਪਾਸੇ ਪਾਕਿਸਤਾਨ ਅੰਬੈਸੀ ਨੂੰ ਚੁਣੇ ਹੋਏ ਯਾਤਰੀਆਂ ਦੇ ਵੀਜ਼ੇ ਲਈ ਫਾਈਲਾਂ ਭੇਜੀਆਂ ਗਈਆਂ ਸਨ ਜਿਨ੍ਹਾਂ ਵਿਚੋਂ 509 ਦੇ ਵੀਜ਼ੇ ਅਪਰੂਵ ਕੀਤੇ ਗਏ ਹਨ।

ਦੱਸ ਦੇਈਏ ਕਿ ਕੁਝ ਕਾਰਨਾਂ ਨੇ ਪਾਕਿਸਤਾਨ ਕੁਝ ਯਾਤਰੀਆਂ ਦੇ ਵੀਜ਼ਾ ਰਿਜੈਕਟ ਵੀ ਕੀਤੇ ਹਨ। ਕੋਰੋਨਾ ਕਾਲ ਵਿਚ ਪਾਕਿਸਤਾਨ ਨੇ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਦੀ ਸਾਰੀ ਦੇਖ-ਰੇਖ ਐੱਸਜੀਪੀਸੀ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲਗਾਤਾਰ ਪੈ ਰਹੇ ਮੀਂਹ ਨੇ ਮਚਾਈ ਤਬਾਹੀ, ਸਿੱਕਮ ‘ਚ ਲੈਂਡਸਲਾਈਡ ਤੇ…

ਸਿੱਖ ਸ਼ਰਧਾਲੂਆਂ ਦਾ ਜਥਾ ਇਨ੍ਹਾਂ 10 ਦਿਨਾਂ ਵਿਚ ਗੁਰਦੁਆਰਿਆਂ ਦੇ ਨਾਲ-ਨਾਲ ਪਾਕਿਸਤਾਨ ਦੇ ਲਾਹੌਰ ਵਿਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ‘ਤੇ ਵੀ ਜਾਵੇਗਾ। ਇਸ ਤੋਂ ਇਲਾਵਾ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਵੀ ਨਤਮਸਤਕ ਹੋਵੇਗਾ। ਇਸ ਦੇ ਬਾਅਦ ਜਥਾ 30 ਜੂਨ ਨੂੰ ਅਟਾਰੀ ਬਾਰਡਰ ਰਸਤੇ ਵਾਪਸ ਪਰਤ ਆਏਗਾ।

LEAVE A REPLY

Please enter your comment!
Please enter your name here