ਇੱਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਹੋਈ ਮੌਤ , ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼
ਪੰਜਾਬੀ ਨੌਜਵਾਨਾਂ ਵਿੱਚ ਕੈਨੇਡਾ ਜਾਣ ਦਾ ਬਹੁਤ ਕਰੇਜ਼ ਹੈ ਪਰ ਇਸ ਦੇ ਨਾਲ -ਨਾਲ ਹੁਣ ਤੱਕ ਕੈਨੇਡਾ ਵਿੱਚ ਕਾਫੀ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ | ਇਸੇ ਦੇ ਚੱਲਦਿਆਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਕੈਲਗਰੀ ਵਿੱਚ ਰਹਿੰਦੇ ਇੱਕ ਪੰਜਾਬੀ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ । ਮ੍ਰਿਤਕ ਨੌਜਵਾਨ ਇੱਕ ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ |
ਬਾਥਰੂਮ ‘ਚੋਂ ਮਿਲੀ ਪੁਨੀਤ ਦੀ ਲਾਸ਼
ਮ੍ਰਿਤਕ ਦੀ ਪਛਾਣ ਪੁਨੀਤ ਸ਼ਰਮਾ ਵਜੋਂ ਹੋਈ ਹੈ। ਪੁਨੀਤ ਸ਼ਰਮਾ ਨਵਾਂ ਸ਼ਹਿਰ ਦੇ ਮੁਕੰਦਪੁਰ ਦਾ ਰਹਿਣ ਵਾਲਾ ਸੀ। ਉਹ ਆਪਣੇ ਭਰਾ ਸਾਹਿਲ ਸ਼ਰਮਾ ਦੇ ਕੋਲ ਕੈਨੇਡਾ ਗਿਆ ਸੀ। ਦਰਅਸਲ ,ਜਦੋਂ ਇਹ ਭਾਣਾ ਵਾਪਰਿਆ ਤਾਂ ਸਾਹਿਲ ਸ਼ਰਮਾ ਬਾਹਰ ਕਿਤੇ ਕੰਮ ਗਿਆ ਹੋਇਆ ਸੀ। ਪੁਨੀਤ ਸ਼ਰਮਾ ਘਰ ਵਿੱਚ ਇਕੱਲਾ ਸੀ ਤੇ ਜਦੋਂ ਸਾਹਿਲ ਘਰੇ ਵਾਪਸ ਆਇਆ ਤਾਂ ਪੁਨੀਤ ਸ਼ਰਮਾ ਗੇਟ ਨਹੀਂ ਖੋਲ ਰਿਹਾ ਸੀ ਤਾਂ ਉਸਨੇ ਕਿਸੇ ਤਰੀਕੇ ਕੁੰਡਾ ਖੁਲਵਾਇਆ।
ਇਹ ਵੀ ਪੜ੍ਹੋ : ਦੇਰ ਰਾਤ ਖੰਨਾ ਨੈਸ਼ਨਲ ਹਾਈਵੇ ‘ਤੇ ਮਜ਼ਦੂਰਾਂ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਭਾਣਾ
ਸਾਹਿਲ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਪੁਨੀਤ ਦੀ ਲਾਸ਼ ਬਾਥਰੂਮ ਦੇ ਵਿੱਚ ਪਈ ਸੀ। ਪੁਨੀਤ ਦਾ ਜਨਮਦਿਨ 13 ਤਰੀਕ ਨੂੰ ਸੀ ਪਰ ਉਸ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਇਸ ਖਬਰ ਤੋਂ ਬਾਅਦ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ |