ਸੁਨੀਲ ਜਾਖੜ ਨੂੰ ਕੋਈ ਮਨਿਸਟਰੀ ਨਾ ਮਿਲਣ ‘ਤੇ ਸੁਖਜਿੰਦਰ ਰੰਧਾਵਾ ਨੇ ਚੁੱਕੇ ਸਵਾਲ
ਚੋਣਾਂ ਦਾ ਦੌਰ ਖ਼ਤਮ ਹੋ ਚੁੱਕਿਆ ਇਸੇ ਦੇ ਵਿਚਕਾਰ ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਨੀਲ ਜਾਖੜ ਨੂੰ ਘੇਰਿਆ ਹੈ। ਉਨ੍ਹਾਂ ਨੇ ਜਾਖੜ ਨੂੰ ਮਨਿਸਟਰੀ ਦੀ ਥਾਂ ਨਾ ਮਿਲਣ ‘ਤੇ ਸਵਾਲ ਚੁੱਕੇ ਹਨ। ਟਵੀਟ ਕਰਦਿਆਂ ਰੰਧਾਵਾ ਨੇ ਕਿਹਾ ਕਿ ਯਾਦ ਹੈ ਜਦੋਂ ਤੁਸੀਂ ਕਿਹਾ ਸੀ ਕਿ INC ਪੰਜਾਬ ਨੇ ਮੈਨੂੰ ਹਿੰਦੂ ਸਿੱਖ ਹੋਣ ਕਰਕੇ ਸੀਐੱਮ ਨਹੀਂ ਬਣਾਇਆ ਪਰ ਹੁਣ ਭਾਜਪਾ ਨੇ ਤੁਹਾਨੂੰ ਮਨਿਸਟਰੀ ਬਣਾਉਣ ਦੀ ਥਾਂ ਇਕ ਸਿੱਖ ਨੂੰ ਮਨਿਸਟਰੀ ਕਿਉਂ ਦਿੱਤੀ ਜਿਵੇਂ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਕਿ ਭਾਜਪਾ ਵਿਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ?”
ਹਾਰਨ ਦੇ ਬਾਵਜੂਦ ਬਿੱਟੂ ਨੂੰ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਦਾ ਦਿੱਤਾ ਗਿਆ ਅਹੁਦਾ
ਦੱਸ ਦੇਈਏ ਕਿ ਹਾਰਨ ਦੇ ਬਾਵਜੂਦ ਵੀ ਰਵਨੀਤ ਸਿੰਘ ਬਿੱਟੂ ਨੂੰ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ | ਇਸੇ ਲਈ ਰਵਨੀਤ ਬਿੱਟੂ ਨੂੰ ਲੈ ਕੇ ਰੰਧਾਵਾ ਨੇ ਜਾਖੜ ‘ਤੇ ਸਵਾਲ ਚੁੱਕਿਆ ਹੈ। ਜਦੋਂ ਜਾਖੜ ਸਾਬ੍ਹ ਕਾਂਗਰਸ ਵਿਚ ਸਨ ਤਾਂ ਉਨ੍ਹਾਂ ਸੀਐੱਮ ਨਾ ਬਣਾਏ ਜਾਣ ‘ਤੇ ਲਗਾਤਾਰ ਪਾਰਟੀ ਦੀ ਆਲੋਚਨਾ ਕਰ ਰਹੇ ਸਨ ਤੇ ਕਹਿੰਦੇ ਸਨ ਕਿ ਉਹ ਹਿੰਦੂ ਚਿਹਰਾ ਹਨ ਇਸ ਕਰਕੇ ਉਨ੍ਹਾਂ ਨੂੰ ਸੀਐੱਮ ਨਹੀਂ ਬਣਾਇਆ ਗਿਆ ਹੈ ਤੇ ਹੁਣ ਜਦੋਂ ਕਿ ਸੁਨੀਲ ਜਾਖੜ ਨੇ ਭਾਜਪਾ ਜੁਆਇਨ ਕਰ ਲਈ ਹੈ ਤੇ ਉਨ੍ਹਾਂ ਨੂੰ ਮਨਿਸਟਰੀ ਨਹੀਂ ਦਿੱਤੀ ਗਈ ਸਗੋਂ ਬਿੱਟੂ ਨੂੰ ਮਨਿਸਟਰੀ ਦੇ ਦਿੱਤੀ ਗਈ ਹੈ ਤਾਂ ਅਜਿਹੇ ਵਿਚ ਕੀ ਜਾਖੜ ਭਾਜਪਾ ਤੋਂ ਸਵਾਲ ਕਰ ਸਕਦੇ ਹਨ।