ਤੇਜ਼ ਰਫਤਾਰ ਵਾਹਨ ਦਾ ਕਹਿਰ, ਪੈਦਲ ਜਾਂਦੀ ਲੜਕੀ ਨੂੰ ਟਰੱਕ ਨੇ ਕੁਚਲਿਆ
ਤੇਜ਼ ਰਫਤਾਰ ਵਾਹਨ ਦਾ ਕਹਿਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਭਵਾਨੀਗੜ੍ਹ ਦੇ ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇੱਕ ਪੈਦਲ ਜਾ ਰਹੀ 29 ਸਾਲਾ ਕੁੜੀ ਨੂੰ ਟਰੱਕ ਨੇ ਦਰੜ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਮਗਰੋਂ ਮ੍ਰਿਤਕ ਕੁੜੀ ਦੇ ਪਰਿਵਾਰ ਨੇ ਉਥੇ ਧਰਨਾ ਲਾ ਲਿਆ ਜਿਸ ਕਰਕੇ ਹਾਈਵੇ ‘ਤੇ ਲੰਮਾ ਜਾਮ ਲੱਗ ਗਿਆ।
ਮ੍ਰਿਤਕਾ ਦੀ ਪਛਾਣ ਬਬਲੀ ਕੌਰ ਪੁੱਤਰੀ ਨਾਹਰ ਸਿੰਘ ਵਾਸੀ ਭਵਾਨੀਗੜ੍ਹ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਬਬਲੀ ਪੈਦਲ ਨੈਸ਼ਨਲ ਹਾਈਵੇ ਦੇ ਕੱਟ ਤੋ ਬਲਿਆਲ ਰੋਡ ਵੱਲ ਜਾ ਰਹੀ ਸੀ ਤੇ ਅਚਾਨਕ ਉਸ ਦੇ ਸਾਹਮਣੇ ਇੱਕ ਟਰੱਕ ਆ ਗਿਆ ਅਤੇ ਉਸ ਨੂੰ ਦਰੜ ਦਿੱਤਾ, ਜਿਸ ਨਾਲ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪਰਿਵਾਰ ਨੇ ਟਰੱਕ ਡਰਾਈਵਰ ਖਿਲਾਫ ਕਾਰਵਾਈ ਦੀ ਕੀਤੀ ਮੰਗ
ਜਿਵੇਂ ਹੀ ਮ੍ਰਿਤਕ ਕੁੜੀ ਦੇ ਪਰਿਵਾਰ ਨੂੰ ਇਸ ਦੀ ਖਬਰ ਮਿਲੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਰੋਡ ਉੱਪਰ ਹੀ ਰੌਣਾ-ਕੁਰਲਾਉਣ ਲੱਗੇ। ਇਸ ਚੀਕ-ਚਿਹਾੜੇ ਦੀ ਸਥਿਤੀ ਵਿਚ ਪਰਿਵਾਰ ਨੇ ਉਥੇ ਧਰਨਾ ਲਾ ਦਿੱਤਾ ਤੇ ਟਰੱਕ ਡਰਾਈਵਰ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ : DAP ਖਾਦ ਦੇ ਸੈਂਪਲ ਪਾਏ ਗਏ ਫੇਲ੍ਹ, ਕੰਪਨੀ ਨੂੰ ਕਾਰਨ ਦੱਸੋ…
ਇਸ ਤੋਂ ਬਾਅਦ ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਵੀ ਉਥੇ ਪਹੁੰਚ ਤੇ ਪਰਿਵਾਰ ਨੂੰ ਕਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਐਮਬੂਲੈਂਸ ਰਾਹੀਂ ਕੁੜੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਜਾਣਕਾਰੀ ਦਿਤੀ ਕਿ ਟਰੱਕ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਜਲਦ ਹੀ ਉਸ ਦੇ ਡਰਾਈਵਰ ਨੂੰ ਵੀ ਫੜ ਲਿਆ ਜਾਵੇਗਾ।









