RBI ਦਾ ਵੱਡਾ ਐਲਾਨ, UPI ਚਲਾਉਣ ਵਾਲਿਆਂ ਨੂੰ ਲੈਣ-ਦੇਣ ਕਰਨਾ ਹੋਇਆ ਹੋਰ ਸੌਖਾ || Today News

0
84
RBI's big announcement, making transactions easier for UPI users

RBI ਦਾ ਵੱਡਾ ਐਲਾਨ, UPI ਚਲਾਉਣ ਵਾਲਿਆਂ ਨੂੰ ਲੈਣ-ਦੇਣ ਕਰਨਾ ਹੋਇਆ ਹੋਰ ਸੌਖਾ

ਕੇਂਦਰੀ ਬੈਂਕ ਨੇ UPI ਚਲਾਉਣ ਵਾਲਿਆਂ ਲਈ ਇੱਕ ਖਾਸ ਐਲਾਨ ਕੀਤਾ ਹੈ। ਜਿਸਦੇ ਤਹਿਤ ਨਵੀਂ ਸਹੂਲਤ ਨੂੰ ਜੋੜਦੇ ਹੋਏ, ਆਰਬੀਆਈ ਨੇ ਕਿਹਾ ਕਿ ਇਸ ਨਾਲ ਲੈਣ-ਦੇਣ ਕਰਨ ਵਿੱਚ ਹੋਰ ਰਾਹਤ ਮਿਲੇਗੀ। ਇਹ ਸਹੂਲਤ UPI ਲਾਈਟ ਲਈ ਦਿੱਤੀ ਗਈ ਹੈ।

ਦੱਸ ਦਈਏ ਕਿ UPI ਲਾਈਟ ਸਤੰਬਰ 2022 ਵਿੱਚ ਲਾਂਚ ਕੀਤੀ ਗਈ ਸੀ। UPI ਤੋਂ ਪੈਸੇ ਲੈਣ-ਦੇਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਲਾਂਚ ਕੀਤਾ ਗਿਆ ਸੀ। ਇਸਦੀ ਮਦਦ ਨਾਲ ਤੁਸੀਂ ਆਸਾਨੀ ਨਾਲ UPI ਟ੍ਰਾਂਜੈਕਸ਼ਨ ਕਰ ਸਕਦੇ ਹੋ, ਜਿਸ ਲਈ ਪਿੰਨ ਅਤੇ ਹੋਰ ਜਾਣਕਾਰੀ ਭਰਨ ਦੀ ਕੋਈ ਲੋੜ ਨਹੀਂ ਹੋਵੇਗੀ। ਇਸਦਾ ਮਤਲਬ ਹੈ ਕਿ ਥੋੜ੍ਹੇ ਸਮੇਂ ਵਿੱਚ ਵੀ ਤੁਸੀਂ UPI ਲਾਈਟ ਦੀ ਵਰਤੋਂ ਕਰਕੇ ਆਸਾਨੀ ਨਾਲ ਭੁਗਤਾਨ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ ਨੂੰ ਕਈ ਹੋਰ ਪਲੇਟਫਾਰਮਾਂ ‘ਤੇ ਵੀ ਸ਼ੁਰੂ ਕੀਤਾ ਗਿਆ ਹੈ । ਹੁਣ ਇਸ ਨੂੰ ਹੋਰ ਆਸਾਨ ਬਣਾਉਣ ਲਈ ਇੱਕ ਹੋਰ ਨਵਾਂ ਫੀਚਰ ਜੁੜਨ ਜਾ ਰਿਹਾ ਹੈ।

ਨਵੀਂ ਸਹੂਲਤ ਨਾਲ ਲੈਣ-ਦੇਣ ਹੋ ਜਾਵੇਗਾ ਆਸਾਨ

RBI ਨੇ UPI Lite ਨੂੰ ਪ੍ਰਮੋਟ ਕਰਨ ਲਈ ਇਸ ‘ਚ ਕਈ ਬਦਲਾਅ ਕੀਤੇ ਹਨ। ਆਰਬੀਆਈ ਨੇ ਕਿਹਾ ਕਿ ਇਸ ਨੂੰ ਈ-ਮੈਂਡੇਟ ਦੇ ਤਹਿਤ ਲਿਆਉਣ ਦਾ ਪ੍ਰਸਤਾਵ ਹੈ। ਇਸ ਨਾਲ ਗਾਹਕਾਂ ਲਈ ਨਵੀਂ ਸਹੂਲਤ ਸ਼ੁਰੂ ਹੋਵੇਗੀ ਅਤੇ ਲੈਣ-ਦੇਣ ਆਸਾਨ ਹੋ ਜਾਵੇਗਾ। ਆਰਬੀਆਈ ਨੇ ਕਿਹਾ ਕਿ ਆਟੋਮੈਟਿਕ ਸਹੂਲਤ ਜੋੜਨ ਦੀ ਯੋਜਨਾ ਹੈ। ਜਿਸ ਦੇ ਤਹਿਤ ਜੇਕਰ ਕਿਸੇ ਦਾ ਬੈਲੇਂਸ ਤੈਅ ਸੀਮਾ ਤੋਂ ਘੱਟ ਹੈ, ਤਾਂ ਯੂਪੀਆਈ ਲਾਈਟ ਵਾਲੇਟ ਵਿੱਚ ਪੈਸੇ ਆਪਣੇ ਆਪ ਭਰ ਜਾਣਗੇ।

ਪ੍ਰਤੀ ਲੈਣ-ਦੇਣ 500 ਤੱਕ ਦਾ ਭੁਗਤਾਨ ਕਰਨ ਦੀ ਇਜਾਜ਼ਤ

ਭਾਰਤੀ ਰਿਜ਼ਰਵ ਬੈਂਕ ਈ-ਮੈਂਡੇਟ ਫਰੇਮਵਰਕ ਦੇ ਤਹਿਤ UPI ਲਾਈਟ ਵਾਲਿਟ ਲਈ ਆਟੋ-ਰਿਪਲੀਨਿਸ਼ਮੈਂਟ ਸਹੂਲਤ ਪੇਸ਼ ਕਰ ਰਿਹਾ ਹੈ। ਇਹ ਨਵੀਂ ਵਿਸ਼ੇਸ਼ਤਾ ਗਾਹਕਾਂ ਨੂੰ ਆਪਣੇ UPI ਲਾਈਟ ਵਾਲੇਟ ਨੂੰ ਆਟੋਮੈਟਿਕ ਤੌਰ ‘ਤੇ ਰੀਲੋਡ ਕਰਨ ਦੀ ਇਜਾਜ਼ਤ ਦੇਵੇਗੀ ਜੇਕਰ ਬੈਲੇਂਸ ਯੂ਼ਜ਼ਰਸ ਵੱਲੋਂ ਤੈਅ ਥ੍ਰੈਸ਼ਹੋਲਡ ਤੋਂ ਹੇਠਾਂ ਆਉਂਦਾ ਹੈ। ਇਸ ਵੇਲੇ UPI ਲਾਈਟ ਵਾਲਿਟ ਗਾਹਕਾਂ ਨੂੰ 2000 ਤੱਕ ਲੋਡ ਕਰਨ ਅਤੇ ਪ੍ਰਤੀ ਲੈਣ-ਦੇਣ 500 ਤੱਕ ਦਾ ਭੁਗਤਾਨ ਕਰਨ ਦੀ ਇਜਾਜ਼ਤ ਦਿੰਦਾ ਹੈ।

ਰੇਪੋ ਰੇਟ ‘ਚ ਨਹੀਂ ਕੀਤਾ ਗਿਆ ਕੋਈ ਬਦਲਾਅ

ਨਵੀਂ ਆਟੋ-ਰਿਪਲੀਨਿਸ਼ਮੈਂਟ ਵਿਸ਼ੇਸ਼ਤਾ ਦੇ ਨਾਲ, ਯੂਜ਼ਰਸ ਨੂੰ ਹਰ ਵਾਰ ਬੈਲੇਂਸ ਘੱਟ ਹੋਣ ‘ਤੇ ਆਪਣੇ ਵਾਲਿਟ ਨੂੰ ਮੈਨੂਅਲੀ ਰੀਲੋਡ ਨਹੀਂ ਕਰਨਾ ਪਵੇਗਾ। ਇਸ ਦੀ ਬਜਾਏ, ਇਹ ਉਹਨਾਂ ਦੇ ਬੈਂਕ ਖਾਤੇ ਤੋਂ ਆਪਣੇ ਆਪ ਹੀ ਟੌਪ-ਅੱਪ ਹੋ ਜਾਵੇਗਾ, ਜਿਸ ਨਾਲ ਭੁਗਤਾਨ ਨੂੰ ਆਸਾਨ ਬਣਾਇਆ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਫੀਚਰ ਪ੍ਰਾਪਤ ਫੀਡਬੈਕ ਦੇ ਆਧਾਰ ‘ਤੇ ਕੀਤੀ ਗਈ ਹੈ। ਇਸ ਦਾ ਉਦੇਸ਼ UPI ਲਾਈਟ ਨੂੰ ਹੋਰ ਸੁਵਿਧਾਜਨਕ ਬਣਾਉਣਾ ਹੈ।

ਇਹ ਵੀ ਪੜ੍ਹੋ :ਡਰੱਗ ਤਸਕਰੀ ਮਾਮਲੇ ‘ਚ ਮਜੀਠੀਆ ਇਕ ਵਾਰ ਫੇਰ ਤਲਬ , SIT ਨੇ 18 ਜੂਨ ਨੂੰ ਪੁੱਛਗਿੱਛ ਲਈ ਸੱਦਿਆ

ਇਸ ਤੋਂ ਇਲਾਵਾ ਭਾਰਤੀ ਰਿਜ਼ਰਵ ਬੈਂਕ ਨੇ ਕੱਲ੍ਹ MPC ਮੀਟਿੰਗ ਦਾ ਐਲਾਨ ਕੀਤਾ ਸੀ । ਇਸ ਵਾਰ ਵੀ ਰੇਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਹੁਣ ਮਹਿੰਗੇ ਕਰਜ਼ਿਆਂ ਤੋਂ ਰਾਹਤ ਨਹੀਂ ਮਿਲਣ ਵਾਲੀ।

LEAVE A REPLY

Please enter your comment!
Please enter your name here