ਫ਼ਤਿਹਗੜ੍ਹ ਸਾਹਿਬ ਤੋਂ ਬੈਲਟ ਪੇਪਰ ‘ਚ ਕਾਂਗਰਸੀ ਉਮੀਦਵਾਰ ਅੱਗੇ || Punjab Elections || Lok Sabha Elections

0
161
Congress candidate ahead in the ballot paper from Fatehgarh Sahib

ਫ਼ਤਿਹਗੜ੍ਹ ਸਾਹਿਬ ਤੋਂ ਬੈਲਟ ਪੇਪਰ ‘ਚ ਕਾਂਗਰਸੀ ਉਮੀਦਵਾਰ ਅੱਗੇ

Lok Sabha Elections: ਪੰਜਾਬ ਵਿੱਚ 1 ਜੂਨ ਨੂੰ ਹੋਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ | ਥੋੜੀ ਦੇਰ ‘ਚ ਸਾਹਮਣੇ ਆਉਣ ਲੱਗ ਜਾਵੇਗਾ ਕਿ ਕੌਣ ਜਿੱਤ ਦਾ ਝੰਡਾ ਲਹਿਰਾਉਂਦਾ ਨਜ਼ਰ ਆ ਰਿਹਾ ਹੈ | ਇਸੇ ਵਿਚਕਾਰ ਜੇ ਗੱਲ ਕੀਤੀ ਜਾਵੇ ਫ਼ਤਿਹਗੜ੍ਹ ਸਾਹਿਬ ਸੀਟ ਦੀ ਤਾਂ ਉਥੋ ਬੈਲਟ ਪੇਪਰ ਵਿੱਚ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਅੱਗੇ ਚੱਲ ਰਹੇ ਹਨ |

ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਐਲਾਨੇ ਗਏ ਹਨ , ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣ ਜਾ ਰਿਹਾ ਹੈ | ਕਾਂਗਰਸ ਪਾਰਟੀ ਨੇ ਇਸ ਵਾਰ ਫਿਰ ਤੋਂ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ | ਇਸੇ ਦੇ ਨਾਲ ਆਪ ਨੇ ਗੁਰਪ੍ਰੀਤ ਸਿੰਘ ਜੀ ਪੀ , ਭਾਜਪਾ ਨੇ ਗੇਜਾਰਾਮ ਵਾਲਮੀਕਿ , ਸ਼੍ਰੋਮਣੀ ਅਕਾਲੀ ਦਲ ਨੇ ਬਿਕਰਮਜੀਤ ਖਾਲਸਾ ਅਤੇ ਬਸਪਾ ਨੇ ਕੁਲਵੰਤ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ |

LEAVE A REPLY

Please enter your comment!
Please enter your name here