ਲੋਕ ਸਭਾ ਚੋਣਾਂ 2024 ਦੇ ਅੱਜ ਨਤੀਜੇ ਐਲਾਨੇ ਜਾਣਗੇ। 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਪੰਜਾਬ ਦੀਆਂ 13 ਸੀਟਾਂ ਦੀ ਗਿਣਤੀ ਲਈ 117 ਕਾਊਂਟਰ ਸੈਂਟਰ ਬਣਾਏ ਗਏ ਹਨ।

64 ਅਬਜਰਬਰ ਇਹਨਾਂ ਦੇ ਉੱਤੇ ਨਿਗਰਾਨੀ ਰੱਖਣਗੇ, ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਬਸ ਥੋੜੀ ਦੇਰ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।