‘ਆਪ’ ਉਮੀਦਵਾਰ ਸੋਮਨਾਥ ਭਾਰਤੀ ਦਾ ਵੱਡਾ ਬਿਆਨ- ‘ਤੀਜੀ ਵਾਰ ਮੋਦੀ PM ਬਣੇ ਤਾਂ ਗੰਜਾ ਹੋ ਜਾਵਾਂਗਾ’
ਪੰਜਾਬ ਵਿੱਚ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ ਅਤੇ 4 ਜੂਨ ਨੂੰ ਨਤੀਜੇ ਆਉਣੇ ਹਨ | ਜਿਸਨੂੰ ਲੈ ਕੇ ਪਾਰਟੀਆਂ ਵਿੱਚ ਕਾਫੀ ਸਰਗਰਮੀ ਦੇਖੀ ਜਾ ਰਹੀ ਹੈ | ਪਰ ਕੱਲ੍ਹ ਜਦੋਂ ਐਗਜ਼ਿਟ ਪੋਲ ਸਾਹਮਣੇ ਆਇਆ ਕਿ ਦੇਸ਼ ਵਿਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣ ਸਕਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ PM ਬਣ ਸਕਦੇ ਹਨ। ਜਿਸ ਤੋਂ ਬਾਅਦ ਇਸੇ ਦੇ ਵਿਚਕਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੋਮਨਾਥ ਭਾਰਤੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਉਨ੍ਹਾਂ ਨੇ ਟਵੀਟ ਕਰ ਕਿਹਾ ਹੈ ਕਿ ਜੇਕਰ ਤੀਜੀ ਵਾਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਮੈਂ ਗੰਜਾ ਹੋ ਜਾਵਾਂਗਾ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ 4 ਜੂਨ ਨੂੰ EXIT POLL ਗ਼ਲਤ ਸਾਬਿਤ ਹੋਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਾਰੀਆਂ 7 ਸੀਟਾਂ ‘ਤੇ INDIA ਜਿੱਤੇਗਾ।
ਇਹ ਵੀ ਪੜ੍ਹੋ :ਪੰਜਾਬ ‘ਚ ਆਪ ਨੂੰ ਹੋ ਰਿਹਾ ਫਾਇਦਾ, ਭਾਜਪਾ ਦਾ ਖੁੱਲ੍ਹੇਗਾ ਖਾਤਾ ! ਜਾਣੋ Exit Poll ਦੇ ਨਤੀਜੇ
ਐਗਜ਼ਿਟ ਪੋਲ ਅਨੁਸਾਰ ਦਿੱਲੀ ਦੀਆਂ 7 ਸੀਟਾਂ ਉਤੇ ਭਾਜਪਾ ਕਾਬਜ਼ ਹੋਵੇਗੀ ਪਰ ਇਸ ਦੇ ਉਲਟ ‘ਆਪ’ ਉਮੀਦਵਾਰ ਸੋਮਨਾਥ ਭਾਰਤੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਤਾਂ ਮੈਂ ਗੰਜਾ ਹੋ ਜਾਵਾਂਗਾ। ਉਂਝ ਤਾਂ ਐਗਜ਼ਿਟ ਪੋਲ ਸੱਚ ਦੇ ਕਾਫੀ ਨੇੜੇ ਹੁੰਦੇ ਹਨ ਪਰ ਸੱਚਾਈ 4 ਜੂਨ ਨੂੰ ਸਭ ਦੇ ਸਾਹਮਣੇ ਹੋਵੇਗੀ।