ਜਿਊਂਦੇ ਵਿਅਕਤੀ ਨੂੰ ਰਿਕਾਰਡ ‘ਚ ਐਲਾਨਿਆ ਮੁਰਦਾ , ਨਹੀਂ ਪਾ ਸਕਿਆ ਵੋਟ || Latest News || Lok Sabha Elections

0
107
A living person was declared dead in the record, could not vote

ਜਿਊਂਦੇ ਵਿਅਕਤੀ ਨੂੰ ਰਿਕਾਰਡ ‘ਚ ਐਲਾਨਿਆ ਮੁਰਦਾ , ਨਹੀਂ ਪਾ ਸਕਿਆ ਵੋਟ

Lok Sabha Elections :ਲੋਕ ਸਭਾ ਚੋਣਾਂ ਦੇ ਦਰਮਿਆਨ ਕਪੂਰਥਲਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਵਿਅਕਤੀ ਪੋਲਿੰਗ ਬੂਥ ‘ਤੇ ਵੋਟ ਪਾਉਣ ਲਈ ਪਹੁੰਚਦਾ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ ਪ੍ਰਸ਼ਾਸਨ ਨੇ ਜ਼ਿੰਦਾ ਹੁੰਦਿਆਂ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਉਸ ਦਾ ਨਾਂ ਵੋਟਰ ਸੂਚੀ ‘ਚੋਂ ਹਟਾ ਦਿੱਤਾ ਗਿਆ। ਜਿਸ ਤੋਂ ਬਾਅਦ 72 ਸਾਲਾ ਵਿਅਕਤੀ ਨੇ ਆਪਣੇ ਗਲੇ ‘ਚ ਤਖਤੀ ਲਟਕਾ ਕੇ ਰਾਸ਼ਟਰਪਤੀ ਤੋਂ ਆਪਣਾ ਵੋਟ ਅਧਿਕਾਰ ਬਹਾਲ ਕਰਨ ਦੀ ਮੰਗ ਕੀਤੀ ਹੈ । 72 ਸਾਲਾ ਅਰੁਣ ਜਲੋਟਾ ਜੋ ਕਿ ਕਪੂਰਥਲਾ ਦਾ ਰਹਿਣ ਵਾਲਾ ਹੈ |

ਪ੍ਰਸ਼ਾਸਨਿਕ ਗਲਤੀ ਕਾਰਨ ਉਨ੍ਹਾਂ ਦੀ ਵੋਟ ਖੋਈ ਗਈ

ਅਰੁਣ ਜਲੋਟਾ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਵੋਟ ਪਾਉਂਦੇ ਆ ਰਹੇ ਹਨ ਪਰ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਪ੍ਰਸ਼ਾਸਨਿਕ ਗਲਤੀ ਕਾਰਨ ਉਨ੍ਹਾਂ ਦੀ ਵੋਟ ਖੋਹ ਲਈ ਗਈ। ਬਜ਼ੁਰਗ ਮੁਤਾਬਕ ਉਸ ਦੇ ਗੁਆਂਢ ਵਿੱਚ ਰਹਿਣ ਵਾਲੇ ਕਿਸੇ ਵਿਅਕਤੀ ਦੀ ਮੌਤ ਹੋ ਗਈ ਸੀ ਪਰ ਵੋਟਾਂ ਪੈਣ ਅਤੇ ਗਿਣਤੀ ਸਮੇਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੀ ਵੋਟ ਰੱਦ ਕਰ ਦਿੱਤੀ ਗਈ।

ਜਿਸ ਕਾਰਨ ਉਹ ਇਸ ਵਾਰ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕੇ ਹਨ। ਇਸ ਤੋਂ ਜਿੱਥੇ ਉਹ ਨਿਰਾਸ਼ ਹੈ, ਉੱਥੇ ਹੀ ਉਸ ਦਾ ਪਰਿਵਾਰ ਵੀ ਕਾਫੀ ਪਰੇਸ਼ਾਨ ਹੈ ਅਤੇ ਉਸ ਦੀ ਪਤਨੀ ਨੇ ਵੀ ਇਸ ਕਾਰਨ ਵੋਟ ਨਹੀਂ ਪਾਉਣੀ ਸੀ। ਪਰ ਪਤੀ ਦੇ ਕਹਿਣ ਤੋਂ ਬਾਅਦ ਉਸਨੇ ਵੋਟ ਪਾਉਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ :ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਸ਼ਾਮ 5 ਵਜੇ ਤੱਕ 55.20% ਹੋਈ ਵੋਟਿੰਗ

ਬਜ਼ੁਰਗ ਅਰੁਣ ਜਲੋਟਾ ਦੀ ਪਤਨੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਵੋਟ ਦੁਬਾਰਾ ਬਣਵਾ ਕੇ ਉਸ ਦੇ ਪਤੀ ਦਾ ਇਹ ਹੱਕ ਬਹਾਲ ਕੀਤਾ ਜਾਵੇ। ਦੂਜੇ ਪਾਸੇ ਜਦੋਂ ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ।

 

 

LEAVE A REPLY

Please enter your comment!
Please enter your name here