ਖੰਨਾ ਦੇ 5 ਪਿੰਡਾਂ ਨੇ ਕੀਤਾ ਚੋਣਾਂ ਦਾ ਬਾਈਕਾਟ , ਜਾਣੋ ਕਿਉਂ ਸੁੰਨੇ ਪਏ ਪੋਲਿੰਗ ਬੂਥ
ਜਿੱਥੇ ਇਕ ਪਾਸੇ ਸਵੇਰ ਤੋਂ ਹੀ ਵੋਟਿੰਗ ਚੱਲ ਰਹੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਖੰਨਾ ਦੇ 5 ਪਿੰਡਾਂ ਵੱਲੋਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਇਥੇ ਪੋਲਿੰਗ ਬੂਥ ਵੀ ਲਗਾਏ ਗਏ ਹਨ ਪਰ ਵੋਟਿੰਗ ਜ਼ੀਰੋ ਫੀਸਦੀ ਹੋ ਰਹੀ ਹੈ | ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਪਿੰਡ ਦੇ ਲੋਕ ਧਰਨੇ ਉਤੇ ਬੈਠੇ ਹੋਏ ਸਨ। ਹੁਣ ਉਨ੍ਹਾਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਨ੍ਹਾਂ ਪਿੰਡਾਂ ਵਿਚ ਕੋਈ ਵੀ ਵੋਟ ਨਹੀਂ ਪਾਵੇਗਾ। ਇਹ ਫੈਸਲਾ ਫੈਕਟਰੀ ਦੇ ਵਿਰੋਧ ਵਿਚ ਲਿਆ ਗਿਆ ਹੈ।
ਫੈਕਟਰੀ ਕੀਤੀ ਜਾਵੇ ਬੰਦ
ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਲਈ ਉਹ ਇਸ ਵਾਰ ਵੋਟ ਨਹੀਂ ਪਾਉਣਗੇ | ਉਨ੍ਹਾਂ ਦੀ ਮੰਗ ਹੈ ਕਿ ਜੀਰਾ ਸ਼ਰਾਬ ਫੈਕਟਰੀ ਬੰਦ ਕੀਤੀ ਜਾਵੇ, ਇਸ ਨਾਲ ਬਜ਼ੁਰਗਾਂ ਤੇ ਬੱਚਿਆਂ ਦੀ ਸਿਹਤ ਨੂੰ ਕਾਫੀ ਨੁਕਸਾਨ ਹੋਇਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਅਜਨਾਲਾ ਦੇ ਲਖੂਵਾਲ ਵਿਚ ਵੀ ‘ਆਪ’ ਵਰਕਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਕਰਕੇ ਉਥੇ ਵੀ ਚੋਣ ਪ੍ਰਕਿਰਿਆ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਖੰਨਾ ਦੇ 5 ਪਿੰਡਾਂ ਵਿਚ ਵੀ ਅਜਿਹਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ :ਘੋੜੀ ‘ਤੇ ਵੋਟ ਪਾਉਣ ਪਹੁੰਚਿਆ ਵਿਅਕਤੀ , ਵੋਟਰਾਂ ਨੂੰ ਕੀਤੀ ਇਹ ਅਪੀਲ
ਘੁੰਗਰਾਲੀ, ਰਾਜਪੂਤਾ, ਕਿਸ਼ਨਗੜ੍ਹ, ਗਾਜੀਪੁਰ, ਮਹਿੰਦੀਪੁਰ ਤੇ ਰਾਏਪੁਰ ਪਿੰਡਾਂ ਵਿਚ ਚੋਣਾਂ ਦਾ ਬਾਈਕਾਟ ਕੀਤਾ ਗਿਆ। ਪ੍ਰਦਰਸ਼ਨ ਉਤੇ ਬੈਠੇ ਲੋਕ ਸਾਫ ਕਹਿ ਰਹੇ ਹਨ ਕਿ ਵੋਟ ਪਾਉਣਾ ਸਾਡਾ ਜਮਹੂਰੀ ਹੱਕ ਹੈ ਪਰ ਫੈਕਟਰੀ ਦੇ ਵਿਰੋਧ ਕਰਕੇ ਅਸੀਂ ਵੋਟ ਪਾਉਣ ਨਹੀਂ ਜਾਵਾਂਗੇ।
News Related:
Election News Daily
Election Updates Punjab
Punjab news of elections
Election Ki Khabar