ਬਠਿੰਡਾ ‘ਚ ਸਾਬਕਾ Gangster Kulvir Naruana ਦਾ ਕਤਲ, ਘਰ ‘ਚ ਹੋਈ ਫਾਈਰਿੰਗ

0
141

ਬਠਿੰਡਾ : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਠਿੰਡਾ ‘ਚ ਸਾਬਕਾ ਗੈਂਗਸਟਰ ਕੁਲਦੀਪ ਨਰੂਆਣਾ ਦਾ ਕਤਲ ਹੋ ਗਿਆ ਹੈ। ਸਵੇਰੇ 7.30 ਦੇ ਕਰੀਬ ਕੁਲਦੀਪ ਨਰੂਆਣਾ ਦੇ ਘਰ ‘ਚ ਫਾਈਰਿੰਗ ਹੋਈ। ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੁਲਦੀਪ ਨਰੂਆਣਾ ਦੇ ਗੰਨਮੈਨ ਅਤੇ ਦੋਸਤ ਰਹੇ ਉਸ ਦੇ ਸਾਥੀ ਨੇ ਹੀ ਕਤਲ ਕੀਤਾ ਹੈ। ਦੱਸ ਦਈਏ ਕਿ 22 ਜੂਨ ਨੂੰ ਵੀ ਕੁਲਦੀਪ ਨਰੂਆਣਾ ‘ਤੇ ਹਮਲਾ ਹੋਇਆ ਸੀ।

ਦੱਸ ਦਈਏ ਕਿ ਮੰਨਾ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ ਤੇ ਪਿਛਲੇ 20 ਸਾਲ ਤੋਂ ਕੁਲਬੀਰ ਦੇ ਨਾਲ ਸੀ। ਕਤਲ ਦੀ ਵਾਰਦਾਤ ਤੋਂ ਬਾਅਦ ਮੰਨਾ ਮੌਕੇ ਤੋਂ ਫਰਾਰ ਹੋ ਗਿਆ। ਚਸ਼ਮਦੀਦ ਨੇ ਦੱਸਿਆ ਕਿ ਕਾਤਲ ਮੰਨਾ ਦੀ ਗੱਡੀ ‘ਤੇ ਵੀ ਗੋਲੀਆਂ ਚਲਾਈਆਂ ਪਰ ਉਹ ਭੱਜਣ ਵਿੱਚ ਸਫਲ ਹੋ ਗਿਆ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।

ਇਸ ਘਟਨਾ ‘ਚ ਕੁਲਬੀਰ ਨਰੂਆਣਾ ਦੇ ਦੋ ਸਾਥੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਚਮਕੌਰ ਦੀ ਸਿਵਲ ਅਸਪਤਾਲ ਬਠਿੰਡਾ ਵਿਖੇ ਮੌਤ ਹੋ ਗਈ ਹੈ। ਹਮਲਾਵਰ ਮੰਨਾ ਨੂੰ ਵੀ ਗੋਲੀ ਲੱਗੀ ਹੈ। ਜ਼ਖਮੀ ਹਾਲਾਤ ‘ਚ ਉਹ ਹਸਪਤਾਲ ‘ਚ ਦਾਖਲ ਹੋ ਗਿਆ ਹੈ। ਪੁਲਿਸ ਦੀ ਵੱਡੀ ਗਿਣਤੀ ਫੋਰਸ ਘੁੱਦਾ ਹਸਪਤਾਲ ਪਹੁੰਚ ਗਈ ਹੈ।

LEAVE A REPLY

Please enter your comment!
Please enter your name here