ਤੇਲ ਦੀਆਂ ਕੀਮਤਾਂ ‘ਚ ਲੱਗੀ ਅੱਗ, ਦਿੱਲੀ ‘ਚ ਅੱਜ Petrol 100 ਰੁਪਏ ਤੋਂ ਪਾਰ

0
49

ਨਵੀਂ ਦਿੱਲੀ : ਤੇਲ ਦੀ ਵੱਧਦੀ ਕੀਮਤਾਂ ਦੀ ਵਜ੍ਹਾ ਨਾਲ ਪੂਰੇ ਦੇਸ਼ ਵਿੱਚ ਹਾਹਾਕਾਰ ਮਚਿਆ ਹੋਇਆ ਹੈ। ਮੁੰਬਈ ਅਤੇ ਚੇਂਨਈ ਤੋਂ ਬਾਅਦ ਹੁਣ ਦਿੱਲੀ ਅਤੇ ਕੋਲਕਾਤਾ ‘ਚ ਵੀ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਪਾਰ ਪਹੁੰਚ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿੱਚ ਅੱਜ ਪੈਟਰੋਲ ਦੀ ਕੀਮਤ 39 ਪੈਸੇ ਅਤੇ ਡੀਜ਼ਲ ਦੀ 23 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਦਿੱਲੀ ਵਿੱਚ ਪੈਟਰੋਲ ਦਾ ਮੁੱਲ 35 ਪੈਸੇ ਵਧਕੇ 100.21 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ। ਇਹ ਪਹਿਲੀ ਵਾਰ ਹੈ ਜਦੋਂ ਰਾਸ਼ਟਰੀ ਰਾਜਧਾਨੀ ਵਿੱਚ ਅਨਬ੍ਰੇਂਡਡ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਮਹਿੰਗਾ ਹੋਇਆ ਹੈ। ਇਸ ਤਰ੍ਹਾਂ ਡੀਜ਼ਲ ਦੀ ਕੀਮਤ 17 ਪੈਸੇ ਵਧਕੇ 89.53 ਰੁਪਏ ਪ੍ਰਤੀ ਲੀਟਰ ਹੋ ਗਈ। ਪੈਟਰੋਲ- ਡੀਜ਼ਲ ਦੇ ਮੁੱਲ ਵਧਣ ਦਾ ਮੌਜੂਦਾ ਸਿਲਸਿਲਾ 4 ਮਈ ਨੂੰ ਸ਼ੁਰੂ ਹੋਇਆ ਸੀ। ਦਿੱਲੀ ਵਿੱਚ ਮਈ ਅਤੇ ਜੂਨ ਵਿੱਚ ਪੈਟਰੋਲ 8.41 ਰੁਪਏ ਅਤੇ ਡੀਜ਼ਲ 8.45 ਰੁਪਏ ਮਹਿੰਗਾ ਹੋਇਆ ਸੀ। ਜੁਲਾਈ ‘ਚ ਪੈਟਰੋਲ ਦੀ ਕੀਮਤ 1.40 ਰੁਪਏ ਅਤੇ ਡੀਜ਼ਲ ਦੀ 35 ਪੈਸੇ ਪ੍ਰਤੀ ਲੀਟਰ ਵੱਧ ਚੁੱਕਿਆ ਹੈ।

ਕੋਲਕਾਤਾ ਵਿੱਚ ਵੀ ਪੈਟਰੋਲ 39 ਪੈਸੇ ਮਹਿੰਗਾ ਹੋ ਕੇ 100.23 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ। ਉੱਥੇ ਹੀ ਡੀਜ਼ਲ ਦੀ ਕੀਮਤ 23 ਪੈਸੇ ਵਧੀ ਅਤੇ ਇੱਕ ਲੀਟਰ ਡੀਜ਼ਲ 92.50 ਰੁਪਏ ਪ੍ਰਤੀ ਡਾਲਰ ਦਾ ਵਿਕਿਆ। ਮੁੰਬਈ ‘ਚ ਪੈਟਰੋਲ ਦੇ ਮੁੱਲ ਵਿੱਚ 32 ਪੈਸੇ ਅਤੇ ਡੀਜ਼ਲ ਦੇ ਮੁੱਲ ਵਿੱਚ 18 ਪੈਸੇ ਦੀ ਵਾਧਾ ਕੀਤੀ ਗਈ। ਉੱਥੇ ਹੁਣ ਪੈਟਰੋਲ 106.25 ਰੁਪਏ ਅਤੇ ਡੀਜ਼ਲ 97.09 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਚੇਂਨਈ ‘ਚ ਪਟਰੋਲ 31 ਪੈਸੇ ਮਹਿੰਗਾ ਹੋ ਕੇ 101.06 ਰੁਪਏ ਅਤੇ ਡੀਜ਼ਲ 15 ਪੈਸੇ ਦੀ ਵਾਧੇ ਦੇ ਨਾਲ 94.06 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ।

ਦੱਸ ਦਈਏ ਕਿ ਵਿਦੇਸ਼ੀ ਮੁਦਰਾ ਰੇਟਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਦੀ ਕੀਮਤ ਦੇ ਆਧਾਰ ‘ਤੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਰੋਜ਼ਾਨਾ ਅਪਡੇਟ ਕੀਤੀ ਜਾਂਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਕੀਮਤਾਂ ਦੀ ਸਮੀਖਿਆ ਤੋਂ ਬਾਅਦ ਰੋਜ ਪੈਟਰੋਲ ਅਤੇ ਡੀਜ਼ਲਦੇ ਮੁੱਲ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਤੇਲ ਕੰਪਨੀਆਂ ਹਰ ਦਿਨ ਸਵੇਰੇ ਵੱਖ-ਵੱਖ ਸ਼ਹਿਰਾਂ ਦੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਜਾਣਕਾਰੀ ਅਪਡੇਟ ਕਰਦੀਆਂ ਹਨ।

LEAVE A REPLY

Please enter your comment!
Please enter your name here