8 ਘੰਟੇ ਲੇਟ ਉਡਿਆ ਏਅਰ ਇੰਡੀਆ ਦਾ ਜਹਾਜ਼ , AC ਬਿਨਾਂ ਫਲਾਈਟ ‘ਚ ਬੈਠੇ ਰਹੇ ਯਾਤਰੀ, ਕਈ ਹੋਏ ਬੇਹੋਸ਼
ਏਅਰ ਇੰਡੀਆ ਵਿਚ ਸਵਾਰ ਕਈ ਯਾਤਰੀ ਅਚਾਨਕ ਬੇਹੋਸ਼ ਹੋ ਗਏ ਕਿਉਂਕਿ ਏਅਰ ਇੰਡੀਆ ਦੀ ਫਲਾਈਟ AI 183 8 ਘੰਟੇ ਤੋਂ ਵੱਧ ਦੇਰੀ ਨਾਲ ਚੱਲੀ। ਇਸ ਦੇ ਨਾਲ ਹੀ ਕਈ ਯਾਤਰੀਆਂ ਨੂੰ ਬਿਨਾਂ ਏਸੀ ਦੇ ਫਲਾਇਟ ਵਿਚ ਬਿਠਾਇਆ ਗਿਆ ਜਿਸ ਕਾਰਨ ਕਈ ਯਾਤਰੀ ਬੇਹੋਸ਼ ਹੋਣ ਲੱਗ ਪਏ |
ਦਿੱਲੀ ਵਿੱਚ ਪੈ ਰਹੀ ਅੱਤ ਦੀ ਗਰਮੀ
ਯਾਤਰੀਆਂ ਨੂੰ ਲਗਭਗ 8 ਘੰਟੇ ਤੋਂ ਵੀ ਜ਼ਿਆਦਾ ਇੰਤਜ਼ਾਰ ਕਰਨ ‘ਤੇ ਮਜਬੂਰ ਕੀਤਾ ਗਿਆ ਪਰ ਸਥਿਤੀ ਹੋਰ ਵਿਗੜ ਗਈ ਜਦੋਂ ਫਲਾਈਟ ਵਿਚ ਸਵਾਰ ਕਈ ਯਾਤਰੀ ਅਚਾਨਕ ਇਕ-ਇਕ ਕਰਕੇ ਬੇਹੋਸ਼ ਹੋਣ ਲੱਗੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਫਲਾਇਟ ਤੋਂ ਉਤਾਰਿਆ ਗਿਆ। ਦੱਸ ਦੇਈਏ ਕਿ ਦਿੱਲੀ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ, ਤਾਪਮਾਨ ਰਿਕਾਰਡ 52.9 ਡਿਗਰੀ ਤੱਕ ਪਹੁੰਚ ਗਿਆ ਸੀ ਅਜਿਹੇ ਵਿੱਚ ਬਿਨ੍ਹਾਂ AC ਦੇ ਬੈਠਣਾ ਕਾਫੀ ਮੁਸ਼ਕਲ ਸੀ ਜਿਸ ਨਾਲ ਹੌਲੀ -ਹੌਲੀ ਯਾਤਰੀ ਬੇਹੋਸ਼ ਹੋਣੇ ਸ਼ੁਰੂ ਹੋ ਗਏ |
ਇਸ ਪ੍ਰੇਸ਼ਾਨੀ ਲਈ ਏਅਰ ਇੰਡੀਆ ਨੇ ਮਾਫੀ ਵੀ ਮੰਗੀ ਹੈ । ਉਨ੍ਹਾਂ ਕਿਹਾ ਕਿ ਭਰੋਸਾ ਰੱਖੋ ਕਿ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਤੁਹਾਨੂੰ ਹੋ ਰਹੀ ਪਰੇਸ਼ਾਨੀ ਦੀ ਕਦਰ ਕਰ ਰਹੀ ਹੈ। ਅਸੀਂ ਆਪਣੀ ਟੀਮ ਨੂੰ ਯਾਤਰੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਸੁਚੇਤ ਕਰ ਰਹੇ ਹਾਂ।