ਸ਼ਤਰੰਜ ਟੂਰਨਾਮੈਂਟ ‘ਚ ਵਿਸ਼ਵ ਦੇ ਨੰਬਰ 1 ਖਿਡਾਰੀ ਨੂੰ ਹਰਾ ਕੇ ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਰਚਿਆ ਇਤਿਹਾਸ
R Praggnanandhaa ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ‘ਚ ਵਿਸ਼ਵ ਦੇ ਨੰਬਰ 1 ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ | ਮੈਗਨਸ ਕਾਰਲਸਨ ਨੂੰ ਕਲਾਸੀਕਲ ਚੈੱਸ ਵਿਚ ਹਰਾਉਣ ਵਾਲੇ 18 ਸਾਲਾ ਭਾਰਤੀ ਗ੍ਰੈਂਡਮਾਸਟਰ ਪ੍ਰਗਨਾਨੰਦਾ ਚੌਥੇ ਭਾਰਤੀ ਹਨ | ਤੀਜੇ ਰਾਊਂਡ ਮਗਰੋਂ ਆਰ. ਪ੍ਰਗਨਾਨੰਦਾ ਨੇ 5.5 ਅੰਕਾਂ ਨਾਲ ਜਿੱਤ ਹਾਸਿਲ ਕੀਤੀ।
ਕਲਾਸੀਕਲ ਚੈੱਸ ਨੂੰ ਹੌਲੀ ਸ਼ਤਰੰਜ ਵਜੋਂ ਜਾਣਿਆ ਜਾਂਦਾ
ਜਿੱਤਣ ਮਗਰੋਂ ਆਰ. ਪ੍ਰਗਨਾਨੰਦਾ ਨੇ ਕਿਹਾ ਕਿ ਸਖਤ ਮੁਕਾਬਲੇ ‘ਚ ਅਸੀਂ ਦੋਹਾਂ ਨੇ ਪੂਰਾ ਜ਼ੋਰ ਲਗਾਇਆ ਪਰ ਜਿੱਤ ਮੇਰੀ ਹੋਈ। ਕਲਾਸੀਕਲ ਚੈੱਸ ਜਿਸ ਨੂੰ ਆਮ ਤੌਰ ‘ਤੇ ਹੌਲੀ ਸ਼ਤਰੰਜ ਵਜੋਂ ਵੀ ਜਾਣਿਆ ਜਾਂਦਾ ਹੈ, ਖਿਡਾਰੀਆਂ ਨੂੰ ਆਪਣੀ ਚਾਲ ਚਲਣ ਵਿਚ ਕਾਫੀ ਸਮਾਂ ਦਿੰਦਾ ਹੈ, ਆਮ ਤੌਰ ‘ਤੇ ਘੱਟੋ-ਘੱਟ ਇਕ ਘੰਟਾ ਕਾਰਲਸਨ ਤੇ ਪ੍ਰਗਨਾਨੰਦਾ ਨੇ ਇਸੇ ਸਰੂਪ ਵਿਚ ਆਪਣੇ ਪਿਛਲੇ 3 ਮੁਕਾਬਲੇ ਡ੍ਰਾ ਕਰਾਏ ਸਨ। ਦੱਸ ਦੇਈਏ ਕਿ ਪ੍ਰਗਨਾਨੰਦਾ ਸਫੈਦ ਮੋਹਰਿਆਂ ਨਾਲ ਖੇਡ ਰਹੇ ਸਨ ਤੇ ਉਨ੍ਹਾਂ ਦੀ ਜਿੱਤ ਵਿਚ ਘਰੇਲੂ ਮਨਪਸੰਦ ਕਾਰਲਸਨ ਦੀ ਅੰਕ ਤਾਲਿਕਾ ਵਿਚ 5ਵੇਂ ਸਥਾਨ ‘ਤੇ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ :ਗੁਰਦਾਸਪੁਰ ‘ਚ BDPO ਸਣੇ 6 ਮੁਅੱਤਲ , ਚੋਣ ਜ਼ਾਬਤੇ ਦੀ ਕੀਤੀ ਉਲੰਘਣਾ
ਚੌਥੇ ਦੌਰ ਵਿਚ ਨਾਕਾਮੁਰਾ ਦਾ ਮੁਕਾਬਲਾ ਪ੍ਰਗਨਾਨੰਦਾ ਨਾਲ ਹੋਵੇਗਾ। ਇਸ ਤੋਂ ਪਹਿਲਾਂ ਪੁਰਸ਼ ਵਰਗ ਵਿਚ ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਦੂਜੇ ਦੌਰ ਵਿਚ ਸਾਧਾਰਨ ਟਾਈਮ ਕੰਟਰੋਲ ਵਿਚ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਖਿਲਾਫ ਡ੍ਰਾਂ ਦੇ ਬਾਅਦ ਆਰਮੋਗੇਡੋਨ ਟਾਈ ਬ੍ਰੇਕਰ ਬਾਜ਼ੀ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।