ਜਾਣੋ ਕਿਉਂ ਪਤਨੀ ਨੇ ਆਪਣੇ ਹੀ ਪਤੀ ਦਾ ਕਰਵਾਇਆ ਦੂਜਾ ਵਿਆਹ
ਇਕ ਬਹੁਤ ਹੀ ਅਜੀਬੋ -ਗਰੀਬ ਮਾਮਲਾ ਸਾਹਮਣਾ ਆਇਆ ਹੈ ਜਿੱਥੇ ਕਿ ਇਕ ਪਤਨੀ ਵੱਲੋਂ ਆਪਣੇ ਹੀ ਪਤੀ ਦਾ ਦੂਜਾ ਵਿਆਹ ਕਰਵਾ ਦਿੱਤਾ ਗਿਆ ਹੈ | ਦਰਅਸਲ , ਪਤਨੀ ਜੋ ਕਿ ਬੈਂਕ ਮੈਨੇਜਰ ਹੈ ਉਸਨੂੰ ਘਰ ਵਿਚ ਕੰਮ ਕਰਨ ਲਈ ਨੌਕਰਾਣੀ ਚਾਹੀਦੀ ਸੀ। ਇਸ ਲਈ ਪਤਨੀ ਨੇ ਆਪਣੇ ਹੀ ਪਤੀ ਦਾ ਦੂਜਾ ਵਿਆਹ ਕਰਵਾ ਦਿੱਤਾ ਤੇ ਚਾਰ ਦਿਨ ਬਾਅਦ ਹੀ ਪਤੀ ਨੇ ਦੂਜੀ ਪਤਨੀ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਪਤੀ ਨੂੰ ਪਹਿਲੀ ਪਤਨੀ ਨਾਲ ਦੇਖਿਆ ਤਾਂ ਸਾਰੇ ਮਾਮਲੇ ਦਾ ਖੁਲਾਸਾ ਹੋਇਆ |
ਪੁਲਿਸ ਨੇ ਸ਼ਿਕਾਇਤ ਕੀਤੀ ਦਰਜ
ਜਿਸ ਤੋਂ ਬਾਅਦ ਵਿਆਹ ਦੇ 20 ਦਿਨ ਬਾਅਦ ਦੂਜੀ ਪਤਨੀ ਦਿੱਲੀ ਤੋਂ ਵਾਪਸ ਭਾਗਲਪੁਰ ਪਹੁੰਚੀ ਤੇ ਉਸ ਨੇ ਮਹਿਲਾ ਥਾਣੇ ਵਿਚ ਪਤੀ ਖਿਲਾਫ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤਾ ਦਾ ਕਹਿਣਾ ਹੈ ਕਿ ਮੇਰੇ ਨਾਲ ਧੋਖਾ ਹੋਇਆ ਹੈ। ਮੇਰੇ ਪਿਤਾ ਜੀ ਰਿਕਸ਼ਾ ਚਲਾ ਕੇ ਘਰ ਚਲਾਉਂਦੇ ਹਨ। ਗਰੀਬ ਘਰ ਦੀ ਲੜਕੀ ਨੂੰ ਦੇਖ ਕੇ ਉਨ੍ਹਾਂ ਨੇ ਸਾਡੇ ਨਾਲ ਵਿਆਹ ਕੀਤਾ। ਦਿੱਲੀ ਜਾਣ ਦੇ ਬਾਅਦ ਉਸ ਨੇ ਕਿਹਾ ਕਿ ਮੈਂ ਘਰ ਵਿਚ ਨੌਕਰਾਣੀ ਬਣਾਉਣ ਲਈ ਤੇਰੇ ਨਾਲ ਵਿਆਹ ਕੀਤਾ ਹੈ।
ਇਹ ਵੀ ਪੜ੍ਹੋ :ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਕੱਲ੍ਹ ਹੋਵੇਗੀ ਵੋਟਿੰਗ
ਪੀੜਤਾ ਨੇ ਮਹਿਲਾ ਥਾਣੇ ਵਿਚ ਦੱਸਿਆ ਕਿ 4 ਮਈ ਨੂੰ ਮੇਰਾ ਵਿਆਹ ਹੋਇਆ ਸੀ। 1-2 ਦਿਨ ਤਾਂ ਸਭ ਕੁਝ ਠੀਕ ਰਿਹਾ। ਉਸ ਦੇ ਬਾਅਦ ਪਤੀ ਮੇਰੇ ਨਾਲ ਕੁੱਟਮਾਰ ਕਰਨ ਲੱਗਾ। ਕਿਸੇ ਤਰ੍ਹਾਂ ਦੂਜੀ ਪਤਨੀ ਦਿੱਲੀ ਤੋਂ ਭਾਗਲਪੁਰ ਪਹੁੰਚੀ ਤੇ ਇਥੇ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ।