ਸਰਹਿੰਦ ਨਹਿਰ ਕਿਨਾਰੇ ਵਾਪਰਿਆ ਭਿਆਨਕ ਸੜਕ ਹਾਦਸਾ, ਨੋਜਵਾਨ ਦੀ ਹੋਈ ਮੌ.ਤ
ਬੀਤੀ 24 ਮਈ ਨੂੰ ਸਰਹਿੰਦ ਨਹਿਰ ਕਿਨਾਰੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 4 ਸ਼ਰਧਾਲੂਆਂ ਦੀ ਮੌਤ ਨਾਲ ਛਾਈ ਸੋਗ ਦੀ ਲਹਿਰ ’ਚੋਂ ਲੋਕ ਅਜੇ ਉੱਭਰੇ ਹੀ ਨਹੀਂ ਸਨ ਕਿ ਫਿਰ ਦੇਰ ਰਾਤ ਇਸ ਸੜਕ ‘ਤੇ ਇੱਕ ਹੋਰ ਦਰਦਨਾਕ ਹਾਦਸਾ ਵਾਪਰ ਗਿਆ।
ਜਿਸ ਵਿਚ ਨੌਜਵਾਨ ਨਿਖਿਲ ਸ਼ਰਮਾ (23) ਵਾਸੀ ਨੂਰਪੁਰ ਬੇਦੀ ਦੀ ਮੌਤ ਹੋ ਗਈ ਜਦਕਿ ਉਸਦਾ ਇੱਕ ਸਾਥੀ ਅਕਾਸ਼ਦੀਪ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਿਖਿਲ ਸ਼ਰਮਾ ਜੋ ਕਿ ਰੈਡੀਮੇਡ ਦੀ ਦੁਕਾਨ ਕਰਦਾ ਸੀ। ਨਿਖਿਲ ਕੱਲ੍ਹ ਆਪਣੇ ਸਾਥੀ ਅਕਾਸ਼ਦੀਪ ਨਾਲ ਕਾਰ ’ਤੇ ਸਵਾਰ ਹੋ ਕੇ ਲੁਧਿਆਣਾ ਵਿਖੇ ਦੁਕਾਨ ਦਾ ਸਮਾਨ ਖਰੀਦਣ ਜਾ ਰਹੇ ਸਨ।
ਇਹ ਵੀ ਪੜ੍ਹੋ ਅਮਰੀਕਾ ਚ ਹਾਰਟ ਅਟੈਕ ਨਾਲ ਨੌਜਵਾਨ ਦੀ ਮੌਤ || Latest News
ਜਾਣਕਾਰੀ ਅਨੁਸਾਰ ਰਾਤ ਕਰੀਬ 9 ਵਜੇ ਜਦੋਂ ਉਹ ਰੋਪੜ਼ ਤੋਂ ਸਰਹਿੰਦ ਨਹਿਰ ਕਿਨਾਰੇ ਬਣੀ ਸੜਕ ’ਤੇ ਜਦੋਂ ਪਵਾਤ ਪੁਲ ਨੇਡ਼੍ਹੇ ਪੁੱਜੇ ਤਾਂ ਇੱਕ ਟ੍ਰੈਕਟਰ-ਟਰਾਲੀ ਜਿਸ ਵਿਚ ਲੱਕੜ ਭਰੀ ਹੋਈ ਸੀ ਅਤੇ ਉਨ੍ਹਾਂ ਦੀ ਕਾਰ ਉਸਦੇ ਪਿੱਛੇ ਜਾ ਟਕਰਸਾਈ। ਇਸ ਟ੍ਰੈਕਟਰ-ਟਰਾਲੀ ਵਿਚ ਲੱਕੜ਼ ਬਾਹਰ ਤੱਕ ਭਰੀ ਹੋਈ ਸੀ ਅਤੇ ਪਿੱਛੇ ਕੋਈ ਵੀ ਰਿਫਲੈਕਟਰ ਨਹੀਂ ਲੱਗਿਆ ਸੀ। ਟ੍ਰੈਕਟਰ-ਟਰਾਲੀ ਚਾਲਕ ਨੇ ਇੱਕਦਮ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਪਿੱਛੋਂ ਆ ਰਹੀ ਨਿਖਿਲ ਸ਼ਰਮਾ ਦੀ ਕਾਰ ਇਸ ਨਾਲ ਟਕਰਾ ਗਈ।
ਇਸ ਹਾਦਸੇ ਵਿਚ ਨਿਖਿਲ ਸ਼ਰਮਾ ਤੇ ਉਸਦੇ ਨਾਲ ਬੈਠਾ ਸਾਥੀ ਅਕਾਸ਼ਦੀਪ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਲਿਆਂਦਾ ਗਿਆ।
ਟ੍ਰੈਕਟਰ-ਟਰਾਲੀ ਚਾਲਕ ਖਿਲਾਫ਼ ਮਾਮਲਾ ਦਰਜ
ਇਲਾਜ ਦੌਰਾਨ ਡਾਕਟਰਾਂ ਨੇ ਨਿਖਿਲ ਸ਼ਰਮਾ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਜਦਕਿ ਅਕਾਸ਼ਦੀਪ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਚੰਡੀਗਡ਼੍ਹ ਰੈਫ਼ਰ ਕਰ ਦਿੱਤਾ ਗਿਆ। ਮਾਛੀਵਾੜਾ ਪੁਲਸ ਵਲੋਂ ਮ੍ਰਿਤਕ ਨਿਿਖਲ ਸ਼ਰਮਾ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾ ਨੂੰ ਸੌਂਪ ਦਿੱਤਾ ਗਿਆ ਅਤੇ ਟ੍ਰੈਕਟਰ-ਟਰਾਲੀ ਨੂੰ ਕਬਜ਼ੇ ’ਚ ਕਰ ਉਸਦੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ।