ਸਵੀਮਿੰਗ ਪੂਲ ‘ਚ ਨਹਾਉਣ ਗਏ ਬੱਚੇ ਦੀ ਡੁੱਬਣ ਕਾਰਨ ਹੋਈ ਮੌਤ || Punjab News

0
66
A child who went to bathe in the swimming pool died due to drowning

ਸਵੀਮਿੰਗ ਪੂਲ ‘ਚ ਨਹਾਉਣ ਗਏ ਬੱਚੇ ਦੀ ਡੁੱਬਣ ਕਾਰਨ ਹੋਈ ਮੌਤ

ਪੂਰੇ ਦੇਸ਼ ਭਰ ‘ਚ ਬੇਅੰਤ ਦੀ ਗਰਮੀ ਪੈ ਰਹੀ ਹੈ ਜਿਸਦੇ ਚੱਲਦਿਆਂ ਬੱਚਿਆਂ ਨੂੰ ਵੀ ਸਕੂਲਾਂ ਵਿੱਚੋ ਛੁੱਟੀਆਂ ਕੀਤੀਆਂ ਹੋਈਆਂ ਹਨ ਅਤੇ ਬੱਚੇ ਛੁੱਟੀਆਂ ਦਾ ਆਨੰਦ ਮਾਣਨ ਲਈ ਘੁੰਮਣ ਜਾ ਰਹੇ ਹਨ | ਇਸੇ ਦੇ ਵਿਚਕਾਰ ਜਲੰਧਰ ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਜਿੱਥੇ ਕਿ ਮੰਗਲਵਾਰ ਦੇਰ ਸ਼ਾਮ ਲਾਂਬੜਾ ਥਾਣਾ ਅਧੀਨ ਪੈਂਦੇ ਪਿੰਡ ਨਹਲਾਨ ਦੇ ਰਾਇਲ ਸਵੀਮਿੰਗ ਪੂਲ ‘ਚ ਨਹਾਉਣ ਗਏ 13 ਸਾਲਾ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਾਨਿਸ਼ਮੰਡਾ ਕਾਲੋਨੀ ਵਾਸੀ ਮਾਧਵ ਵਜੋਂ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਸਵੀਮਿੰਗ ਪੂਲ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ |

ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਕੀਤਾ ਸੂਚਿਤ

ਮਾਧਵ ਦੇ ਪਿਤਾ ਭੀਮ ਬਹਾਦੁਰ ਨੇ ਦੱਸਿਆ ਕਿ ਮਾਧਵ ਆਪਣੇ ਦੋਸਤ ਗਣੇਸ਼ ਨਾਲ ਸ਼ਾਮ ਕਰੀਬ 5 ਵਜੇ ਸਵੀਮਿੰਗ ਪੂਲ ‘ਚ ਨਹਾਉਣ ਗਿਆ ਸੀ। ਜਦੋਂ ਉਹ ਰਾਤ ਨੂੰ ਘਰ ਨਹੀਂ ਪਰਤਿਆ ਤਾਂ ਉਹ ਗਣੇਸ਼ ਦੇ ਘਰ ਗਏ ਅਤੇ ਉਸ ਨੇ ਦੱਸਿਆ ਕਿ ਉਹ ਚਾਰੇ ਦੋਸਤ ਸਵੀਮਿੰਗ ਪੂਲ ‘ਚ ਨਹਾਉਣ ਗਏ ਸਨ, ਪਰ ਉਹ ਜਲਦੀ ਵਾਪਸ ਆ ਗਿਆ ਸੀ। ਉਸ ਨੇ ਦੱਸਿਆ ਕਿ ਮਾਧਵ ਉਸਦੇ ਨਾਲ ਨਹੀਂ ਆਇਆ। ਇਸ ਤੋਂ ਬਾਅਦ ਪਰਿਵਾਰ ਸਵੀਮਿੰਗ ਪੂਲ ‘ਚ ਗਏ ‘ਤਾਂ ਉਨ੍ਹਾਂ ਨੂੰ ਪਾਣੀ ਵਿੱਚ ਮਾਧਵ ਦੀ ਲਾਸ਼ ਲਾਸ਼ ਮਿਲੀ।

ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ | ਲਾਂਬੜਾ ਥਾਣੇ ਦੇ ਜਾਂਚ ਅਧਿਕਾਰੀ ASI ਨਿਰੰਜਨ ਸਿੰਘ ਨੇ ਜਦੋਂ ਸਵਿਮਿੰਗ ਪੂਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮਾਧਵ ਪਾਣੀ ਵਿੱਚ ਨਹਾਉਣ ਗਿਆ ਸੀ ਅਤੇ ਬਾਅਦ ਵਿੱਚ ਉਹ ਪਾਣੀ ਵਿੱਚੋਂ ਬਾਹਰ ਆ ਕੇ ਬੈਠ ਗਿਆ।

ਇਹ ਵੀ ਪੜ੍ਹੋ :ਸਿੱਧੂ ਮੂਸੇਵਾਲਾ ਨੂੰ ਦੁਨੀਆਂ ਤੋਂ ਗਿਆਂ ਅੱਜ ਹੋਏ 2 ਸਾਲ, ਮਾਤਾ ਚਰਨ ਕੌਰ ਨੇ ਪਾਈ ਭਾਵੁਕ ਪੋਸਟ

ਨਾਲ ਨਹਾ ਰਹੇ ਦੋਸਤਾਂ ਨੂੰ ਉਸ ਬਾਰੇ ਨਹੀਂ ਲੱਗਾ ਪਤਾ

ਨੱਚਦੇ ਹੋਏ ਉਸ ਨੇ ਪਾਣੀ ਵਿੱਚ ਛਾਲ ਮਾਰੀ ਪਰ ਉਹ ਉੱਪਰ ਨਹੀਂ ਆਇਆ। ਉਸ ਦੇ ਨਾਲ ਨਹਾ ਰਹੇ ਉਸ ਦੇ ਦੋਸਤਾਂ ਨੂੰ ਉਸ ਬਾਰੇ ਪਤਾ ਨਹੀਂ ਲੱਗਾ ਅਤੇ ਨਹਾਉਣ ਤੋਂ ਬਾਅਦ ਉਹ ਆਪਣੇ ਕੱਪੜੇ ਚੁੱਕ ਕੇ ਘਰ ਚਲੇ ਗਏ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਬਿਆਨ ਦੇਣ ਦੀ ਹਾਲਤ ‘ਚ ਨਹੀਂ ਸੀ, ਇਸ ਲਈ ਲਾਸ਼ ਨੂੰ ਪਾਣੀ ‘ਚੋਂ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

 

 

 

LEAVE A REPLY

Please enter your comment!
Please enter your name here