ਖੁਦ ਨੂੰ ਏਲੀਅਨ ਦੱਸ ਰਹੇ ਹਨ Elon Musk ! ਜਲਦ ਦੇਣਗੇ ਸਬੂਤ
ਐਲੋਨ ਮਸਕ , ਜੋ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਹਨ ਤੇ ਉਹ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਵੀ ਕਾਫੀ ਚਰਚਾ ਵਿਚ ਰਹਿੰਦੇ ਹਨ | ਇਸੇ ਦੇ ਚੱਲਦਿਆਂ ਹੁਣ ਉਹ ਫਿਰ ਤੋਂ ਆਪਣੇ ਇਕ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਹਨ | ਦਰਅਸਲ , ਉਨ੍ਹਾਂ ਨੇ ਖੁਦ ਨੂੰ ਏਲੀਅਨ ਦੱਸਿਆ ਹੈ। ਮਸਕ ਨੇ ਇਕ ਇੰਟਰਵਿਊ ਵਿਚ ਦਾਅਵਾ ਕੀਤਾ ਕਿ ਉਹ ਇਕ ਏਲੀਅਨ ਹਨ। ਇੰਨਾ ਹੀ ਨਹੀਂ ਸਗੋਂ ਉਨ੍ਹਾਂ ਨੇ ਇਸ ਨੂੰ ਲੈ ਕੇ ਜਲਦ ਹੀ ਸਬੂਤ ਦੇਣ ਦੀ ਵੀ ਗੱਲ ਕਹੀ ਹੈ । ਮਸਕ ਤੋਂ ਪੁੱਛਿਆ ਗਿਆ ਕਿ ਲੋਕਾਂ ਨੂੰ ਲੱਗਦਾ ਹੈ ਕਿ ਤੁਸੀਂ ਕੋਈ ਇਨਸਾਨ ਨਹੀਂ ਸਗੋਂ ਇਕ ਏਲੀਅਨ ਹੋ । ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਇਕ ਏਲੀਅਨ ਹੀ ਹਨ ਅਤੇ ਉਹ ਲੋਕਾਂ ਨੂੰ ਕਹਿੰਦੇ ਵੀ ਹਨ ਪਰ ਕੋਈ ਉਨ੍ਹਾਂ ‘ਤੇ ਯਕੀਨ ਨਹੀਂ ਕਰਦਾ ਹੈ।
ਇਸ ਵਾਰ ਐਲੋਨ ਮਸਕ ਨੇ ਖੁਦ ਨੂੰ ਏਲੀਅਨ ਹੀ ਨਹੀਂ ਦੱਸਿਆ ਸਗੋਂ ਇਸ ਵਾਰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਸਬੂਤ ਦੇਣ ਦੀ ਗੱਲ ਵੀ ਕਹੀ ਹੈ | ਹਾਲਾਂਕਿ ਇਸ ਨੂੰ ਲੈ ਕੇ ਕਦੋਂ ਕੁਝ ਪੋਸਟ ਕਰਨਗੇ , ਇਸ ਲਈ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਹੈ |
ਅਨੋਖੇ ਤੇ ਨਵੇਂ ਆਈਡੀਆਂ ਲਈ ਜਾਣੇ ਜਾਂਦੇ ਹਨ Elon Musk
ਇਸ ਤੋਂ ਇਲਾਵਾ ਐਲੋਨ ਮਸਕ ਨੇ ਇਨਸਾਨ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਕੁਝ ਵਿਚਾਰ ਸ਼ੇਅਰ ਕੀਤੇ। ਉਨ੍ਹਾਂ ਕਿਹਾ ਕਿ ਇਨਸਾਨ ਏਆਈ ਨੂੰ ਅਰਥ ਤੇ ਉਦੇਸ਼ ਦਿੰਦੇ ਹਨ। ਇਸ ਨੂੰ ਡਿਟੇਲਸ ਵਿਚ ਦੱਸਣ ਲਈ ਉਨ੍ਹਾਂ ਨੇ ਸਾਡੇ ਦਿਮਾਗ ਦੀ ਤੁਲਨਾ ਏਆਈ ਦੇ ਕੰਮ ਕਰਨ ਦੇ ਤਰੀਕੇ ਨਾਲ ਕੀਤੀ ਹੈ। ਐਲੋਨ ਮਸਕ ਨੇ ਦਿਮਾਗ ਬਾਰੇ ਸਮਝਾਉਂਦੇ ਹੋਏ ਦੱਸਿਆ ਕਿ ਸਾਡੇ ਦਿਮਾਗ ਦੇ ਦੋ ਮੁੱਖ ਪਾਰਟ ਹਨ। ਇਸ ਵਿਚ ਇਕ Limbic ਸਿਸਟਮ ਹੁੰਦਾ ਹੈ ਤੇ ਉਹ ਸਾਡੇ ਗਿਆਨ ਤੇ ਭਾਵਨਾਵਾਂ ਨੂੰ ਕੰਟਰੋਲ ਕਰਦਾ ਹੈ।ਦੂਜਾ ਪਾਰਟ Cortex ਹੁੰਦਾ ਹੈ, ਜੋ ਵਿਚਾਰ ਤੇ ਯੋਜਨਾ ਨੂੰ ਕੰਟਰੋਲ ਕਰਦਾ ਹੈ। Cortex ਹਮੇਸ਼ਾ ਤੋਂ ਹੀ Limbic ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਮਸਕ ਮੰਨਦੇ ਹਨ ਕਿ ਲਗਭਗ ਅਜਿਹਾ ਹੀ ਏਆਈ ਵਿਚ ਹੁੰਦਾ ਹੈ।
ਇਹ ਵੀ ਪੜ੍ਹੋ :ਪੰਜਾਬ ‘ਚ ਅੱਜ ਹੋਣਗੀਆਂ ਰਾਹੁਲ ਗਾਂਧੀ ਦੀਆਂ 3 ਵੱਡੀਆਂ ਚੋਣ ਰੈਲੀਆਂ
ਦੁਨੀਆ ਭਰ ਵਿਚ Elon Musk ਆਪਣੇ ਅਨੋਖੇ ਤੇ ਨਵੇਂ ਆਈਡੀਆਂ ਲਈ ਜਾਣੇ ਜਾਂਦੇ ਹਨ। ਕਾਰ ਮੈਨੂਫੈਕਚਰਰ ਟੈਸਲਾ ਦੀ ਕਮਾਨ ਉਹ ਸੰਭਾਲਦੇ ਹਨ ਅਤੇ ਉਹ X ਪਲੇਟਫਾਰਮ ਦੇ ਮਾਲਕ ਵੀ ਹਨ।