ਨੌਜਵਾਨ ਵਕੀਲ ਦੀ ਸੜਕ ਹਾਦਸੇ ‘ਚ ਹੋਈ ਮੌਤ, 4 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
ਫਾਜ਼ਿਲਕਾ ਦੇ ਨੌਜਵਾਨ ਵਕੀਲ ਤੇ ਆਰਟੀਆਈ ਐਕਟੀਵਿਸਟ ਤਰੁਣ ਵਧਵਾ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਮੌਤ ਵਿੱਚ ਮੌਤ ਹੋ ਗਈ | ਦਰਅਸਲ , ਤਰੁਣ ਦੇਰ ਰਾਤ ਕਾਰ ਵਿਚ ਸਵਾਰ ਹੋ ਕੇ ਆਪਣੇ ਸਹੁਰੇ ਨਾਲ ਲੁਧਿਆਣਾ ਤੋਂ ਫਾਜ਼ਿਲਕਾ ਆ ਰਿਹਾ ਸੀ | ਇਸ ਦੌਰਾਨ ਜਲਾਲਾਬਾਦ ਦੇ ਪਿੰਡ ਬੱਗੇ ਦੇ ਮੋੜ ਨੇੜੇ ਤੇਲ ਵਾਲੇ ਟੈਂਕਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਰੁਣ ਦਾ ਅਜੇ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਮਲੇ ਵਿਚ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਮੌਕੇ ‘ਤੇ ਹੀ ਹੋਈ ਮੌਤ
ਤਰੁਣ ਦੀ ਦੇਹ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ ਜਿਥੇ ਪਹੁੰਚੇ ਆਰਟੀਆਈ ਐਕਟੀਵਿਸਟ ਰਾਜੇਸ਼ ਠਕਰਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਰੁਣ ਵਧਵਾ ਆਪਣੀ ਸਾਲੀ ਨੂੰ ਲੁਧਿਆਣਾ ਛੱਡਣ ਲਈ ਆਪਣੇ ਸਹੁਰੇ ਨਾਲ ਗਏ ਸਨ ਕਿ ਉਹ ਆਪਣੀ ਕਾਰ ਵਿਚ ਸਵਾਰ ਜਦੋਂ ਵਾਪਸ ਆਉਂਦੇ ਸਮੇਂ ਜਲਾਲਾਬਾਦ ਦੇ ਨੇੜੇ ਪਿੰਡ ਬੱਗੇ ਕੇ ਮੋੜ ਕੋਲ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਤੇਲ ਦੇ ਟੈਂਕਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ :ਤੇਜ਼ ਰਫ਼ਤਾਰ ਕ੍ਰੇਟਾ ਨੇ 4 ਲੋਕਾਂ ਨੂੰ ਮਾਰੀ ਟੱਕਰ , ਨਾਬਾਲਗ ਚਲਾ ਰਿਹਾ ਸੀ ਗੱਡੀ
ਜ਼ਖਮੀ ਹੋਏ ਤਰੁਣ ਤੇ ਉਸ ਦੇ ਸਹੁਰੇ ਨੂੰ ਤੁਰੰਤ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ। ਤਰੁਣ ਦੇ ਸਹੁਰੇ ਦਾ ਬਚਾਅ ਰਿਹਾ ਪਰ ਤਰੁਣ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਪਰ ਤਰੁਣ ਦੀ ਜਾਨ ਨਹੀਂ ਬਚ ਸਕੀ।