ਐਡਵੋਕੇਟ ਵਿਨੀਤ ਮਹਾਜਨ ‘ਤੇ ਚੱਲੀਆਂ ਗੋਲੀਆਂ , ਅਣਪਛਾਤੇ ਨੌਜਵਾਨਾਂ ਨੇ ਕੀਤੇ 4 ਰਾਊਂਡ ਫਾਇਰ || Latest News

0
100
Bullets fired at Advocate Vineet Mahajan, unidentified youth fired 4 rounds

ਐਡਵੋਕੇਟ ਵਿਨੀਤ ਮਹਾਜਨ ‘ਤੇ ਚੱਲੀਆਂ ਗੋਲੀਆਂ , ਅਣਪਛਾਤੇ ਨੌਜਵਾਨਾਂ ਨੇ ਕੀਤੇ 4 ਰਾਊਂਡ ਫਾਇਰ

ਪੰਜਾਬ ਵਿੱਚ ਨਿਤ ਦਿਨ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਇਸੇ ਦੇ ਚੱਲਦਿਆਂ ਇਕ ਵਾਰ ਫਿਰ ਅੰਮ੍ਰਿਤਸਰ ‘ਚ ਐਡਵੋਕੇਟ ਵਿਨੀਤ ਮਹਾਜਨ ‘ਤੇ ਹਮਲਾ ਹੋਇਆ ਹੈ। ਦਰਅਸਲ , ਉਹ ਸਵੇਰੇ ਕਰੀਬ 8 ਵਜੇ ਘਰ ਆ ਰਹੇ ਸਨ ਕਿ ਇਸ ਦਰਮਿਆਨ ਦੋ ਅਣਪਛਾਤੇ ਵਿਅਕਤੀ ਐਕਟਿਵਾ ‘ਤੇ ਆਏ ਅਤੇ 4 ਰਾਉਂਡ ਫਾਇਰ ਕੀਤੇ ਜਿਸ ਤੋਂ ਬਾਅਦ ਉਹ ਮੌਕੇ ਤੋਂ  ਫ਼ਰਾਰ ਹੋ ਗਏ। ਪਰ ਗਨੀਮਤ ਰਹੀ ਕਿ ਵਨਿਤ ਮਹਾਜਨ ਦਾ ਬਚਾਅ ਰਹਿ ਗਿਆ | ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

ਪੁਲਿਸ ਕਰ ਰਹੀ ਜਾਂਚ

ਵਿਨੀਤ ਮਹਾਜਨ ਨੇ ਦੱਸਿਆ ਕਿ ਸਵੇਰੇ ਉਹ ਗੋਪਾਲ ਮੰਦਰ ‘ਚ ਪੂਜਾ ਕਰਨ ਤੋਂ ਬਾਅਦ ਆਪਣੇ ਹੋਟਲ ਆਸ਼ੀਰਵਾਦ ‘ਤੇ ਆਇਆ ਸੀ। ਉਸ ਦੀ ਪਤਨੀ ਵੀ ਉਸ ਦੇ ਨਾਲ ਸੀ। ਦੋਵਾਂ ਨੇ ਹੋਟਲ ‘ਚ ਪੂਜਾ ਕੀਤੀ ਅਤੇ ਘਰ ਲਈ ਰਵਾਨਾ ਹੋ ਗਏ। ਉਹ ਬਟਾਲਾ ਰੋਡ ‘ਤੇ ਆਸ਼ੀਰਵਾਦ ਹੋਟਲ ਦੇ ਨਾਲ-ਨਾਲ ਗੋਪਾਲ ਮੰਦਿਰ ਨੂੰ ਜਾਂਦੀ ਗਲੀ ਤੋਂ ਉਹ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਸੰਤ ਸਿੰਘ ਸੁੱਖਾ ਸਿੰਘ ਪਬਲਿਕ ਸਕੂਲ ਦੇ ਕੋਲੋਂ ਲੰਘ ਰਿਹਾ ਸੀ ਤਾਂ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਕਾਰ ਨੂੰ ਓਵਰਟੇਕ ਕਰ ਲਿਆ ਅਤੇ ਪਿਸਤੌਲ ਤਾਣ ਦਿੱਤੀ।

ਵਿਨੀਤ ਮਹਾਜਨ ਨੇ ਦੱਸਿਆ ਕਿ ਦੋਸ਼ੀ ਨੇ ਉਸ ‘ਤੇ ਗੋਲੀਆਂ ਚਲਾਈਆਂ। ਦੋ ਗੋਲੀਆਂ ਕਾਰ ਦੇ ਸ਼ੀਸ਼ੇ ਵਿੱਚ ਵੱਜੀਆਂ, ਜਦੋਂ ਕਿ ਦੋ ਗੋਲੀਆਂ ਖੁੰਝ ਗਈਆਂ। ਪੁਲਿਸ ਨੇ ਚਾਰੋਂ ਖੋਲ ਬਰਾਮਦ ਕਰ ਲਏ ਹਨ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮੁਲਜ਼ਮਾਂ ਬਾਰੇ ਕੋਈ ਸੁਰਾਗ ਮਿਲ ਸਕੇ। ਫਿਲਹਾਲ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ :ਦਿੱਲੀ ਤੋਂ ਜਾ ਰਹੀ ਫਲਾਈਟ ‘ਚ ਮਿਲੀ ਬੰ.ਬ ਦੀ ਧਮ.ਕੀ , ਲੋਕਾਂ ਨੇ ਐਮਰਜੰਸੀ ਵਿੰਡੋ ਤੋਂ ਮਾਰੀ ਛਾਲ

SHO ਅਨਿਲ ਕੁਮਾਰ ਨੇ ਦੱਸਿਆ ਕਿ ਵਿਨੀਤ ਮਹਾਜਨ ਦੀ ਕੁਝ ਪੁਰਾਣੀ ਲੜਾਈ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਹਮਲਾ ਰੰਜਿਸ਼ ਦਾ ਲੱਗ ਰਿਹਾ ਹੈ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਨੀਤ ਮਹਾਜਨ ਦੀ ਵੀ ਪੁਰਾਣੀ ਸਿਆਸੀ ਰੰਜਿਸ਼ ਹੈ। ਜਿਸ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਨੇ ਮੌਕੇ ਤੋਂ ਚਾਰ ਖੋਲ ਬਰਾਮਦ ਕੀਤੇ ਹਨ। ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।

 

 

 

 

LEAVE A REPLY

Please enter your comment!
Please enter your name here