ਅੱਜ ਰੂਪਨਗਰ ‘ਚ ਰੋਡ ਸ਼ੋਅ ਕਰਨਗੇ ਸੰਜੇ ਸਿੰਘ ਤੇ ਰਾਘਵ ਚੱਢਾ || Latest News || Elections

0
124
Sanjay Singh and Raghav Chadha will do a road show in Rupnagar today

ਅੱਜ ਰੂਪਨਗਰ ‘ਚ ਰੋਡ ਸ਼ੋਅ ਕਰਨਗੇ ਸੰਜੇ ਸਿੰਘ ਤੇ ਰਾਘਵ ਚੱਢਾ

ਪੰਜਾਬ ਵਿੱਚ ਲੋਕ ਸਭਾ ਚੋਣਾਂ ਹੋਣ ਵਿੱਚ ਕੁਝ ਹੀ ਸਮਾਂ ਬਾਕੀ ਹੈ ਜਿਸਦੇ ਮੱਦੇਨਜਰ ਪਾਰਟੀਆਂ ਵੱਲੋਂ ਜਗ੍ਹਾ -ਜਗ੍ਹਾ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ ਤਾਂ ਜੋ ਆਪਣੇ ਪੱਖ ਵਿੱਚ ਵੱਧ ਤੋਂ ਵੱਧ ਵੋਟ ਹਾਸਿਲ ਕੀਤੀ ਜਾ ਸਕੇ | ਆਮ ਆਦਮੀ ਪਾਰਟੀ ਨੂੰ ਵੀ ਕਾਫੀ ਐਕਸ਼ਨ ਵਿੱਚ ਦੇਖਿਆ ਜਾ ਰਿਹਾ ਹੈ ਜਿਸਦੇ ਚੱਲਦਿਆਂ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਰਾਘਵ ਚੱਢਾ ਅੱਜ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਆਪ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ |

ਇਸੇ ਦੇ ਨਾਲ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨਯਾਗਾਓਂ ਅਤੇ ਰਾਘਵ ਚੱਢਾ ਰੂਪਨਗਰ ‘ਚ ਰੋਡ ਸ਼ੋਅ ਕਰਨਗੇ। ਦੋਵੇਂ ਪ੍ਰੋਗਰਾਮ ਦੁਪਹਿਰ ਬਾਅਦ ਹੋਣੇ ਹਨ | ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕਰ ਦਿੱਤੇ ਗਏ ਹਨ ਅਤੇ ਹਰ ਕੋਨੇ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ |

ਆਨੰਦਪੁਰ ਸਾਹਿਬ ਸੀਟ ‘ਆਪ’ ਲਈ ਬਣੀ ਹੋਈ ਚੁਣੌਤੀ

ਸੰਜੇ ਸਿੰਘ ਅੱਜ ਸੂਬੇ ਦੇ ਲੋਕ ਸਭਾ ਚੋਣ ਪ੍ਰਚਾਰ ਵਿੱਚ ਪਹਿਲੀ ਵਾਰ ਰੋਡ ਸ਼ੋਅ ਕਰਨ ਜਾ ਰਹੇ ਹਨ। ਨਯਾਗਾਂਵ ਵਿੱਚ ਉਨ੍ਹਾਂ ਦੇ ਰੋਡ ਸ਼ੋਅ ਦਾ ਸਮਾਂ 4 ਵਜੇ ਰੱਖਿਆ ਗਿਆ ਹੈ। ਰੋਡ ਸ਼ੋਅ ਕਮੇਟੀ ਚੌਕ ਤੋਂ ਸ਼ੁਰੂ ਹੋਵੇਗਾ, ਜਦਕਿ ਦੂਜੇ ਪਾਸੇ ਰਾਘਵ ਚੱਢਾ ਰੂਪਨਗਰ ‘ਚ ਰੋਡ ਸ਼ੋਅ ਕੱਢਣਗੇ, ਜੋ ਕਿ ਬਾਅਦ ਦੁਪਹਿਰ 3.30 ਵਜੇ ਹੋਵੇਗਾ। ਇਸੇ ਦੇ ਨਾਲ ਆਪ ਉਮੀਦਵਾਰ ਮਾਲਵਿੰਦਰ ਸਿੰਘ ਖੁਦ ਹਲਕੇ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰੋਗਰਾਮ ਕਰਨਗੇ।

ਧਿਆਨਯੋਗ ਹੈ ਕਿ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਸੀਟ ‘ਆਪ’ ਲਈ ਚੁਣੌਤੀ ਬਣੀ ਹੋਈ ਹੈ। ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਨੇ ਇੱਥੋਂ ਦੇ ਦਿੱਗਜ ਆਗੂ ਤੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

 

LEAVE A REPLY

Please enter your comment!
Please enter your name here