ਅੱਜ ਲੁਧਿਆਣਾ ਪਹੁੰਚਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ , ਭਾਜਪਾ ਉਮੀਦਵਾਰ ਰਵਨੀਤ ਬਿੱਟੂ ਲਈ ਕਰਨਗੇ ਚੋਣ ਪ੍ਰਚਾਰ

0
161
Home Minister Amit Shah will reach Ludhiana today, he will campaign for BJP candidate Ravneet Bittu

ਅੱਜ ਲੁਧਿਆਣਾ ਪਹੁੰਚਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ , ਭਾਜਪਾ ਉਮੀਦਵਾਰ ਰਵਨੀਤ ਬਿੱਟੂ ਲਈ ਕਰਨਗੇ ਚੋਣ ਪ੍ਰਚਾਰ

ਪੰਜਾਬ ਵਿੱਚ ਚੋਣਾਂ ਹੋਣ ਵਿੱਚ ਕੁਝ ਹੀ ਸਮਾਂ ਬਾਕੀ ਹੈ ਜਿਸਦੇ ਮੱਦੇਨਜਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਲੁਧਿਆਣਾ ਪਹੁੰਚ ਰਹੇ ਹਨ | ਜਿੱਥੇ ਉਹ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਲਈ ਚੋਣ ਪ੍ਰਚਾਰ ਕਰਨਗੇ | ਨਾਲ ਹੀ ਲੋਕਾਂ ਨੂੰ ਭਾਜਪਾ ਦੀਆਂ ਉਪਲਬਧੀਆਂ ਦੀ ਜਾਣਕਾਰੀ ਦੇਣਗੇ।

ਭਾਜਪਾ ਨੇ ਅਮਿਤ ਸ਼ਾਹ ਦੀ ਚੋਣ ਰੈਲੀ ਲਈ ਪੂਰੀ ਤਿਆਰੀ ਕਰ ਲਈ ਹੈ ਜੋ ਕਿ ਜਲੰਧਰ ਬਾਈਪਾਸ ਨੇੜੇ ਅਨਾਜ ਮੰਡੀ ਵਿਚ ਹੋਵੇਗੀ | ਬੀਤੀ ਰਾਤ ਕੇਂਦਰੀ ਗ੍ਰਹਿ ਮੰਤਰੀ ਦੇ ਵਿਰੋਧ ਨੂੰ ਦੇਖਦੇ ਹੋਏ ਕਈ ਕਿਸਾਨ ਨੇਤਾਵਾਂ ਨੂੰ ਪੁਲਿਸ ਨੇ ਹਾਊਸ ਅਰੈਸਟ ਕਰ ਲਿਆ ਹੈ ।

ਅਮਿਤ ਸ਼ਾਹ 5 ਵਜੇ ਪਹੁੰਚਣਗੇ ਰੈਲੀ ਵਾਲੀ ਥਾਂ

ਅੱਜ ਸ਼ਾਮ 5 ਵਜੇ ਅਮਿਤ ਸ਼ਾਹ ਰੈਲੀ ਵਾਲੀ ਥਾਂ ‘ਤੇ ਪਹੁੰਚਣਗੇ। ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਜਿਸਦੇ ਤਹਿਤ ਰੈਲੀ ਦੀ ਸੁਰੱਖਿਆ ਵਿਚ 1500 ਤੋਂ 2000 ਪੁਲਿਸ ਮੁਲਾਜ਼ਮ ਤਾਇਨਾਤ ਹੋਣਗੇ। ਸ਼ਰਾਰਤੀ ਅਨਸਰਾਂ ਨੂੰ ਤੁਰੰਤ ਕਾਬੂ ਕਰਨ ਲਈ ਸਾਦੇ ਕੱਪੜਿਆਂ ਵਿਚ ਵੀ ਪੁਲਿਸ ਮੁਲਾਜ਼ਮ ਰੈਲੀ ਵਿਚ ਤਾਇਨਾਤ ਰਹਿਣਗੇ | ਰੈਲੀ ਦੇ ਚੱਪੇ-ਚੱਪੇ ‘ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਹਨ | ਇਸ ਦੇ ਨਾਲ ਹੀ ਰੈਲੀ ਵਿਚ LED ਸਕ੍ਰੀਨ ਵੀ ਲਗਾਈ ਜਾਵੇਗੀ ਤਾਂ ਕਿ ਲੋਕ ਆਸਾਨੀ ਨਾਲ ਗ੍ਰਹਿ ਮੰਤਰੀ ਦਾ ਭਾਸ਼ਣ ਸੁਣ ਤੇ ਦੇਖ ਸਕਣ।

ਸੂਤਰਾਂ ਅਨੁਸਾਰ ਕਈ ਕਿਸਾਨ ਜਥੇਬੰਦੀਆਂ ਅਮਿਤ ਸ਼ਾਹ ਦਾ ਵਿਰੋਧ ਕਰਨ ਵੀ ਆ ਰਹੀਆਂ ਹਨ। ਜਿਸ ਕਾਰਨ ਸ਼ਹਿਰ ਦੇ ਐਂਟਰੀ ਤੇ ਐਗਜ਼ਿਟ ਪੁਆਇੰਟ ‘ਤੇ ਪੁਲਿਸ ਦੀ ਸਖਤ ਨਾਕਾਬੰਦੀ ਤੇ ਬੈਰੀਕੇਡਿੰਗ ਕੀਤੀ ਜਾਵੇਗੀ। ਕਿਸਾਨਾਂ ਦੀ ਭੀੜ ਨੂੰ ਰੋਕਣ ਲਈ ਵਾਟਰ ਕੈਨਨ ਵੀ ਪ੍ਰਸ਼ਾਸਨ ਰੈਲੀ ਵਾਲੀ ਤਾਂ ਸਣੇ ਮੁੱਖ ਚੌਕਾਂ ‘ਤੇ ਤਾਇਨਾਤ ਰਹੇਗਾ।

LEAVE A REPLY

Please enter your comment!
Please enter your name here