ASI ਨੇ ਕੀਤੀ ਹਵਾਈ ਫਾਈਰਿੰਗ, ਮਾਮਲਾ ਹੋਇਆ ਦਰਜ
ਪੰਜਾਬ ਪੁਲਿਸ ਦੇ ASI ਨੇ ਸੜਕ ‘ਤੇ ਗੱਡੀ ਨੂੰ ਲੈ ਹੋਈ ਤੂੰ ਤੂੰ ਮੈਂ ਮੈਂ ਤੋਂ ਬਾਅਦ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਚੌਕੀ ਕਟਾਣੀ ਕਲਾਂ ਵਿਖੇ ਇੱਥੋਂ ਦੇ ਰਹਿਣ ਵਾਲੇ ਹੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਰਾਤ ਜਦੋਂ ਬੱਸ ਅੱਡੇ ਤੋਂ ਉਹ ਘਰ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਇਕ ਬੈਲੀਨੋ ਕਾਰ ਦੇ ਡਰਾਈਵਰ ਨੇ ਉਸ ਵੱਲ ਗੱਡੀ ਸਿੱਧੀ ਕਰ ਦਿੱਤੀ। ਮੈਂ ਗੱਡੀ ਨੂੰ ਨਾਲੀ ਵਿੱਚ ਉਤਾਰ ਕੇ ਆਪਣਾ ਬਚਾਅ ਕੀਤਾ।
ਪੁਲਿਸ ਅਫਸਰ ਨੇ ਨਸ਼ੇ ‘ਚ ਕੀਤੀ ਫਾਇਰਿੰਗ
ਇਸ ਤੋਂ ਬਾਅਦ ਬੈਲੀਨੋ ਦੇ ਡਰਾਈਵਰ ਨੇ ਗੱਡੀ ਭਜਾ ਲਈ, ਇਸ ਤੋਂ ਬਾਅਦ ਉਸ ਨੂੰ ਅੱਗੇ ਜਾ ਕੇ ਰੋਕ ਲਿਆ। ਉਨ੍ਹਾਂ ਦੱਸਿਆ ਕਿ ਬੈਲੀਨੋ ਡਰਾਈਵਰ ਪੰਜਾਬ ਪੁਲਿਸ ਦਾ ਏਐਸਆਈ ਹੈ, ਜੋ ਵਰਦੀ ਵਿੱਚ ਹੈ, ਜਿਸ ਨੇ ਕਥਿਤ ਤੌਰ ਉਤੇ ਨਸ਼ਾ ਕੀਤਾ ਹੋਇਆ। ਜਤਿੰਦਰਪਾਲ ਨੇ ਕਿਹਾ ਕਿ ਜਦੋਂ ਸਮਝਾਉਣ ਦੀ ਕੋਸ਼ਿਸ ਕੀਤੀ ਤਾਂ ਉਸ ਨੇ ਪਿਸਟਲ ਕੱਢ ਕੇ ਹਵਾਈ ਫਾਈਰਿੰਗ ਕਰ ਦਿੱਤਾ।
ਇਹ ਵੀ ਪੜ੍ਹੋ: ਆਜ਼ਾਦ ਵਿਧਾਇਕ ਰਾਕੇਸ਼ ਦੌਲਤਾਬਾਦ ਦਾ ਹੋਇਆ ਦਿਹਾਂਤ || Latest News
ਜਿਸ ਤੋਂ ਬਾਅਦ ਜਤਿੰਦਰਪਾਲ ਨੇ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਸੂਚਨਾ ਦਿੱਤੀ। ਪੁਲਿਸ ਮੌਕੇ ਉਤੇ ਪਹੁੰਚ ਗਈ । ਪੁਲਿਸ ਨੇ ਫਾਈਰਿੰਗ ਕਰਨ ਵਾਲੇ ਸਮਰਾਲਾ ਥਾਣੇ ’ਚ ਤੈਨਾਤ ਸੁਰਾਜਦੀਨ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।