ਚਾਰ ਧਾਮ ਯਾਤਰਾ ਦੇ 2 ਹਫ਼ਤਿਆਂ ਅੰਦਰ ਹੀ 50 ਤੋਂ ਵੱਧ ਸ਼ਰਧਾਲੂਆਂ ਦੀ ਹੋਈ ਮੌਤ || Latest News

0
94
More than 50 pilgrims died within 2 weeks of Char Dham Yatra

ਚਾਰ ਧਾਮ ਯਾਤਰਾ ਦੇ 2 ਹਫ਼ਤਿਆਂ ਅੰਦਰ ਹੀ 50 ਤੋਂ ਵੱਧ ਸ਼ਰਧਾਲੂਆਂ ਦੀ ਹੋਈ ਮੌਤ || Latest News

ਉੱਤਰਾਖੰਡ ‘ਚ ਸ਼ਰਧਾਲੂਆਂ ਲਈ 10 ਮਈ ਨੂੰ ਚਾਰਧਾਮ ਯਾਤਰਾ ਸ਼ੁਰੂ ਹੋ ਗਈ ਸੀ ਜਿਸਦੇ ਚੱਲਦਿਆਂ ਕਰੀਬ ਡੇਢ ਦਿਨ ਪਹਿਲਾਂ ਸ਼ੁਰੂ ਹੋਈ ਯਾਤਰਾ ਤੋਂ ਬਾਅਦ ਹੁਣ ਤੱਕ 50 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ।

ਸ਼ੁੱਕਰਵਾਰ ਨੂੰ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ ਗੜ੍ਹਵਾਲ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਕਿਹਾ, “ਹੁਣ ਤੱਕ 52 ਚਾਰਧਾਮ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ, ਜ਼ਿਆਦਾਤਰ ਦਿਲ ਦਾ ਦੌਰਾ ਪੈਣ ਕਾਰਨ। ਇਨ੍ਹਾਂ ਵਿੱਚੋਂ ਜ਼ਿਆਦਾਤਰ 60 ਸਾਲ ਤੋਂ ਉੱਪਰ ਸਨ। ”ਉਨ੍ਹਾਂ ਕਿਹਾ ਕਿ ਗੰਗੋਤਰੀ ਵਿੱਚ ਤਿੰਨ, ਯਮੁਨੋਤਰੀ ਵਿੱਚ 12, ਬਦਰੀਨਾਥ ਵਿੱਚ 14 ਅਤੇ ਕੇਦਾਰਨਾਥ ਵਿੱਚ 23 ਸ਼ਰਧਾਲੂਆਂ ਦੀ ਮੌਤ ਹੋ ਗਈ।

ਮੈਡੀਕਲ ਜਾਂਚ ਹੋਈ ਲਾਜ਼ਮੀ

50 ਸਾਲ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਲਈ ਮੈਡੀਕਲ ਜਾਂਚ ਲਾਜ਼ਮੀ ਕਰ ਦਿੱਤੀ ਗਈ ਹੈ। ਉਸਨੇ ਕਿਹਾ ਕਿ ਹਿਮਾਲਿਆ ਦੇ ਮੰਦਰਾਂ ਦੇ ਰਸਤੇ ਵਿੱਚ ਸਕ੍ਰੀਨਿੰਗ ਕੀਤੀ ਜਾ ਰਹੀ ਹੈ, ਅਤੇ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜੇ ਉਹ ਡਾਕਟਰੀ ਤੌਰ ‘ਤੇ ਕਾਫ਼ੀ ਤੰਦਰੁਸਤ ਨਹੀਂ ਪਾਏ ਜਾਂਦੇ ਹਨ ਤਾਂ ਯਾਤਰਾ ਨਾ ਕਰਨ।

ਹਾਲਾਂਕਿ, ਜੇਕਰ ਉਹ ਫਿਰ ਵੀ ਯਾਤਰਾ ਜਾਰੀ ਰੱਖਣ ‘ਤੇ ਜ਼ੋਰ ਦਿੰਦੇ ਹਨ, ਤਾਂ ਉਨ੍ਹਾਂ ਨੂੰ ਇੱਕ ਫਾਰਮ ਭਰ ਕੇ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਚਾਰਧਾਮ ਯਾਤਰਾ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਹੁਣ ਤੱਕ 9 ਲੱਖ 67 ਹਜ਼ਾਰ 302 ਸ਼ਰਧਾਲੂ ਚਾਰਧਾਮ ਦੇ ਦਰਸ਼ਨ ਕਰ ਚੁੱਕੇ ਹਨ। ਪਾਂਡੇ ਨੇ ਕਿਹਾ ਕਿ ਚਾਰੇ ਤੀਰਥ ਸਥਾਨਾਂ ‘ਤੇ ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ।

 

 

 

 

LEAVE A REPLY

Please enter your comment!
Please enter your name here