ਸਮੁੰਦਰ ਕੰਢੇ ਘੁੰਮਣ ਗਏ ਬੱਚਿਆਂ ਦੀ ਇੱਕ ਗਲਤੀ ਮਾਂ ਨੂੰ ਪਈ ਮਹਿੰਗੀ , 7 ਲੱਖ ਰੁਪਏ ਦਾ ਲੱਗਿਆ ਜੁਰਮਾਨਾ

0
78
A mistake of the children who went to the beach cost the mother dearly, a fine of 7 lakh rupees was levied

ਸਮੁੰਦਰ ਕੰਢੇ ਘੁੰਮਣ ਗਏ ਬੱਚਿਆਂ ਦੀ ਇੱਕ ਗਲਤੀ ਮਾਂ ਨੂੰ ਪਈ ਮਹਿੰਗੀ , 7 ਲੱਖ ਰੁਪਏ ਦਾ ਲੱਗਿਆ ਜੁਰਮਾਨਾ

ਕਈ ਵਾਰ ਬੱਚਿਆਂ ਦੀ ਛੋਟੀ ਜਿਹੀ ਗਲਤੀ ਵੀ ਮਾਪਿਆਂ ਨੂੰ ਭਾਰੀ ਪੈ ਜਾਂਦੀ ਹੈ | ਅਜਿਹਾ ਹੀ ਇਕ ਹੋਰ ਮਾਮਲਾ ਕੈਲੀਫੋਰਨੀਆ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਔਰਤ ਆਪਣੇ ਬੱਚਿਆਂ ਨਾਲ ਬੀਚ ‘ਤੇ ਗਈ ਸੀ ਪਰ ਅਣਜਾਣੇ ‘ਚ ਬੱਚਿਆਂ ਨੇ ਅਜਿਹੀ ਗਲਤੀ ਕਰ ਦਿੱਤੀ ਕਿ ਔਰਤ ਨੂੰ ਲੱਖਾਂ ਰੁਪਏ ਦਾ ਜੁਰਮਾਨਾ ਭਰਨਾ ਪੈ ਗਿਆ |

ਮਿਲੀ ਜਾਣਕਾਰੀ ਅਨੁਸਾਰ ਔਰਤ ਦੇ ਬੱਚੇ ਬੀਚ ‘ਤੇ ਖੂਬ ਮਸਤੀ ਕਰ ਰਹੇ ਸਨ, ਇਸ ਦੌਰਾਨ ਬੱਚਿਆਂ ਨੇ ਬੀਚ ‘ਤੇ ਕਲੈਮ ਦਿਖਾਈ ਦਿੱਤੇ। ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਚੁੱਕਣ ਲੱਗ ਪਏ | ਦੱਸਿਆ ਗਿਆ ਕਿ ਔਰਤ ਦੇ ਬੱਚਿਆਂ ਨੇ ਮਿਲ ਕੇ 72 ਕਲੈਮ ਇਕੱਠੇ ਕੀਤੇ ਸਨ। ਦਰਅਸਲ , ਕਲੈਮ ਸਮੁੰਦਰੀ ਕੰਢੇ ‘ਤੇ ਪਾਏ ਜਾਣ ਵਾਲੇ ਜੀਵ ਹਨ, ਜੋ ਜ਼ਿਆਦਾਤਰ ਪਾਣੀ ਜਾਂ ਕਿਨਾਰੇ ‘ਤੇ ਰੇਤ ਦੇ ਹੇਠਾਂ ਦੱਬੇ ਹੋਏ ਹੁੰਦੇ ਹਨ। ਬੱਚਿਆਂ ਨੂੰ ਕਲੈਮ ਚੁੱਕਦੇ ਦੇਖ ਕੇ ਅਧਿਕਾਰੀ ਮੌਕੇ ‘ਤੇ ਉੱਥੇ ਪਹੁੰਚ ਗਏ।

ਬੱਚਿਆਂ ਨੇ ਇਕੱਠੇ ਕੀਤੇ 72 ਕਲੈਮ

ਜਿਸ ਤੋਂ ਬਾਅਦ ਅਧਿਕਾਰੀਆਂ ਨੇ ਔਰਤ ‘ਤੇ $88,000 (7,31,6438 ਰੁਪਏ) ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ। ਔਰਤ ਆਪਣੇ ਬੱਚਿਆਂ ਨਾਲ ਪਿਸਮੋ ਬੀਚ ‘ਤੇ ਘੁੰਮਣ ਗਈ ਸੀ। ਇੱਥੇ ਮੌਜ-ਮਸਤੀ ਕਰਦੇ ਹੋਏ ਬੱਚਿਆਂ ਨੇ ਆਪਣੇ ਆਪ ਨੂੰ ਸੀਪ ਸਮਝ ਕੇ 72 ਕਲੈਮ ਇਕੱਠੇ ਕੀਤੇ। ਔਰਤ ਅਧਿਕਾਰੀਆਂ ਨੂੰ ਕਹਿੰਦੀ ਵੀ ਰਹੀ ਕਿ ਉਸ ਦੇ ਬੱਚਿਆਂ ਵੱਲੋਂ  ਅਣਜਾਣੇ ਵਿੱਚ ਇਹ ਗਲਤੀ ਹੋਈ ਹੈ ਪਰ ਅਧਿਕਾਰੀਆਂ ਨੇ ਉਸਦੀ ਇੱਕ ਨਹੀਂ ਸੁਣੀ ਅਤੇ ਜੁਰਮਾਨਾ ਲਗਾ ਦਿੱਤਾ।

ਬੀਚ ‘ਤੇ ਜਾਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਉੱਥੇ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਦੱਸਣਾ ਜ਼ਰੂਰੀ

ਮੱਛੀ ਪਾਲਣ ਅਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਨੇ ਬੱਚਿਆਂ ਨੂੰ ਕਲੈਮ ਚੁੱਕਦੇ ਦੇਖ ਕੇ ਮਹਿਲਾ ਤੋਂ ਪੁੱਛਗਿੱਛ ਕੀਤੀ। ਔਰਤ ਨੂੰ ਦੱਸਿਆ ਗਿਆ ਕਿ ਉਸ ਦੇ ਪੰਜ ਬੱਚੇ ਬੀਚ ‘ਤੇ ਕਲੈਮ ਇਕੱਠੇ ਕਰ ਰਹੇ ਹਨ, ਜੋ ਕਿ ਗੈਰ-ਕਾਨੂੰਨੀ ਹੈ। ਔਰਤ ਨੂੰ ਇਸ ਲਈ ਭਾਰੀ ਜੁਰਮਾਨਾ ਭਰਨਾ ਪਿਆ, ਉਸ ਨੇ ਕਿਹਾ ਕਿ ਬੱਚਿਆਂ ਦੀ ਇਸ ਗਲਤੀ ਨੇ ਉਨ੍ਹਾਂ ਦਾ ਸਾਰਾ ਸਫ਼ਰ ਖਰਾਬ ਕਰ ਦਿੱਤਾ ਅਤੇ ਉਨ੍ਹਾਂ ਦੀ ਜ਼ਿੰਦਗੀ ਮੁਸੀਬਤ ਵਿੱਚ ਪਾ ਦਿੱਤੀ।

ਇਹ ਵੀ ਪੜ੍ਹੋ :ਸ਼ਰਧਾਲੂਆਂ ਲਈ ਅੱਜ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

ਅਧਿਕਾਰੀਆਂ ਅਨੁਸਾਰ ਇਹ ਨਿਯਮ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਸ਼ੈਲਫਿਸ਼ ਮੱਛੀਆਂ (ਕਲੈਮ) ਦੀ ਲੰਬਾਈ ਸਾਢੇ ਚਾਰ ਇੰਚ ਤੱਕ ਹੋ ਸਕਦੀ ਹੈ ਅਤੇ ਉਹ ਆਂਡੇ ਦੇ ਸਕਦੇ ਹਨ। ਇਸ ਨਾਲ ਉਹ ਹਰ ਸਾਲ ਬੱਚੇ ਪੈਦਾ ਕਰ ਸਕਣ, ਜਿਨ੍ਹਾਂ ਵਿਚ ਨਵੇਂ ਕਲੈਮ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਬੀਚ ‘ਤੇ ਜਾਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਉੱਥੇ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ। ਜੇ ਕੋਈ ਇਨ੍ਹਾਂ ਨੂੰ ਫੜਨਾ ਚਾਹੁੰਦਾ ਹੈ ਤਾਂ ਉਸ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ।

LEAVE A REPLY

Please enter your comment!
Please enter your name here