IPL ‘ਚ 8000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਵਿਰਾਟ ਕੋਹਲੀ

0
33

IPL ‘ਚ 8000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਵਿਰਾਟ ਕੋਹਲੀ

ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਦੌੜਾਂ ਦਾ ਨਵਾਂ ਰਿਕਾਰਡ ਬਣਾ ਲਿਆ ਹੈ। ਵਿਰਾਟ ਕੋਹਲੀ IPL ਦੇ ਇਤਿਹਾਸ ਵਿੱਚ 8000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ । ਉਨ੍ਹਾਂ ਨੇ ਇਹ ਰਿਕਾਰਡ ਰਾਇਲ ਚੈਲੰਜਰਸ ਬੈਂਗਲੌਰ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਆਈਪੀਐਲ ਐਲੀਮੀਨੇਟਰ ਦੌਰਾਨ ਬਣਾਇਆ ਸੀ।

ਵਿਰਾਟ ਕੋਹਲੀ ਨੇ ਜਦੋਂ ਰਾਜਸਥਾਨ ਰਾਇਲਜ਼ ਦੇ ਖਿਲਾਫ ਮੈਦਾਨ ਵਿੱਚ ਉਤਰਿਆ ਤਾਂ ਉਨ੍ਹਾਂ ਦੇ ਨਾਮ ਪਹਿਲਾਂ ਤੋਂ ਹੀ ਟੂਰਨਾਮੈਂਟ ਦੀ ਆਰੇਂਜ ਕੈਪ ਸੀ। ਉਹ ਇਸ ਮੈਚ ਤੋਂ ਪਹਿਲਾਂ ਉਹ 708 ਦੌੜਾਂ ਬਣਾ ਚੁੱਕੇ ਸਨ । ਇਸ ਮੈਚ ਵਿੱਚ ਆਪਣੀ 29ਵੀਂ ਦੌੜਾਂ ਬਣਾਉਣ ਦੇ ਨਾਲ ਹੀ ਕੋਹਲੀ ਨੇ ਆਈਪੀਐਲ ਇਤਿਹਾਸ ਵਿੱਚ ਆਪਣੀਆਂ 8000 ਦੌੜਾਂ ਪੂਰੀਆਂ ਕਰ ਲਈਆਂ । ਇਸ ਮੈਚ ਤੋਂ ਪਹਿਲਾਂ ਕੋਹਲੀ ਦੇ ਨਾਂ 251 ਮੈਚਾਂ ਵਿੱਚ 7971 ਦੌੜਾਂ ਸਨ । ਹੁਣ ਉਨ੍ਹਾਂ ਦੇ ਨਾਮ 253 ਮੈਚਾਂ ਵਿੱਚ 8004 ਦੌੜਾਂ ਦਰਜ ਹੋ ਚੁੱਕੀਆਂ ਹਨ । ਇਨ੍ਹਾਂ ਵਿੱਚ 8 ਸੈਂਕੜੇ ਸ਼ਾਮਲ ਹਨ ।

ਇਹ ਵੀ ਪੜ੍ਹੋ:ਪੰਜਾਬ ਦੀ ਧੀ ਨੇ ਵਿਦੇਸ਼ ‘ਚ ਕੀਤਾ ਨਾਂ ਰੋਸ਼ਨ, ਮਹਿੰਦਰ ਕੌਰ…

ਵਿਰਾਟ ਕੋਹਲੀ ਹਾਲਾਂਕਿ ਰਾਜਸਥਾਨ ਰਾਇਲਜ਼ ਖਿਲਾਫ ਆਪਣੀ ਪਾਰੀ ਲੰਬੀ ਨਹੀਂ ਖਿੱਚ ਸਕੇ । ਯੁਜਵੇਂਦਰ ਚਹਲ ਨੇ ਆਪਣੇ ਪਹਿਲੇ ਅਤੇ ਪਾਰੀ ਦੇ ਅੱਠਵੇਂ ਓਵਰ ਵਿੱਚ ਵਿਰਾਟ ਕੋਹਲੀ ਨੂੰ ਆਊਟ ਕਰ ਦਿੱਤਾ। ਕੋਹਲੀ ਛੱਕਾ ਮਾਰਨ ਦੀ ਕੋਸ਼ਿਸ਼ ਵਿੱਚ ਮਿਡਵਿਕਟ ਬਾਊਂਡਰੀ ‘ਤੇ ਕੈਚ ਦੇ ਬੈਠੇ ।

ਉਨ੍ਹਾਂ ਨੇ ਆਊਟ ਹੋਣ ਤੋਂ ਪਹਿਲਾਂ 24 ਗੇਂਦਾਂ ਵਿੱਚ 33 ਦੌੜਾਂ ਬਣਾਈਆਂ। ਦੱਸ ਦੇਈਏ ਕਿ ਸ਼ਿਖਰ ਧਵਨ (6769) ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰਰ ਹਨ । ਪਰ ਧਵਨ ਅਤੇ ਵਿਰਾਟ ਵਿਚਾਲੇ 1000 ਤੋਂ ਜ਼ਿਆਦਾ ਦੌੜਾਂ ਦਾ ਫਰਕ ਹੈ। ਇਸ ਨਾਲ ਵਿਰਾਟ ਦੇ ਦਬਦਬੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਇਸ ਸੂਚੀ ਵਿੱਚ ਰੋਹਿਤ ਸ਼ਰਮਾ 6628 ਦੌੜਾਂ ਦੇ ਨਾਲ ਤੀਜੇ ਸਥਾਨ ‘ਤੇ ਹਨ।

 

LEAVE A REPLY

Please enter your comment!
Please enter your name here