12ਵੀਂ ਪਾਸ ਮੁੰਡਾ ਖੁਦ ਨੂੰ ਇੰਸਪੈਕਟਰ ਦੱਸਕੇ ਮੰਗਦਾ ਸੀ ਪੈਸੇ , ਪੁਲਿਸ ਨੇ ਕੀਤਾ ਕਾਬੂ || Latest News

0
50
The 12th pass boy was asking for money by calling himself an inspector, the police arrested him

12ਵੀਂ ਪਾਸ ਮੁੰਡਾ ਖੁਦ ਨੂੰ ਇੰਸਪੈਕਟਰ ਦੱਸਕੇ ਮੰਗਦਾ ਸੀ ਪੈਸੇ , ਪੁਲਿਸ ਨੇ ਕੀਤਾ ਕਾਬੂ || Latest News

ਲੁਧਿਆਣਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਵਿਅਕਤੀ ਖੁਦ ਨੂੰ ਸਪੈਸ਼ਲ ਬ੍ਰਾਂਚ ਦਾ ਪੁਲਿਸ ਮੁਲਾਜ਼ਮ ਦੱਸ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਦਾ ਸੀ।ਜਿਸਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ | ਇਹ ਨੌਜਵਾਨ ਲਾਇਸੈਂਸੀ ਪਿਸਤੌਲ ਨਾਲ ਲੋਕਾਂ ਨੂੰ ਡਰਾਉਂਦਾ-ਧਮਕਾਉਂਦਾ ਸੀ।

ਜਾਣਕਾਰੀ ਦਿੰਦੇ ਹੋਏ ਬੱਸ ਸਟੈਂਡ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਗੁਰਪ੍ਰੀਤ ਦੇ ਦੌ ਬੱਚੇ ਹਨ। ਉਹ ਵਿਆਹਾਂ ਵਿਚ ਸਕਿਓਰਿਟੀ ਗਾਰਡ ਆਦਿ ਦਾ ਕੰਮ ਕਰਦਾ ਸੀ। ਉਹ ਆਪਣੀ ਲਾਇਸੈਂਸੀ ਪਿਸਤੌਲ ਨਾਲ ਲੋਕਾਂ ਨੂੰ ਧਮਕਾਉਂਦਾ ਸੀ।

ਇਹ ਵੀ ਪੜ੍ਹੋ :ਚੋਣ ਕਮਿਸ਼ਨ ਵੱਲੋਂ ਲੁਧਿਆਣਾ ਤੇ ਜਲੰਧਰ ਵਿੱਚ ਨਵੇਂ ਪੁਲਿਸ ਕਮਿਸ਼ਨਰ ਕੀਤੇ ਗਏ ਨਿਯੁਕਤ

ਸਪਾ ਸੈਂਟਰ ਤੋਂ 5,000 ਰੁਪਏ ਦੀ ਕੀਤੀ ਸੀ ਮੰਗ

ਗੁਰਪ੍ਰੀਤ ਸਿੰਘ ਮਨਸੂਰਾਂ ਪਿੰਡ ਦਾ ਰਹਿਣ ਵਾਲਾ ਹੈ। ਉਹ 12ਵੀਂ ਪਾਸ ਹੈ। ਮੁਲਜ਼ਮ ਦੇ ਕਬਜ਼ੇ ਵਿਚੋਂ 1 ਪਿਸਤੌਲ ਤੇ 4 ਕਾਰਤੂਸ ਬਰਾਮਦ ਹੋਏ ਹਨ। ਗੁਰਪ੍ਰੀਤ ਲੋਕਾਂ ਨਾਲ ਪ੍ਰਾਈਵੇਟ ਗੰਨਮੈਨ ਦਾ ਕੰਮ ਵੀ ਕਰਦਾ ਰਿਹਾ ਹੈ। ਉਸ ਨੇ ਇਕ ਸਪਾ ਸੈਂਟਰ ਤੋਂ 5,000 ਰੁਪਏ ਦੀ ਮੰਗ ਕੀਤੀ ਸੀ ਤੇ ਰੁਪਏ ਨਾ ਦੇਣ ‘ਤੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ।

ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਦਾ ਸਾਥੀ ਸਤਬੀਰ ਕਾਰ ਵਿਚ ਬੈਠਾ ਸੀ। ਮੁਲਜ਼ਮ ਨੂੰ ਜਦੋਂ ਫੜਿਆ ਤਾਂ ਸਤਬੀਰ ਗੱਡੀ ਲੈ ਕੇ ਫਰਾਰ ਹੋ ਗਿਆ। ਗੁਰਪ੍ਰੀਤ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੇ ਬਾਅਦ ਖੁਲਾਸਾ ਹੋਵੇਗਾ ਕਿ ਮੁਲਜ਼ਮ ਨੇ ਪਹਿਲਾਂ ਕਿੰਨੇ ਲੋਕਾਂ ਨਾਲ ਠੱਗੀ ਕੀਤੀ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here