ਪੰਜਾਬ ‘ਚ ਵੱਧਦੀ ਗਰਮੀ ਦਾ ਕਹਿਰ , ਇਕ ਵਿਅਕਤੀ ਦੀ ਗਈ ਜਾਨ || News of Punjab || Latest News

0
82
The fury of increasing heat in Punjab, one person lost his life

ਪੰਜਾਬ ‘ਚ ਵੱਧਦੀ ਗਰਮੀ ਦਾ ਕਹਿਰ , ਇਕ ਵਿਅਕਤੀ ਦੀ ਗਈ ਜਾਨ || News of Punjab || Latest News

ਪੰਜਾਬ ‘ਚ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਹੈ ਜਿਸਦੇ ਚੱਲਦਿਆਂ ਵੱਧਦੀ ਗਰਮੀ ਕਾਰਨ ਸੂਬੇ ‘ਚ ਪਹਿਲੀ ਮੌਤ ਹੋ ਗਈ ਹੈ | ਇਹ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਿਥੇ ਪੰਜਪੀਰ ਨਗਰ ਵਾਸੀ 72 ਸਾਲਾ ਵਿਅਕਤੀ ਸੂਬਾ ਸਿੰਘ ਦੀ ਗਰਮੀ ਕਾਰਨ ਜਾਨ ਚਲੀ ਗਈ ਹੈ।

ਗਰਮੀ ਕਾਰਨ ਸੂਬਾ ਸਿੰਘ ਦੀ ਤਬੀਅਤ ਹੋਈ ਖਰਾਬ

ਉੱਤਰ ਭਾਰਤ ਸਣੇ ਮੌਸਮ ਵਿਭਾਗ ਨੇ ਪੰਜਾਬ ਦੇ 10 ਜ਼ਿਲ੍ਹਿਆਂ ਵਿਚ ਰੈੱਡ ਅਲਰਟ ਤੇ ਬਾਕੀ ਜਿ਼ਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਹੋਇਆ ਹੈ | ਵਧਦੀ ਗਰਮੀ ਕਾਰਨ ਸੂਬਾ ਸਿੰਘ ਦੀ ਤਬੀਅਤ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ।

ਕਿਹਾ ਜਾ ਰਿਹਾ ਹੈ ਕਿ ਸੂਬੇ ਵਿੱਚ ਗਰਮੀ ਕਾਰਨ ਇਹ ਪਹਿਲੀ ਮੌਤ ਹੈ |ਡਾਕਟਰਾਂ ਨੇ ਦੱਸਿਆ 72 ਸਾਲਾ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸ਼ੀਲੂਰਾਮ ਨੇ ਦੱਸਿਆ ਕਿ ਕਲ੍ਹ ਸ਼ਾਮ ਉਸ ਦੇ ਪਿਤਾ ਸੂਬਾ ਰਾਮ ਨੂੰ ਦਸਤ ਲੱਗ ਗਏ ਸਨ ਜੋ ਠੀਕ ਹੋਣ ਦਾ ਨਾਂ ਨਹੀਂ ਲੈ ਰਹੇ ਸਨ। ਜਿਸ ‘ਤੇ ਉਹ ਉਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲੈ ਆਏ ਜਿਥੇ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਗੁਲੂਕੋਜ਼ ਦੀਆਂ ਬੋਤਰਾਂ ਵਗੈਰਾ ਲਗਾਈਆਂ ਪਰ ਸਵੇਰੇ ਉਸ ਦੀ ਮੌਤ ਹੋ ਗਈ।

ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਤਾਪਮਾਨ ‘ਚ ਹੋ ਸਕਦਾ ਵਾਧਾ

ਮੌਸਮ ਵਿਭਾਗ ਨੇ ਇਕ ਪਾਸੇ ਜਿਥੇ ਲੂ ਦਾ ਅਲਰਟ ਜਾਰੀ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਤਾਪਮਾਨ 48 ਡਿਗਰੀ ਤੋਂ ਵੀ ਵੱਧ ਹੋ ਸਕਦਾ ਹੈ। ਭਰਤੀ ਕੀਤੇ ਗਏ ਨੌਜਵਾਨ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਗਰਮੀ ਜ਼ਿਆਦਾ ਹੋਣ ਕਾਰਨ ਬਜ਼ੁਰਗ ਦੀ ਮੌਤ ਹੋ ਗਈ। ਡਾਕਟਰਾਂ ਦੀ ਅਪੀਲ ਹੈ ਕਿ ਗਰਮੀ ਵਿਚ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦਾ ਧਿਆਨ ਰੱਖਿਆ ਜਾਵੇ।

LEAVE A REPLY

Please enter your comment!
Please enter your name here