ਕਰਤਾਰਪੁਰ ਲਾਂਘੇ ਨਾਲ ਜੁੜੀ ਵੱਡੀ ਖਬਰ! ਹੁਣ ਇਸ ਕੰਮ ਲਈ ਲੱਗੇਗੀ ਫੀਸ

0
114

ਕਰਤਾਰਪੁਰ ਲਾਂਘੇ ਨਾਲ ਜੁੜੀ ਵੱਡੀ ਖਬਰ! ਹੁਣ ਇਸ ਕੰਮ ਲਈ ਲੱਗੇਗੀ ਫੀਸ

ਸ੍ਰੀ ਕਰਤਾਰਪੁਰ ਕੌਰੀਡੋਰ ‘ਤੇ ਹੁਣ ਫਿਲਮਾਂ ਦੀ ਸ਼ੂਟਿੰਗ ਵੀ ਹੋਇਆ ਕਰੇਗੀ। ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇੱਥੇ ਫਿਲਮਾਂ ਡਾਕੂਮੈਂਟਰੀ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਤਸਵੀਰਾਂ ਵੀ ਖਿੱਚੀਆਂ ਜਾ ਸਕਦੀਆਂ ਹਨ। ਪਰ ਇਸ ਦੇ ਲਈ ਇਕ ਵੱਡੀ ਫ਼ੀਸ ਅਦਾ ਕਰਨੀ ਪਵੇਗੀ। ਸ਼ੂਟਿੰਗ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਕੀਤੀ ਜਾ ਸਕਦੀ ਹੈ।

ਫ਼ਿਲਮ ਦੀ ਸ਼ੂਟਿੰਗ ਲਈ 1 ਲੱਖ ਰੁਪਏ, ਜਦਕਿ ਡਾਕੂਮੈਂਟਰੀ ਲਈ 40 ਹਜ਼ਾਰ ਰੁਪਏ ਤੈਅ ਕੀਤੇ ਗਏ ਹਨ, ਉਥੇ ਹੀ ਜੇ ਕੋਈ ਵਪਾਰ ਦੇ ਮੰਤਵ ਨਾਲ ਇਸ ਅਸਥਾਨ ‘ਤੇ ਕੋਈ ਤਸਵੀਰ ਖਿੱਚਣੀ ਚਾਹੁੰਦਾ ਹੈ ਤਾਂ ਉਸ ਲਈ ਵੱਖ ਫ਼ੀਸ ਰਾਸ਼ੀ ਰੱਖੀ ਗਈ ਹੈ ਜੇਕਰ ਕੋਈ ਵਿਦਿਆਰਥੀ ਹੈ ਤਾਂ ਉਸ ਲਈ ਵੱਖਫ਼ੀਸ ਰਾਸ਼ੀ ਰੱਖੀ ਗਈ ਹੈ।

ਜੇ ਵਪਾਰ ਲਈ ਤਸਵੀਰਾਂ ਖਿਚਣਾ ਚਾਹੁੰਦਾ ਹੈ ਤਾ ਉਸ ਨੂੰ 10 ਹਜ਼ਾਰ ਰੁਪਏ ਦੇਣੇ ਹੋਣਗੇ, ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਇਸ ਸੰਬੰਧੀ ਜਾਣਕਾਰੀ ਦੇਣ ਲਈ ਜੇ ਕੋਈ ਤਸਵੀਰਾਂ ਖਿੱਚਦਾ ਹੈ ਤਾਂ ਉਸ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ 1 ਹਜ਼ਾਰ ਰੁਪਏ ਦੇਣੇ ਹੋਣਗੇ।

ਇਹ ਵੀ ਪੜ੍ਹੋ :ਵਧਦੀ ਗਰਮੀ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ‘ਚ ਵੀ ਛੁੱਟੀਆਂ ਦਾ ਹੋਇਆ ਐਲਾਨ || Latest News

ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਭਾਰਤ ਤੇ ਪਾਕਿਸਤਾਨ ਸਰਕਾਰਾਂ ਵੱਲੋਂ ਖੋਲ੍ਹੇ ਗਏ ਸ੍ਰੀ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਿੱਖਾਂ ਦਾ ਇਤਿਹਾਸਕ ਤੀਰਥ ਅਸਥਾਨ ਹੈ। ਸਿੱਖ ਸ਼ਰਧਾਲੂ ਵੱਡੀ ਗਿਣਤੀ ਵਿਚ ਇਥੇ ਗੁਰੂਘਰ ਦਾ ਅਸ਼ੀਰਵਾਦ ਲੈਣ ਆਉਂਦੇ ਹਨ।

 

LEAVE A REPLY

Please enter your comment!
Please enter your name here