ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਵੱਲੋਂ ਆਪਣੇ ਵਿਰੋਧੀਆਂ ਨੂੰ ਕੀਤਾ ਗਿਆ ਚੈਲੇੰਜ
ਅੱਜ ਐਨ ਕੇ ਸ਼ਰਮਾ ਦੇ ਵੱਲੋਂ ਆਪਣੇ ਵਿਰੋਧੀਆਂ ਨੂੰ ਖੁੱਲਾ ਚੈਲੰਜ ਦਿੰਦਿਆਂ ਕਿਹਾ ਕਿ ਮੇਰੇ ਵਿਰੋਧੀ ਦੋ ਘੰਟੇ ਤਾਂ ਦੂਰ ਦੀ ਗੱਲ ਅੱਧਾ ਘੰਟਾ ਵੀ ਜੇ ਮੇਰੇ ਵਾਂਗੂੰ ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰਨ ਤਾਂ ਪਤਾ ਲੱਗੇ ਕਿ ਪਿੰਡਾਂ ਦੇ ਅਸਲ ਮੁੱਦੇ ਕੀ ਹਨ। ਅੱਜ ਪਟਿਆਲਾ ਦੇ ਹਲਕਾ ਘਨੌਰ ਦੇ ਵਿੱਚ ਮੀਟਿੰਗਾਂ ਕਰਦਿਆਂ ਉਹਨਾਂ ਦੱਸਿਆ ਕਿ ਇਸ ਪਟਿਆਲਾ ਦੇ ਵਿੱਚ ਸਭ ਤੋਂ ਵੱਡੀ ਮਾਰਘੱਗਰ ਦੀ ਹੈ।
ਜੋ ਕਿ ਹਲਕਾ ਘਨੌਰ ਦੇ ਪਿੰਡਾਂ ਨੂੰ ਸਭ ਤੋਂ ਵੱਧ ਇਫੈਕਟ ਕਰਦੀ ਹੈ। ਉਨਾਂ ਕਿਹਾ ਕਿ ਮਹਾਰਾਣੀ ਪਰਨੀਤ ਕੌਰ ਪਿਛਲੇ ਕਾਫੀ ਸਮੇਂ ਤੋਂ ਮੈਂਬਰ ਪਾਰਲੀਮੈਂਟ ਰਹੇ ਹਨ ਪਰ ਉਹਨਾਂ ਦੇ ਵੱਲੋਂ ਘੱਗਰ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਮੇਰੇ ਕੋਲ ਘੱਗਰ ਦੀ ਸਮੱਸਿਆ ਦੇ ਹੱਲ ਦਾ ਰੋਡ ਮੈਪ ਤਿਆਰ ਹੈ। ਜੇਕਰ ਲੋਕ ਮੈਨੂੰ ਇਸ ਵਾਰ ਫਤਵਾ ਦੇਣਗੇ ਤਾਂ ਮੈਂ ਤਨ ਮਨ ਧਨ ਦੇ ਨਾਲ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਜਿੰਮੇਵਾਰੀ ਲੈਂਦਾ ਹਾਂ।