ਮਾਂ ਨੇ 16 ਮਹੀਨਿਆਂ ਦੀ ਮਾਸੂਮ ਨੂੰ 10 ਦਿਨਾਂ ਲਈ ਘਰ ‘ਚ ਛੱਡਿਆ ਇੱਕਲੇ , ਹੋਈ ਮੌਤ || Latest News
ਅਮਰੀਕਾ ਤੋਂ ਇਕ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਮਹਿਲਾ ਆਪਣੀ 16 ਮਹੀਨੇ ਦੀ ਬੱਚੀ ਨੂੰ 10 ਦਿਨ ਲਈ ਘਰ ਵਿਚ ਇਕੱਲੀ ਛੱਡ ਆਪਣੇ ਬੁਆਏਫ੍ਰੈਂਡ ਨਾਲ ਛੁੱਟੀਆਂ ਮਨਾਉਣ ਚਲੀ ਗਈ | ਬੱਚੀ ਭੁੱਖੀ-ਪਿਆਸੀ ਤੜਫਦੀ ਰਹੀ ਜਿਸ ਨਾਲ ਉਸਦੀ ਮੌਤ ਹੋ ਗਈ |
ਕੋਰਟ ਵੱਲੋਂ ਸੁਣਾਈ ਗਈ ਸਜ਼ਾ
ਕੋਰਟ ਵੱਲੋਂ 32 ਸਾਲਾ ਇਕ ਮਹਿਲਾ ਨੂੰ ਸਜ਼ਾ ਸੁਣਾਈ ਗਈ ਹੈ । ਇਸ ਮਹਿਲਾ ਨੇ ਕੋਰਟ ਵਿਚ ਦਲੀਲ ਦਿੱਤੀ ਕਿ ਮੈਂ ਖੁਦ ਨੂੰ ਵੇਕੇਸ਼ਨਸ ਦੇਣਾ ਚਾਹੁੰਦੀ ਸੀ, ਇਸ ਲਈ ਮੈਂ ਛੁੱਟੀਆਂ ‘ਤੇ ਚਲੀ ਗਈ। ਇਸ ਮਹਿਲਾ ਦੀਆਂ ਦਲੀਲਾਂ ਸੁਣ ਕੇ ਕੋਰਟ ਨੇ ਵੀ ਲਾਹਨਤਾਂ ਪਾਈਆਂ ਹਨ । ਉੱਥੇ ਹੀ 32 ਸਾਲ ਕ੍ਰਿਸਟੇਲ ਕਾਡੇਲਾਰੀਆ ਨੇ ਕੋਰਟ ਵਿਚ ਦੱਸਿਆ ਕਿ ਉਸ ਦੀ ਮੌਤ ਦੀ ਬੁਹਤ ਦੁਖਦਾਈ ਘਟਨਾ ਹੈ। ਉਸ ਕਾਫੀ ਡਿਪ੍ਰੈਸ਼ਨ ਵਿਚ ਸੀ ਜਿਸ ਕਾਰਨ ਉਹ ਛੁੱਟੀਆਂ ‘ਤੇ ਚਲੀ ਗਈ।
ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਕੋਈ ਮਾਂ ਅਜਿਹਾ ਕਿਵੇਂ ਕਰ ਸਕਦੀ ਹੈ | 16 ਮਹੀਨੇ ਦੀ ਬੱਚੀ ਘਰ ਦੇ ਕਮਰੇ ਵਿਚ ਬੰਦ ਮਾਂ-ਮਾਂ ਕਰਦੀ ਹੋਈ ਇਕ ਕਮਰੇ ਤੋਂ ਦੂਜੇ ਕਮਰੇ ਵਿਚ ਜਾਂਦੀ ਤੇ ਰੋਂਦੀ -ਕੁਰਲਾਉਂਦੀ ਹੋਈ ਨੇ ਦਮ ਤੋੜ ਦਿੱਤਾ। ਰਿਪੋਰਟ ਅਨੁਸਾਰ 2023 ਵਿਚ ਗਰਮੀ ਦੀਆਂ ਛੁੱਟੀਆਂ ਵਿਚ 16 ਮਹੀਨੇ ਦੀ ਬੱਚੀ ਜੈਲੀ ਨੂੰ ਛੱਡ ਕੇ ਉਸ ਦੀ ਮਾਂ ਕ੍ਰਿਸਟੇਲ ਆਪਣੇ ਬੁਆਏਫ੍ਰੈਂਡ ਨਾਲ ਛੁੱਟੀਆਂ ‘ਤੇ ਚਲੀ ਗਈ ਤੇ ਪਿੱਛੋਂ ਉਸ ਦੀ ਧੀ ਜੈਲੀ 10 ਦਿਨਾਂ ਤੱਕ ਭੁੱਖੀ ਪਿਆਸੀ ਰਹੀ, ਜਿਸ ਕਰਕੇ ਉਸ ਦੀ ਮੌਤ ਹੋ ਗਈ।