ਅਮੀਰੀ ‘ਚ ਪ੍ਰਿੰਸ ਚਾਰਲਸ ਨੂੰ ਵੀ ਛੱਡਿਆ ਪਿੱਛੇ , PM ਰਿਸ਼ੀ ਸੁਨਕ ਸਾਲ ਭਰ ‘ਚ ਇੰਨੇ ਹੋ ਗਏ ਮਾਲਾਮਾਲ || Latest news
ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਅਮੀਰੀ ਦੇ ਮਾਮਲੇ ਵਿੱਚ ਬ੍ਰਿਟੇਨ ਦੇ ਰਾਜਾ ਚਾਰਲਸ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਜਾਣਕਾਰੀ ਬ੍ਰਿਟਿਸ਼ ਅਖਬਾਰ ਸੰਡੇ ਟਾਈਮਜ਼ ‘ਚ ਪ੍ਰਕਾਸ਼ਿਤ ਅਮੀਰਾਂ ਦੀ ਤਾਜ਼ਾ ਸੂਚੀ ਤੋਂ ਸਾਹਮਣੇ ਆਈ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੀਐਮ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਦੀ ਸੰਪਤੀ ਪਿਛਲੇ ਇੱਕ ਸਾਲ ਵਿੱਚ 12 ਕਰੋੜ ਪੌਂਡ (12.7 ਅਰਬ ਰੁਪਏ) ਤੋਂ ਵੱਧ ਕੇ ਕੁੱਲ 651 ਮਿਲੀਅਨ ਪੌਂਡ ਯਾਨੀ 68.67 ਅਰਬ ਰੁਪਏ ਹੋ ਗਈ ਹੈ। ਇਸ ਸਮੇਂ ਦੌਰਾਨ ਰਾਜਾ ਚਾਰਲਸ ਦੀ ਕੁੱਲ ਜਾਇਦਾਦ 60 ਕਰੋੜ ਪੌਂਡ ਤੋਂ ਵਧ ਕੇ 61 ਕਰੋੜ ਪੌਂਡ ਹੀ ਰਹੀ।
ਬ੍ਰਿਟੇਨ ‘ਚ ਅਮੀਰ ਲੋਕਾਂ ਦੀ ਘੱਟ ਰਹੀ ਗਿਣਤੀ
ਅਰਬਪਤੀਆਂ ਦੀ ਸੂਚੀ ਪ੍ਰਕਾਸ਼ਿਤ ਕਰਦੇ ਹੋਏ ਅਖਬਾਰ ਨੇ ਦਾਅਵਾ ਕੀਤਾ ਕਿ ਬ੍ਰਿਟੇਨ ‘ਚ ਅਮੀਰ ਲੋਕਾਂ ਦੀ ਗਿਣਤੀ ਘੱਟ ਰਹੀ ਹੈ। ਪਹਿਲੀ ਵਾਰ ਇਸ ਸੂਚੀ ਵਿੱਚ ਅਰਬਪਤੀਆਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ, ਜੋ ਸਾਲ 2022 ਵਿੱਚ 177 ਤੋਂ ਘਟ ਕੇ ਹੁਣ 165 ਹੋ ਗਈ ਹੈ। ਇਸ ਸੂਚੀ ਵਿੱਚ ਭਾਰਤੀ ਮੂਲ ਦੇ ਬ੍ਰਿਟਿਸ਼ ਕਾਰੋਬਾਰੀ ਗੋਪੀ ਹਿੰਦੂਜਾ ਅਤੇ ਉਨ੍ਹਾਂ ਦਾ ਪਰਿਵਾਰ 37.2 ਬਿਲੀਅਨ ਪੌਂਡ ਦੀ ਕੁੱਲ ਜਾਇਦਾਦ ਦੇ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ, ਜੋ ਰੈਂਕਿੰਗ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਦੌਲਤ ਹੈ।
ਇਹ ਵੀ ਪੜ੍ਹੋ :PM ਮੋਦੀ 23 ਮਈ ਨੂੰ ਆਉਣਗੇ ਪੰਜਾਬ , BJP ਉਮੀਦਵਾਰਾਂ ਦੇ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ
ਬ੍ਰਿਟੇਨ ਦੇ ਚੋਟੀ ਦੇ 10 ਸਭ ਤੋਂ ਅਮੀਰ ਲੋਕ
ਗੋਪੀ ਹਿੰਦੂਜਾ – 37.2 ਅਰਬ ਪਾਊਂਡ
ਸਰ ਲਿਓਨਾਰਡ ਬਲਾਵਟਨਿਕ – 29.2 ਅਰਬ ਪਾਊਂਡ
ਡੇਵਿਡ ਅਤੇ ਸਾਈਮਨ ਰਊਬੇਨ ਅਤੇ ਪਰਿਵਾਰ – 24.9 ਅਰਬ ਪਾਊਂਡ
ਜਿਮ ਰੈਟਕਲਿਫ – 23.5 ਅਰਬ ਪਾਊਂਡ
ਜੇਮਸ ਡਾਇਸਨ ਅਤੇ ਪਰਿਵਾਰ – 20.8 ਅਰਬ ਪਾਊਂਡ
ਬਾਰਨਬੀ ਅਤੇ ਮਾਰਲਿਨ ਸਵਾਇਰ ਅਤੇ ਫੈਮਿਲੀ – ਅਰਬ ਪਾਊਂਡ
ਇਡਾਨ ਆਫਰ – 14.9 ਅਰਬ ਪਾਊਂਡ
ਲਕਸ਼ਮੀ ਮਿੱਤਲ ਐਂਡ ਫੈਮਿਲੀ- 14.9 ਅਰਬ ਪਾਊਂਡ
ਗਾਈ, ਜਾਰਜ, ਅਲਾਨਾ, ਗੈਲੇਨ ਵੈਸਟਨ ਅਤੇ ਪਰਿਵਾਰ – 14.4 ਅਰਬ ਪਾਊਂਡ
ਜੌਨ ਫਰੈਡਰਿਕਸਨ ਅਤੇ ਪਰਿਵਾਰ – 12.8 ਅਰਬ ਪਾਊਂਡ