ਅੱਜ CM ਮਾਨ ਜੈਤੋ-ਮੋਗਾ ‘ਚ ਕੱਢਣਗੇ ਰੋਡ ਸ਼ੋਅ, ਦੋਸਤ ਕਰਮਜੀਤ ਅਨਮੋਲ ਲਈ ਕਰਨਗੇ ਚੋਣ ਪ੍ਰਚਾਰ || News of Punjab
ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਹੋਣੀਆਂ ਹਨ ਜਿਸਦੇ ਚੱਲਦਿਆਂ ਹਰ ਪਾਰਟੀ ਵੱਲੋਂ ਚੋਣਾਂ ਵਿੱਚ ਆਪਣੀ ਜਿੱਤ ਕਾਇਮ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ | ਇਸੇ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਦੋਸਤ, ਫਰੀਦਕੋਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ, ਕਾਮੇਡੀਅਨ ਅਤੇ ਗਾਇਕ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣਗੇ । ਜਿਸਦੇ ਚੱਲਦਿਆਂ ਮੁੱਖ ਮੰਤਰੀ ਅੱਜ ਦੋ ਥਾਵਾਂ ਮੋਗਾ ਅਤੇ ਜੈਤੋ ‘ਚ ਰੋਡ ਸ਼ੋਅ ਕਰਨਗੇ। ਦੋਵਾਂ ਰੋਡ ਸ਼ੋਅ ਦਾ ਸਮਾਂ ਸ਼ਾਮ 3 ਅਤੇ 4 ਵਜੇ ਤੈਅ ਕੀਤਾ ਗਿਆ ਹੈ।
ਫ਼ਰੀਦਕੋਟ ਲੋਕ ਸਭਾ ਸੀਟ ਬਣੀ ਹੋਈ ਹੌਟ ਸੀਟ
ਇਸ ਦੇ ਨਾਲ ਹੀ ਕਰਮਜੀਤ ਅਨਮੋਲ ਲਈ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਹਰ ਰੋਜ਼ ਪ੍ਰਮੋਸ਼ਨ ਲਈ ਪਹੁੰਚ ਰਹੇ ਹਨ। ਫ਼ਰੀਦਕੋਟ ਲੋਕ ਸਭਾ ਸੀਟ ਪੰਜਾਬ ਦੀ ਹੌਟ ਸੀਟ ਬਣੀ ਹੋਈ ਹੈ। ਕਿਉਂਕਿ ਇੱਥੇ ਭਾਜਪਾ ਵੱਲੋਂ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਧਰਮਕੋਟ ਅਤੇ ਕਾਂਗਰਸ ਵੱਲੋਂ ਅਮਰਜੀਤ ਕੌਰ ਸਾਹੋਕੇ ‘ਤੇ ਦਾਅ ਲਗਾਇਆ ਹੈ।
ਇਹ ਵੀ ਪੜ੍ਹੋ :ਮਸ਼ਹੂਰ ਭਜਨ ਗਾਇਕਾ ਦਾ ਪਤੀ ਨੇ ਕੁੱਟ -ਕੁੱਟ ਕਰ ਦਿੱਤਾ ਕਤਲ
ਦੱਸ ਦਈਏ ਕਿ ਫਰੀਦਕੋਟ ਚੋਣ ਵਿੱਚ ਇਸ ਵਾਰ 28 ਉਮੀਦਵਾਰਾਂ ਵਿੱਚ ਮੁਕਾਬਲਾ ਹੈ। ਇਸ ਵਿੱਚ 26 ਮਰਦ ਅਤੇ ਸਿਰਫ਼ ਦੋ ਔਰਤਾਂ ਸ਼ਾਮਲ ਹਨ। ਮੁਕਤਸਰ ਜ਼ਿਲ੍ਹੇ ਦੀ ਗਿੱਦੜਬਾਹਾ ਵਿਧਾਨ ਸਭਾ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਲੋਕ ਸਭਾ ਸੀਟ ‘ਤੇ ‘ਆਪ’ ਦਾ ਕਬਜ਼ਾ ਹੈ।