ਨਿਤਿਨ ਗਡਕਰੀ 22 ਨੂੰ ਚੰਡੀਗੜ੍ਹ ‘ਚ ਕਰਨਗੇ ਚੋਣ ਰੈਲੀ , BJP ਲਈ ਮੰਗਣਗੇ ਵੋਟ || Chandigarh News

0
112
Nitin Gadkari will hold an election rally in Chandigarh on 22, seek votes for BJP

ਨਿਤਿਨ ਗਡਕਰੀ 22 ਨੂੰ ਚੰਡੀਗੜ੍ਹ ‘ਚ ਕਰਨਗੇ ਚੋਣ ਰੈਲੀ , BJP ਲਈ ਮੰਗਣਗੇ ਵੋਟ || Chandigarh News

ਲੋਕ ਸਭਾ ਚੋਣਾਂ ਹੋਣ ਵਿੱਚ ਕੁਝ ਹੀ ਸਮਾਂ ਬਾਕੀ ਹੈ ਅਤੇ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ ਤੋਂ ਬਾਅਦ ਚੋਣ ਪ੍ਰਚਾਰ ਵੀ ਤੇਜ਼ ਹੁੰਦਾ ਦਿਖਾਈ ਦੇ ਰਿਹਾ ਹੈ | ਇਸੇ ਦੇ ਤਹਿਤ ਭਾਜਪਾ ਨੇ ਚੰਡੀਗੜ੍ਹ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਅਤੇ 22 ਮਈ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਜਨ ਸਭਾ ਦਾ ਆਯੋਜਨ ਕੀਤਾ ਗਿਆ ਹੈ। ਪ੍ਰੰਤੂ ਇਸ ਲਈ ਕੋਈ ਜਗ੍ਹਾ ਜਾਂ ਸਮਾਂ ਤੈਅ ਨਹੀਂ ਕੀਤਾ ਗਿਆ ਹੈ ਪਰ ਤਰੀਕ ਤੈਅ ਹੋ ਗਈ ਹੈ। ਨਿਤਿਨ ਗਡਕਰੀ ਦੀ ਸ਼ਹਿਰ ਦੇ ਵੋਟਰਾਂ ‘ਤੇ ਪਕੜ ਦੱਸੀ ਜਾਂਦੀ ਹੈ ਇਸ ਲਈ ਇਹ ਅਨੁਮਾਨ ਲਗਾਏ ਜਾ ਰਹੇ ਹਨ ਕਿ ਇਹ ਪ੍ਰੋਗਰਾਮ ਸ਼ਹਿਰ ਦੇ ਅੰਦਰ ਹੀ ਆਯੋਜਿਤ ਕੀਤਾ ਜਾਵੇਗਾ |

ਯੋਗੀ ਆਦਿਤਿਆਨਾਥ ਭਾਜਪਾ ਉਮੀਦਵਾਰ ਸੰਜੇ ਟੰਡਨ ਲਈ ਵੋਟਾਂ ਮੰਗਣ ਆਉਣਗੇ ਚੰਡੀਗੜ੍ਹ

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਭਾਜਪਾ ਉਮੀਦਵਾਰ ਸੰਜੇ ਟੰਡਨ ਲਈ ਵੋਟਾਂ ਮੰਗਣ ਸੋਮਵਾਰ ਨੂੰ ਚੰਡੀਗੜ੍ਹ ਆ ਰਹੇ ਹਨ। ਭਾਜਪਾ ਨੇ ਇਹ ਪ੍ਰੋਗਰਾਮ ਪਿੰਡ ਮਲੋਆ ਵਿੱਚ ਰੱਖਿਆ ਹੈ | ਕਿਉਂਕਿ ਇਸ ਖੇਤਰ ਵਿੱਚ ਪਰਵਾਸੀ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ। ਇੱਥੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਹਨ।

BJP ਵੱਲੋਂ ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨ ਸਭਾ ਵੀ ਰੱਖੀ ਗਈ ਹੈ। ਇਸ ਤੋਂ ਇਲਾਵਾ ਪ੍ਰਵਾਸੀ ਵੋਟਾਂ ਨੂੰ ਲੁਭਾਉਣ ਲਈ ਦਿੱਲੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਦਾ ਵੀ ਚੰਡੀਗੜ੍ਹ ਵਿਖੇ ਪ੍ਰੋਗਰਾਮ ਰੱਖਿਆ ਗਿਆ ਹੈ।

 

 

LEAVE A REPLY

Please enter your comment!
Please enter your name here